ਫਾਜ਼ਿਲਕਾ 31 ਮਾਰਚ
ਫਾਜ਼ਿਲਕਾ ਦੇ ਜ਼ਿਲਾ ਮੈਜਿਸਟਰੇਟ ਡਾ ਸੇਨੂ ਦੁੱਗਲ ਨੇ ਦੱਸਿਆ ਹੈ ਕਿ ਫਾਜ਼ਿਲਕਾ ਜ਼ਿਲੇ ਵਿੱਚ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅਸਲਾ ਧਾਰਕਾਂ ਨੂੰ ਹਥਿਆਰ ਜਮਾਂ ਕਰਾਉਣ ਬਾਬਤ ਧਾਰਾ 144 ਤਹਿਤ ਹੁਕਮ ਜਾਰੀ ਕੀਤੇ ਗਏ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਹੁਕਮਾਂ ਅਨੁਸਾਰ ਅਸਲਾ ਧਾਰਕਾਂ ਲਈ ਲਾਜ਼ਮੀ ਹੈ ਕਿ ਉਹ ਆਪਣੇ ਹਥਿਆਰ ਨੇੜੇ ਦੇ ਪੁਲਿਸ ਥਾਣੇ ਜਾਂ ਮਨਜ਼ੂਰ ਸ਼ੁਦਾ ਅਸਲਾ ਡੀਲਰ ਕੋਲ ਜਮਾ ਕਰਵਾਉਣ। ਉਹਨਾਂ ਨੇ ਆਖਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 3587 ਹਥਿਆਰ ਜਮਾਂ ਹੋ ਚੁੱਕੇ ਹਨ ਜਦਕਿ ਜ਼ਿਲ੍ਹੇ ਵਿੱਚ ਕੁੱਲ 14411 ਹਥਿਆਰ ਹਨ।। ਜਿਲਾ ਮੈਜਿਸਟਰੇਟ ਨੇ ਅਪੀਲ ਕੀਤੀ ਕਿ ਜਿਨਾਂ ਲੋਕਾਂ ਨੇ ਹਾਲੇ ਤੱਕ ਹਥਿਆਰ ਜਮਾ ਨਹੀਂ ਕਰਵਾਏ ਉਹ ਤੁਰੰਤ ਆਪਣੇ ਨੇੜੇ ਦੇ ਥਾਣੇ ਵਿਖੇ ਇਹ ਹਥਿਆਰ ਜਮਾਂ ਕਰਵਾ ਦੇਣ। ਜੋ ਲੋਕ ਧਾਰਾ 144 ਤਹਿਤ ਜਾਰੀ ਕੀਤੇ ਹੁਕਮਾਂ ਦੀ ਉਲੰਘਣਾ ਕਰਨਗੇ ਉਹਨਾਂ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ।
ਫਾਜ਼ਿਲਕਾ ਜ਼ਿਲੇ ਵਿੱਚ ਹੁਣ ਤੱਕ 3587 ਹਥਿਆਰ ਜਮਾਂ -ਜਿਲਾ ਮੈਜਿਸਟਰੇਟ
Date: