ਜਿਲੇ ਵਿੱਚ ਹੁਣ ਤੱਕ 1666 ਹਥਿਆਰ ਹੋਏ ਜਮਾਂ, ਸਕਰੀਨਿੰਗ ਕਮੇਟੀ ਦੀ ਹੋਈ ਬੈਠਕ

Date:

ਫਾਜ਼ਿਲਕਾ 22 ਮਾਰਚ
ਫਾਜ਼ਿਲਕਾ ਦੇ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 1666 ਹਥਿਆਰ ਜਮਾਂ ਹੋ ਚੁੱਕੇ ਹਨ। ਉਹ ਹਥਿਆਰ ਜਮਾਂ ਕਰਵਾਉਣ ਦੇ ਕੰਮ ਦੀ ਨਿਗਰਾਨੀ ਲਈ ਬਣੀ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਸਨ।  ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੇ ਅਸਲਾ ਧਾਰਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣਾ ਹਥਿਆਰ ਜਮ੍ਹਾਂ ਕਰਵਾ ਦੇਣ । ਉਹਨਾਂ ਨੇ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਧਾਰਾ 144 ਦੇ ਤਹਿਤ ਹੁਕਮ ਜਾਰੀ ਕੀਤੇ ਗਏ ਹਨ ਅਤੇ ਇਹਨਾਂ ਹੁਕਮਾਂ ਦੀ ਉਲੰਘਣਾ ਕਰਨ ਤੇ ਅਸਲਾ ਲਾਇਸੈਂਸ ਧਾਰਕ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ । ਉਹਨਾਂ ਨੇ ਕਿਹਾ ਕਿ ਇਸ ਸਬੰਧੀ ਸਾਰੇ ਅਸਲਾਧਾਰਕ ਸੱਤ ਦਿਨਾਂ ਦੇ ਅੰਦਰ ਅੰਦਰ ਆਪਣੇ ਅਸਲਾ ਜਮਾ ਕਰਵਾ ਦੇਣ । ਇਸ ਮੌਕੇ ਉਹਨਾਂ ਦੇ ਨਾਲ ਐਸਪੀ ਹੈਡ ਕੁਆਰਟਰ ਰਮਨੀਸ਼ ਕੁਮਾਰ ਚੌਧਰੀ ਵੀ ਹਾਜ਼ਰ ਸਨ। ਉਨਾਂ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਲਗਾਤਾਰ ਲੋਕਾਂ ਨਾਲ ਰਾਬਤਾ ਕਰਕੇ ਉਹਨਾਂ ਦੇ ਹਥਿਆਰ ਜਮਾਂ ਕਰਵਾਏ ਜਾ ਰਹੇ ਹਨ।

Share post:

Subscribe

spot_imgspot_img

Popular

More like this
Related

ਅਮਰੀਕਾ ਦੇ ਸਰਕਾਰੀ ਦਫ਼ਤਰ ਹੋਣਗੇ ਬੰਦ ! ਜਾਣੋ ਕਿਉ US ‘ਤੇ ਮੰਡਰਾ ਰਿਹਾ Shutdown ਦਾ ਖਤਰਾ

US government Economic crisis ਅਮਰੀਕਾ ਇਸ ਸਮੇਂ ਗੰਭੀਰ ਆਰਥਿਕ ਸੰਕਟ...

 ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੌਟਾਲਾ ਦਾ ਦੇਹਾਂਤ

Haryana Former CM OP Chautala ਇੰਡੀਅਨ ਨੈਸ਼ਨਲ ਲੋਕ ਦਲ ਦੇ...

ਜੀਐਨਡੀਈਸੀ ਵਿਖੇ ਸੈਮੀਕੰਡਕਟਰ ਵਿਸ਼ੇ ਉੱਤੇ 6 ਦਿਨਾਂ ATAL ਪ੍ਰੋਗਰਾਮ ਦਾ ਉਦਘਾਟਨ

Guru Nanak Dev Engineering College ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ,...