Skin Care Tips
ਘਿਉ ਇਕ ਦੇਸੀ ਰਿਚ ਫੂਡ ਹੈ। ਭਾਰਤ ਦੇ ਲਗਭਗ ਹਰ ਘਰ ਵਿਚ ਘਿਉ ਦੀ ਵਰਤੋਂ ਹੁੰਦੀ ਹੈ। ਉੱਤਰੀ ਭਾਰਤ ਦੇ ਦੁੱਧ ਉਤਪਾਦਕ ਖੇਤਰਾਂ ਵਿਚ ਤਾਂ ਘਿਉ ਦੀ ਖੂਬ ਵਰਤੋਂ ਹੁੰਦੀ ਹੈ। ਇਹ ਸਾਡੇ ਖਾਣੇ ਦੇ ਸੁਆਦ ਨੂੰ ਵਧਾ ਦਿੰਦਾ ਹੈ। ਪਰ ਇਹੀ ਨਹੀਂ ਘਿਉ ਦੇ ਸਰੀਰ ਨੂੰ ਬਹੁਤ ਫਾਇਦੇ ਹਨ। ਘਿਉ ਸਾਡੀ ਸਕਿਨ ਲਈ ਬਹੁਤ ਚੰਗਾ ਮੰਨਿਆ ਜਾਂਦਾ ਹੈ। ਦੇਸੀ ਨੁਸਖੇ ਵਜੋਂ ਘਿਉ ਦੀ ਵਰਤੋਂ ਸਦੀਆਂ ਤੋਂ ਹੁੰਦੀ ਆਈ ਹੈ। ਅੱਜਕਲ੍ਹ ਸਕਿਨ ਕੇਅਰ ਦੇ ਕੁਦਰਤੀ ਤਰੀਕਿਆਂ ਦੀ ਵਰਤੋਂ ਕਰਨ ਦਾ ਰੁਝਾਨ ਵੱਧ ਰਿਹਾ ਹੈ। ਇਸ ਦਾ ਵੱਡਾ ਕਾਰਨ ਹੈ ਕਿ ਕਾਸਮੈਟਿਕ ਤਰੀਕੇ ਸਕਿਨ ਨੂੰ ਵਕਤੀ ਲਾਭ ਤਾਂ ਪਹੁੰਚਾ ਦਿੰਦੇ ਹਨ ਪਰ ਲੰਮੇ ਸਮੇਂ ਵਿਚ ਇਹ ਨੁਕਸਾਨਦੇਹ ਹੁੰਦੇ ਹਨ। ਸੋ ਆਓ ਤੁਹਾਨੂੰ ਦੱਸੀਏ ਕਿ ਘਿਉ ਦੀ ਵਰਤੋਂ ਕਰਕੇ ਤੁਸੀਂ ਸਕਿਨ ਕੇਅਰ ਕਿਵੇਂ ਕਰ ਸਕਦੇ ਹੋ-
ਘਿਉ ਦੀ ਵਰਤੋਂ ਦੇ ਤਰੀਕੇ..
ਅੱਜਕਲ੍ਹ ਸਰਦ ਰੁੱਤ ਚੱਲ ਰਹੀ ਹੈ। ਇਸ ਰੁੱਤ ਵਿਚ ਸਕਿਨ ਉੱਤੇ ਖੁਸ਼ਕੀ ਦੀ ਸਮੱਸਿਆ ਬਹੁਤ ਆਉਂਦੀ ਹੈ। ਚਿਹਰਾ, ਬੁੱਲ੍ਹ ਆਦਿ ਖੁਸ਼ਕੀ ਨਾਲ ਫਟਨ ਲਗਦੇ ਹਨ। ਅਜਿਹੇ ਵਿਚ ਦੇਸੀ ਘਿਉ ਤੁਹਾਡੇ ਕੰਮ ਆਵੇਗਾ। ਡ੍ਰਾਈ ਸਕਿਨ ਤੋਂ ਛੁਟਕਾਰਾ ਪਾਉਣ ਲਈ ਘਿਉ ਬਹੁਤ ਹੀ ਕਾਰਗਰ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਤੇ ਬੁੱਲ੍ਹਾਂ ਉੱਤੇ ਘਿਉ ਲਗਾ ਲਵੋ। ਸਵੇਰ ਤੱਕ ਤੁਹਾਡੀ ਸਕਿਨ ਬਿਲਕੁਲ ਮੁਲਾਇਮ ਹੋ ਜਾਵੇਗੀ। ਸਵੇਰੇ ਉੱਠਕੇ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਵੋ। ਘਿਉ ਦੀ ਮੱਦਦ ਨਾਲ ਚਿਹਰੇ ਦੀ ਖੁਸ਼ਕੀ ਹੀ ਖਤਮ ਨਹੀਂ ਹੁੰਦੀ ਬਲਕਿ ਚਿਹਰੇ ਉੱਤੇ ਗਲੋਅ ਆ ਜਾਂਦਾ ਹੈ। ਤੁਹਾਡਾ ਚਿਹਰਾ ਚਮਕਣ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਅੱਡੀਆਂ ਦੇ ਫਟਣ ਦੀ ਸਮੱਸਿਆ ਵੀ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੀ ਹੈ। ਇਸ ਤੋਂ ਬਚਾਅ ਲਈ ਆਪਣੇ ਤੱਲੀ ਉੱਤੇ ਦੇਸੀ ਘਿਉ ਰੱਖੋ। ਹੱਥਾਂ ਦੀ ਆਪਸ ਵਿਚ ਮਸਾਜ ਕਰੋ ਤੇ ਘਿਉ ਨੂੰ ਅੱਡੀਆਂ ਉੱਤੇ ਲਗਾ ਦਿਉ। ਇਹ ਨੁਸਖਾ ਲਗਾਤਾਰ 15 ਦਿਨ ਤੱਕ ਵਰਤੋਂ। ਤੁਹਾਡੀਆਂ ਅੱਡੀਆਂ ਬਿਲਕੁਲ ਮੁਲਾਇਮ ਹੋ ਜਾਣਗੀਆਂ।
ਵਰਤੋਂ ਸਾਵਧਾਨੀਆਂ
ਘਿਉ ਸਕਿਨ ਨੂੰ ਨਰਿਸ਼ ਕਰ ਦਿੰਦਾ ਹੈ। ਇਸ ਦੀ ਵਰਤੋਂ ਸਮੇਂ ਕੁਝ ਇਕ ਗੱਲਾਂ ਦਾ ਖਿਆਲ ਜ਼ਰੂਰ ਰੱਖੋ। ਪਹਿਲੀ ਇਹ ਕਿ ਓਇਲੀ ਸਕਿਨ ਵਾਲੇ ਲੋਕ ਇਸ ਨੂੰ ਚਿਹਰੇ ਉੱਤੇ ਨਾ ਲਗਾਓ। ਘਿਉ ਸਕਿਨ ਨੂੰ ਹੋਰ ਵੀ ਓਇਲੀ ਕਰ ਦੇਵਾਗਾ। ਅਜਿਹੇ ਲੋਕ ਅੱਡੀਆਂ ਉੱਤੇ ਘਿਉ ਲਗਾ ਸਕਦੇ ਹਨ। ਦੂਜਾ ਇਸ ਗੱਲ ਦਾ ਖਿਆਲ ਰੱਖੋ ਕਿ ਚਿਹਰੇ ਉੱਤੇ ਘਿਉ ਦੀ ਮਸਾਜ ਕਰਨ ਤੋਂ ਪਹਿਲਾਂ ਫੇਸ ਵਾੱਸ਼ ਜ਼ਰੂਰ ਕਰੋ। ਫੇਸ ਵਾੱਸ਼ ਕਰਕੇ ਕਲੀਂਜਰ ਨਾਲ ਚਿਹਰਾ ਪੂੰਝ ਲਵੋ। ਇਸ ਤੋਂ ਬਾਅਦ ਘਿਉ ਦੀ ਮਸਾਜ ਕਰੋ।
READ ALSO:ਠੰਡ ਕਾਰਨ ਸਕੂਲਾਂ ‘ਚ ਫਿਰ ਵਧਣਗੀਆਂ ਛੁੱਟੀਆਂ
Skin Care Tips
NOTE:ਇਹ ਆਮ ਜਾਣਕਾਰੀ ਹੈ ਨਾ ਕਿ ਨਿੱਜੀ ਸਲਾਹ। ਹਰ ਵਿਅਕਤੀ ਦੀਆਂ ਜ਼ਰੂਰਤਾਂ ਵੱਖਰੀਆਂ ਹੁੰਦੀਆਂ ਹਨ, ਇਸ ਲਈ ਕਿਸੇ ਵੀ ਚੀਜ਼ ਦੀ ਵਰਤੋਂ ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਕਰੋ।