Skin problems
ਸਕਿਨ ਦੀਆਂ ਸਮੱਸਿਆਵਾਂ ਕੇਵਲ ਸਕਿਨ ਦੀਆਂ ਸਮੱਸਿਆਵਾਂ ਨਹੀਂ ਹੁੰਦੀਆ। ਇਹ ਕਈ ਵਾਰ ਸਾਡੇ ਸਰੀਰ ਅੰਦਰ ਵਾਪਰ ਰਹੀਆਂ ਗੰਭੀਰ ਸਮੱਸਿਆਵਾਂ ਵੱਲ ਵੀ ਇਛਾਰਾ ਕਰਦੀਆਂ ਹਨ। ਜਦ ਵੀ ਸਾਡੇ ਸਰੀਰ ਵਿਸ਼ੇਸ਼ ਤੌਰ ‘ਤੇ ਪੇਟ ਅੰਦਰ ਕੋਈ ਸਮੱਸਿਆ ਪੈਦਾ ਹੁੰਦੀ ਹੈ, ਤਾਂ ਇਸਦੇ ਸਭ ਤੋਂ ਪਹਿਲੇ ਨਤੀਜੇ ਸਾਡੀ ਸਕਿਨ ਉੱਤੇ ਨਜ਼ਰ ਆਉਂਦੇ ਹਨ। ਚਿਹਰੇ ਉੱਤੇ ਐਕਨੇ ਕਿੱਲ ਹੋ ਜਾਣ ਉਪਰੰਤ ਅਸੀਂ ਅਕਸਰ ਹੀ ਇਨ੍ਹਾਂ ਦਾ ਬਾਹਰੀ ਇਲਾਜ ਕਰਨ ਲੱਗ ਜਾਂਦੇ ਹਾਂ। ਪਰ ਇਨ੍ਹਾਂ ਦੇ ਜੜ੍ਹ ਕਾਰਨ ਸਾਡੇ ਪੇਟ ਵਿਚ ਪਏ ਹੁੰਦੇ ਹਨ। ਦਅਸਲ ਚਿਹਰੇ ਉੱਤੇ ਕਿੱਲ, ਮੁਹਾਸੇ ਜਾਂ ਖੁਸ਼ਕੀ ਪਾਚਨ ਕਿਰਿਆ ਦੇ ਠੀਕ ਨਾ ਹੋਣ ਨਾਲ ਆਉਂਦੀ ਹੈ। ਇਸ ਲਈ ਸਕਿਨ ਦੀਆਂ ਸਮੱਸਿਆਵਾਂ ਨੂੰ ਅਣਗੌਲਿਆਂ ਨਹੀਂ ਕਰਨਾ ਚਾਹੀਦਾ। ਅਣਗਹਿਲੀ ਕਰਨ ਕਰਕੇ ਤੁਸੀਂ ਕਿਸੇ ਗੰਭੀਰ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸਕਿਨ ਸੰਬੰਧੀ ਹੋਣ ਵਾਲੀਆਂ ਸਮੱਸਿਆਵਾਂ ਕਿਹੜੀਆਂ ਸਰੀਰਕ ਬਿਮਾਰੀਆਂ ਦਾ ਸੰਕੇਤ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਇਸ ਸੰਬੰਧੀ ਮਾਹਿਰ ਡਾਕਟਰ ਦੀ ਸਲਾਹ
ਸਕਿਨ ਸਮੱਸਿਆਵਾਂ ਦਾ ਮੂਲ ਕਾਰਨ
ਸਕਿਨ ਰੋਗਾਂ ਦੇ ਮਾਹਿਰ ਡਾ. ਦੀਪਸ਼ਿਖਾ ਸਿੰਘ ਨੇ ਦੱਸਿਆ ਕਿ ਸਕਿਨ ਸੰਬੰਧੀ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਦਾ ਸਿੱਧਾ ਸੰਬੰਧ ਸਾਡੇ ਪੇਟ ਨਾਲ ਹੁੰਦਾ ਹੈ। ਉਹ ਦੱਸਦੇ ਹਨ ਕਿ ਜਦੋਂ ਸਾਡਾ ਪਾਚਨ ਤੰਤਰ ਠੀਕ ਤਰ੍ਹਾਂ ਕੰਮ ਨਹੀਂ ਕਰਦਾ ਜਾਂ ਫਿਰ ਲਿਵਰ ਵਿਚ ਕੋਈ ਸਮੱਸਿਆ ਪੈਦਾ ਹੁੰਦੀ ਹੈ, ਤਾਂ ਇਸਦਾ ਸਭ ਤੋਂ ਪਹਿਲਾ ਅਸਰ ਸਾਡੀ ਸਕਿਨ ਉੱਤੇ ਨਜ਼ਰ ਆਉਂਦਾ ਹੈ। ਪੇਟ ਠੀਕ ਨਾ ਹੋਣ ਕਾਰਨ ਸਾਡੇ ਚਿਹਰੇ ਉੱਤੇ ਫੁਨਸੀਆਂ, ਕਿੱਲ, ਖੁਸਕੀ ਜਾਂ ਐਕਨੇ ਵਰਗੀਆਂ ਸਮੱਸਿਆਵਾਂ ਦਿਖਾਈ ਦੇਣ ਲੱਗਦੀਆਂ ਹਨ। ਕਈ ਵਾਰ ਪੇਟ ਦੀ ਕਿਸੇ ਸਮੱਸਿਆ ਕਰਕੇ ਸਕਿਨ ਰੈਡਿਸ਼ ਭਾਵ ਲਾਲ ਵੀ ਹੋਣ ਲੱਗਦੀ ਹੈ। ਇਸ ਲਈ ਕਿਸੇ ਵੀ ਤਰ੍ਹਾਂ ਦੀ ਸਕਿਨ ਸਮੱਸਿਆ ਹੋਣ ਉਪਰੰਤ ਤੁਹਾਨੂੰ ਤਰੁੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
READ ALSO;Poonam Pandey ਖਿਲਾਫ਼ ਸ਼ਿਕਾਇਤ ਦਰਜ, ਸਰਵਾਈਕਲ ਕੈਂਸਰ ਦੇ ਨਾਂ ‘ਤੇ ਮੌਤ ਦੀ ਝੂਠੀ ਖਬਰ ਫੈਲਾਉਣੀ ਪਈ ਮਹਿੰਗੀ
ਕਿਵੇਂ ਕਰੀਏ ਇਲਾਜ
ਡਾ. ਦੀਪਸ਼ਿਖਾ ਸਿੰਘ ਨੇ ਪੇਟ ਅਤੇ ਸਕਿਨ ਦੀਆਂ ਸਮੱਸਿਆਵਾਂ ਦੇ ਸੰਬੰਧ ਨੂੰ ਦਰਸਾਉਂਦੇ ਹੋਏ ਇਨ੍ਹਾਂ ਦੇ ਇਲਾਜ ਵੱਲ ਵੀ ਇਸ਼ਾਰਾ ਕੀਤਾ ਹੈ। ਉਨ੍ਹਾਂ ਅਨੁਸਾਰ ਜੇਕਰ ਤੁਹਾਨੂੰ ਸਕਿਨ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਜ਼ਰ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਪੀਣ ਵਾਲੇ ਪਾਣੀ ਦੀ ਮਾਤਰਾਂ ਵਧਾ ਲੈਣੀ ਚਾਹੀਦੀ ਹੈ। ਤੁਹਾਨੂੰ ਦਿਨ ਵਿਚ ਘੱਟੋ ਘੱਟ 4 ਲੀਟਰ ਪਾਣੀ ਪੀਣਾ ਚਾਹੀਦਾ ਹੈ। ਜੇਕਰ ਇਸ ਤੋਂ ਬਾਅਦ ਦੀ ਤੁਹਾਡੀ ਸਮੱਸਿਆ ਠੀਕ ਨਹੀਂ ਹੁੰਦੀ , ਤਾਂ ਤੁਹਾਨੂੰ ਆਪਣੇ ਪੇਟ ਅਤੇ ਲਿਵਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ।
Skin problems