ਲੋਕ ਸਭਾ ਚੋਣਾਂ: ਛੇਵੇਂ ਪੜਾਅ ਦੀ ਵੋਟਿੰਗ ਹੋਈ ਸ਼ੁਰੂ, ਹਰਿਆਣਾ ਦੇ ਮੁੱਖ ਮੰਤਰੀ ਨੇ ਮਿਰਜ਼ਾਪੁਰ ‘ਚ ਪਾਈ ਵੋਟ

Date:

Sixth phase voting started

ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਤਹਿਤ 8 ਸੂਬਿਆਂ ਤੇ ਇਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 58 ਸੀਟਾਂ ‘ਤੇ ਅਤੇ ਓਡੀਸਾ ਵਿਧਾਨ ਸਭਾ ਦੇ ਤੀਜੇ ਪੜਾਅ ਤਹਿਤ 42 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਦਿੱਲੀ ਦੀਆਂ 7 ਸੀਟਾਂ ਸਮੇਤ ਛੇਵੇਂ ਪੜਾਅ ਵਿਚ ਸਾਰੀਆਂ 58 ਸੀਟਾਂ ‘ਤੇ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਹੋਵੇਗੀ। ਕੁਝ ਪੋਲਿੰਗ ਬੂਥਾਂ ‘ਤੇ ਵੋਟਿੰਗ ਖ਼ਤਮ ਹੋਣ ਦਾ ਸਮਾਂ ਬਦਲਿਆ ਵੀ ਜਾ ਸਕਦਾ ਹੈ। 

ਅੱਜ ਦਿੱਲੀ ਦੀਆਂ 7, ਹਰਿਆਣਾ ਦੀਆਂ 10 ਸੀਟਾਂ, ਉੱਤਰ ਪ੍ਰਦੇਸ਼ ਦੀਆਂ 14, ਬਿਹਾਰ ਦੀਆਂ 8, ਪੱਛਮੀ ਬੰਗਾਲ ਦੀਆਂ 8, ਝਾਰਖੰਡ ਦੀਆਂ ਚਾਰ ਅਤੇ ਓਡੀਸ਼ਾ ਦੀਆਂ 6 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ਲਈ ਵੀ ਇਸੇ ਪੜਾਅ ‘ਚ ਵੋਟਿੰਗ ਹੋਵੇਗੀ। ਇਸ ਸੀਟ ‘ਤੇ ਉਂਝ ਤਾਂ ਤੀਜੇ ਪੜਾਅ ‘ਚ ਵੀ ਚੋਣਾਂ ਪ੍ਰਸਤਾਵਿਤ ਸਨ ਪਰ ਮੌਸਮ ਖ਼ਰਾਬ ਹੋਣ ਕਾਰਨ ਇਸ ਨੂੰ 6ਵੇਂ ਪੜਾਅ ਲਈ ਅੱਗੇ ਵਧਾ ਦਿੱਤਾ ਗਿਆ ਸੀ। 6ਵੇਂ ਪੜਾਅ ‘ਚ 889 ਉਮੀਦਵਾਰ ਮੈਦਾਨ ‘ਚ ਹਨ, ਜਿਨ੍ਹਾਂ ‘ਚ ਹਰਿਆਣਾ ‘ਚ ਸਭ ਤੋਂ ਜ਼ਿਆਦਾ 223 ਅਤੇ ਜੰਮੂ ਕਸ਼ਮੀਰ ‘ਚ ਸਭ ਤੋਂ ਘੱਟ 20 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਲਈ ਚੋਣ ਮੈਦਾਨ ‘ਚ ਹਨ।Sixth phase voting started

