Special cadre will be formed ਪੰਜਾਬ ਸਰਕਾਰ ਨੇ ਐਡਹਾਕ, ਠੇਕੇ, ਡੇਲੀ ਵੇਜ, ਵਰਕ ਚਾਰਜ, ਟੈਮਰੀ ਉਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਨਵੀਂ ਨੀਤੀ ਜਾਰੀ ਕਰ ਦਿੱਤੀ ਹੈ।
ਇਸ ਸਾਲ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਐਡਹਾਕ, ਠੇਕੇ, ਡੇਲੀਵੇਜ, ਵਰਕ ਚਾਰਜ, ਟੈਮਰੀ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਰਸਤਾ ਸਾਫ ਹੋ ਗਿਆ ਹੈ। ਪਾਲਿਸੀ ਵਿਚ ਕਿਹਾ ਗਿਆ ਹੈ ਕਿ ਕਰਮਚਾਰੀ ਵਿਦਿਅਕ ਯੋਗਤਾ, ਪੋਸਟ ਤੇ ਤਜ਼ਰਬਾ ਦੀ ਸਰਵਿਸ ਰੂਲ ਦੇ ਅਨੁਸਾਰ ਸ਼ਰਤਾਂ ਪੂਰੀਆਂ ਕਰਦਾ ਹੋਵੇ।Special cadre will be formed
ALSO READ :- ਸਿਹਤ ਵਿਭਾਗ ਦੇ ਠੇਕੇ ‘ਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਘੜੀ ਜਾ ਰਹੀ ਹੈ ਨੀਤੀ: ਡਾ. ਬਲਬੀਰ ਸਿੰਘ
ਬਿਨੈਕਾਰ ਦਾ ਪਿਛਲੇ 10 ਸਾਲ ਦਾ ਆਚਰਣ ਦਾ ਕੰਮ ਤਸੱਲੀਬਖਸ਼ ਰਿਹਾ ਹੋਣਾ ਚਾਹੀਦਾ ਹੈ। 10 ਸਾਲ ਦੀ ਮਿਆਦ ਦੀ ਗਣਨਾ ਕਰਦੇ ਸਮੇਂ ਕਾਲਪਨਿਕ ਬਰੇਕ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਇਹ ਨੀਤੀ ਆਊਟ ਸੋਰਸ ਕਰਮਚਾਰੀਆਂ ਤੋਂ ਇਲਾਵਾ ਜੋ ਯੋਗਤਾ ਪੂਰੀ ਨਹੀਂ ਕਰਦੇ ਹੋਣਗੇ, ਉਨ੍ਹਾਂ ਉਤੇ ਲਾਗੂ ਨਹੀਂ ਹੋਵੇਗੀ। ਲਾਭਪਾਤਰੀ ਕਰਮਚਾਰੀਆਂ ਦੀ 58 ਸਾਲ ਦੀ ਉਮਰ ਤੱਕ ਵਿਸ਼ੇਸ਼ ਕੇਡਰ ਵਿੱਚ ਨਿਯੁਕਤੀ। ਉਨ੍ਹਾਂ ਨੂੰ ਉਸ ਅਹੁਦੇ ‘ਤੇ ਰੱਖਿਆ ਜਾਵੇਗਾ ਜੋ ਕੇਡਰ ਪੋਸਟ ਨਹੀਂ ਹੋਵੇਗਾ। ਸਰਵਿਸ ਰੂਲ ਦੇ ਮੁਤਾਬਕ ਇਹ ਕਰਮਚਾਰੀ ਰੈਗੂਲਰ ਕੇਡਰ ਦਾ ਹਿੱਸਾ ਨਹੀਂ ਹੋਣਗੇ।Special cadre will be formed