Spain Nightclub Fire
ਸਪੇਨ ਦੇ ਮਰਸੀਆ ਸ਼ਹਿਰ ਦੇ ਇੱਕ ਨਾਈਟ ਕਲੱਬ ਵਿੱਚ ਐਤਵਾਰ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ। 4 ਲੋਕ ਜ਼ਖਮੀ ਹੋਏ ਹਨ। ਰਾਇਟਰਜ਼ ਮੁਤਾਬਕ ਅੱਗ ਲੱਗਣ ਤੋਂ ਬਾਅਦ ਕਲੱਬ ਦੀ ਛੱਤ ਡਿੱਗ ਗਈ। ਕਈ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਨੂੰ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਅੱਗ ਲੱਗਣ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਇਸ ਦੇ ਨਾਲ ਹੀ ਸਰਕਾਰ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਹਾਦਸੇ ‘ਚ ਜ਼ਖਮੀ ਹੋਏ ਇਕ ਵਿਅਕਤੀ ਨੇ ਦੱਸਿਆ- ਕਲੱਬ ‘ਚ ਅਚਾਨਕ ਲਾਈਟਾਂ ਚਲੀਆਂ ਗਈਆਂ। ਹਫੜਾ-ਦਫੜੀ ਮੱਚ ਗਈ। ਕੁਝ ਲੋਕ ਰੌਲਾ ਪਾ ਰਹੇ ਸਨ ਕਿ ਅੱਗ ਲੱਗ ਗਈ ਹੈ। ਫਿਰ ਫਾਇਰ ਅਲਾਰਮ ਵੱਜ ਗਿਆ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਅਤੇ CM ਮਾਨ ਨੇ ਪਟਿਆਲਾ ‘ਚ ਮਿਸ਼ਨ ਸਿਹਤਮੰਦ ਦੀ ਕੀਤੀ ਸ਼ੁਰੂਆਤ
ਰਾਇਟਰਜ਼ ਦੀ ਰਿਪੋਰਟ ਮੁਤਾਬਕ ਅੱਗ ਲਾ ਫੋਂਡਾ ਨਾਂ ਦੇ ਕਲੱਬ ਵਿੱਚ ਲੱਗੀ ਅਤੇ ਇਸ ਦੇ ਨਾਲ ਲੱਗਦੇ ਦੋ ਹੋਰ ਕਲੱਬਾਂ ਵਿੱਚ ਫੈਲ ਗਈ।
ਇਕ ਪੁਲਸ ਅਧਿਕਾਰੀ ਨੇ ਦੱਸਿਆ- ਅੱਗ ਲੱਗਣ ਕਾਰਨ ਲਾ ਫੋਂਡਾ ਕਲੱਬ ਦੀ ਛੱਤ ਡਿੱਗ ਗਈ। ਇਸ ਕਾਰਨ ਲੋਕਾਂ ਨੂੰ ਲੱਭਣਾ ਮੁਸ਼ਕਿਲ ਹੋ ਰਿਹਾ ਹੈ। ਸਾਨੂੰ ਫਿਲਹਾਲ ਇਹ ਨਹੀਂ ਪਤਾ ਕਿ ਅੱਗ ਕਿੱਥੇ ਲੱਗੀ, ਪਰ ਸਾਨੂੰ ਪਹਿਲੀ ਮੰਜ਼ਿਲ ‘ਤੇ 7 ਲਾਸ਼ਾਂ ਮਿਲੀਆਂ। Spain Nightclub Fire
ਸਪੈਨਿਸ਼ ਮੀਡੀਆ ਮੁਤਾਬਕ ਕਲੱਬ ‘ਚ ਜਨਮਦਿਨ ਦੀਆਂ ਕਈ ਪਾਰਟੀਆਂ ਚੱਲ ਰਹੀਆਂ ਸਨ। ਸਰਕਾਰ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਅਤੇ ਮਰਸੀਆ ਸਿਟੀ ਹਾਲ ਦੇ ਬਾਹਰ ਰਾਸ਼ਟਰੀ ਝੰਡੇ ਨੂੰ ਅੱਧਾ ਝੁਕਾ ਦਿੱਤਾ। Spain Nightclub Fire