ਹਰਿਆਣਾ ਦੇ ਮੁੱਖ ਮੰਤਰੀ ਨੇ ਪਾਈ ਵੋਟ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਾਰਾਇਣਗੜ੍ਹ ਸਥਿਤ ਆਪਣੇ ਜੱਦੀ ਪਿੰਡ ਮਿਰਜ਼ਾਪੁਰ ਵਿਚ ਵੋਟ ਪਾਈ। ਜ਼ਿਕਰਯੋਗ ਹੈ ਕਿ ਮਨੋਹਰ ਲਾਲ ਖੱਟੜ ਨੇ ਲੋਕ ਸਭਾ ਚੋਣ ਲੜਣ ਲਈ ਹਰਿਆਣਾ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਉਨ੍ਹਾਂ ਮਗਰੋਂ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ। ਉਹ ਕਰਨਾਲ ‘ਚ ਹੋ ਰਹੀਆਂ ਜ਼ਿਮਣੀ ਚੋਣਾਂ ਵਿਚ ਭਾਜਪਾ ਦੇ ਉਮੀਦਵਾਰ ਵੀ ਹਨ।

also read :- ਰਾਤ ਨੂੰ ਪਾਣੀ ਪੀਣਾ ਫ਼ਾਇਦੇਮੰਦ ਹੈ ਜਾਂ ਨੁਕਸਾਨਦਾਇਕ? ਜਾਣੋ ਸਿਹਤ ਲਈ ਕੀ ਹੈ ਬਿਹਤਰ

ਦਿੱਗਜ ਚਿਹਰਿਆਂ ਦੀ ਕਿਸਮਤ ਦਾਅ ‘ਤੇ ਲੱਗੀ

ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ‘ਚ ਜਿਨ੍ਹਾਂ ਚਰਚਿਤ ਅਤੇ ਦਿੱਗਜ ਚਿਹਰਿਆਂ ਦੀ ਕਿਸਮਤ ਦਾਅ ‘ਤੇ ਲੱਗੀ ਹੈ, ਉਨ੍ਹਾਂ ‘ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ (ਕਰਨਾਲ ਸੰਸਦੀ ਖੇਤਰ), ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ (ਅਨੰਤਨਾਗ-ਰਾਜੌਰੀ), ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ (ਓਡੀਸ਼ਾ ਦੇ ਸੰਬਲਪੁਰ ਤੋਂ), ਕੇਂਦਰੀ ਮੰਤਰੀ ਰਾਵ ਇੰਦਰਜੀਤ ਅਤੇ ਅਭਿਨੇਤਾ ਰਾਜ ਬੱਬਰ (ਗੁਰੂਗ੍ਰਾਮ), ਕੇਂਦਰੀ ਮੰਤਰੀ ਕ੍ਰਿਸ਼ਨ ਪਾਲ ਗੁੱਜਰ (ਫਰੀਦਾਬਾਦ), ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ (ਸੁਲਤਾਨਪੁਰ), ਮਨੋਜ ਤਿਵਾੜੀ ਅਤੇ ਕਨ੍ਹਈਆ ਕੁਮਾਰ (ਉੱਤਰ ਪੂਰਬੀ ਦਿੱਲੀ), ਨਵੀਨ ਜਿੰਦਲ (ਕੁਰੂਕੁਸ਼ੇਤਰ) ਆਦਿ ਸ਼ਾਮਲ ਹਨ। ਦੱਸ ਦੇਈਏ ਕਿ ਪਹਿਲਾ ਪੜਾਅ 19 ਅਪ੍ਰੈਲ ਨੂੰ ਹੋਇਆ ਸੀ, ਜਦੋਂ ਕਿ ਦੂਜਾ ਪੜਾਅ 26 ਅਪ੍ਰੈਲ ਨੂੰ ਹੋਇਆ ਸੀ। ਉੱਥੇ ਹੀ ਤੀਜਾ ਪੜਾਅ 7 ਮਈ, ਚੌਥਾ ਪੜਾਅ 13 ਮਈ ਅਤੇ 5ਵਾਂ ਪੜਾਅ 20 ਮਈ ਨੂੰ ਹੋਇਆ ਸੀ। ਸਾਰੇ ਸੱਤ ਪੜਾਵਾਂ ਲਈ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।Sixth phase voting started

Share post:

Subscribe

spot_imgspot_img

Popular

More like this
Related