ਅਮਿੱਟ ਯਾਦਾਂ ਛੱਡਦਾ ਸਪੰਨ ਹੋਇਆ ਪਿੰਡ ਗਿੱਲ ਦਾ ਖੇਡ ਮੇਲਾ

Sports fair of village Gill

ਕਬੱਡੀ ਓਪਨ ਚ ਪਿੰਡ ਕੈਂਡ ਦੀ ਟੀਮ ਪਹਿਲੇ ਅਤੇ ਮਹੋਲੀ ਦੀ ਟੀਮ ਦੂਜੇ ਸਥਾਨ ਤੇ ਰਹੀ

Sports fair of village Gill ਆਲਮਗੀਰ 10 ਅਪ੍ਰੈਲ ( ਦਾਰਾ ਘਵੱਦੀ ) ਪਿੰਡ ਗਿੱਲ ਵਿਖੇ ਵਰਲਡ ਸਪੋਰਟਸ ਕਲੱਬ, ਐਨ ਆਰ ਆਈਜ਼ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਤਿੰਨ ਦਿਨਾਂ ਸ਼ਾਨਦਾਰ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ, ਅੱਜ ਤੀਸਰੇ ਅਤੇ ਆਖਰੀ ਦਿਨ ਕਬੱਡੀ ਓਪਨ ਦੇ ਹੋਏ ਮੁਕਾਬਲਿਆਂ ਵਿੱਚ ਪੰਜਾਬ ਦੀਆਂ ਚੋਟੀ ਦੀਆਂ ਕਬੱਡੀ ਦੀਆਂ ਟੀਮਾਂ ਨੇ ਭਾਗ ਲਿਆ । ਜਿਥੇ ਇਸ ਸ਼ਾਨਦਾਰ ਪੇਂਡੂ ਖੇਡ ਮੇਲੇ ਦੇ ਤਿੰਨੇ ਦਿਨ ਵੱਡੀ ਗਿਣਤੀ ਵਿਚ ਇਲਾਕੇ ਦੇ ਖੇਡ ਪ੍ਰੇਮੀਆਂ ਨੇ ਖੇਡਾਂ ਦਾ ਅਨੰਦ ਮਾਣਿਆ ਓਥੇ ਹੀ ਇਲਾਕੇ ਦੀਆਂ ਨਾਮੀ ਸ਼ਖ਼ਸੀਅਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਅਤੇ ਨਦਰਿ ਫਾਊਂਡੇਸ਼ਨ ਦੇ ਜਸਵਿੰਦਰ ਸਿੰਘ ਵੀ ਅਪਣੀ ਟੀਮ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ , ਹਲਕਾ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਕਬੱਡੀ ਓਪਨ ਦੇ ਅੱਜ ਹੋਏ ਫਸਵੇਂ ਮੁਕਾਬਲਿਆਂ ਵਿੱਚ ਪਿੰਡ ਕੈਂਡ ਦੀ ਟੀਮ ਨੇ ਪਹਿਲਾ ਅਤੇ ਮਹੋਲੀ ਦੀ ਟੀਮ ਨੇ ਦੂਜੇ ਸਥਾਨ ਤੇ ਰਹਿ ਕੇ 61000 –51000 ਦੇ ਇਨਾਮ ਪ੍ਰਾਪਤ ਕੀਤੇ ਬੈਸਟ ਰੇਡਰ ਤੇਜ਼ੀ ਕੈਂਡ ਅਤੇ 59 ਝੋਟ ਛਪਾਰ ਬੈਸਟ ਸਟੌਪਰ ਤਨਵੀਰ ਤਲਵੰਡੀ ਅਤੇ ਬੁਰਾ ਜਗਮਲੱਵੀ ਨੂੰ ਦੇਸੀ ਘੀ ਦੇ ਪੀਪੇ ਦਿੱਤੇ ਗਏ , ਫੁੱਟਬਾਲ ਦੇ ਹੋਏ ਮੁਕਾਬਲਿਆਂ ਵਿੱਚ ਕੁਲੀਵਾਲ ਦੀ ਟੀਮ ਪਹਿਲੇ ਅਤੇ ਕਡਿਆਣਾ ਦੀ ਟੀਮ ਦੂਜੇ ਸਥਾਨ ਤੇ ਰਹੀ , ਕਬੱਡੀ 70 ਕਿਲੋ ਦੇ ਹੋਏ ਮੁਕਾਬਲਿਆਂ ਵਿੱਚ ਪਹਿਲੇ ਸਥਾਨ ਤੇ ਪਿੰਡ ਕਾਉਂਕੇ ਅਤੇ ਬਾਬਾ ਭਾਗ ਸਿੰਘ ਪਿੰਡ ਸਾਇਆਂ ਕਲੱਬ ਦੂਜੇ ਸਥਾਨ ਤੇ ਰਹੀ ਇਸ ਖੇਡ ਮੇਲੇ ਦੌਰਾਨ ਤਿੰਨੇ ਦਿਨ ਵੱਡਾ ਗੁਰੂਦਵਾਰਾ ਸਾਹਿਬ ਗਿੱਲ ਤੋਂ ਗੁਰੂ ਦਾ ਲੰਗਰ ਅਤੁੱਟ ਵਰਤਿਆ ।Sports fair of village Gill

also read :XBB.1.6 ਦੇ ਵਾਧੇ ਦੇ ਵਿਚਕਾਰ ਦਿੱਲੀ ਵਿੱਚ ਹਾਈ ਅਲਰਟ,
ਇਸ ਮੌਕੇ, ਸੁਖਦੀਪ ਸਿੰਘ ਗਿੱਲ, ਤਜਿੰਦਰ ਸਿੰਘ ਤੇਜੀ,ਵੀਰ ਦਵਿੰਦਰ ਸਿੰਘ, ਹਰਭਜਨ ਸਿਘ ਅਮਰੀਕਾ ਵਾਲੇ ,ਸੋਨੂੰ ਗਿੱਲ ,ਮੋਨੂੰ ਗਿੱਲ, ਬਲਜੀਤ ਸਿਘ ਸਾਬਕਾ ਸਰਪੰਚ, ਅਵਤਾਰ ਸਿੰਘ, ਜੀਵਨ ਗਿੱਲ, ਪੁਨੀਤ ਗਿੱਲ, ਗੁਰਵਿੰਦਰ ਗਿੱਲ ,ਪਿੰਦਰ ਗਿੱਲ ,ਜੱਸਾ ਗਿੱਲ, ਸੁਖਵਿੰਦਰ ਗਿੱਲ, ਜਗਵੀਰ ਗਿੱਲ ,ਚੜਤ ਸਿੰਘ ਗਿੱਲ ( ਗਿੱਲ ਗਾਰਡਨ) ਜਗਪਾਲ ਸਿੰਘ ਗਿੱਲ ਤਹਿਸੀਲਦਾਰ,ਟੀਕੂ ਗਿੱਲ, ਅਵਤਾਰ ਸਿੰਘ ਗਿੱਲ, ਪਰਮਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਕਮੇਟੀ,ਅਮਰ ਸਿੰਘ ਗਿੱਲ, ਰਘਬੀਰ ਸਿੰਘ ਗਿੱਲ, ਗੁਰਚਰਨ ਸਿੰਘ ਗਿੱਲ, ਬਲਦੇਵ ਸਿੰਘ ਗਿੱਲ, ਅਤੇ ਗੁਰਦਿਆਲ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।Sports fair of village Gill

[wpadcenter_ad id='4448' align='none']