ਡੀ.ਆਈ.ਜੀ ਬਠਿੰਡਾ ਅਜੈ ਮਲੂਜਾ ਦੀ ਅਗਵਾਈ ਵਿੱਚ ਐਸ.ਐਸ.ਪੀ. ਸਮੇਤ ਮੋਗਾ ਪੁਲਿਸ ਨੇ ਚਲਾਇਆ ਸਪੈਸ਼ਲ ਘੇਰਾਬੰਦੀ ਤੇ ਸਰਚ ਅਪਰੇਸ਼ਨ

ਮੋਗਾ, 9 ਅਕਤੂਬਰ,
ਸ਼੍ਰੀ ਗੌਰਵ ਯਾਦਵ, ਡੀ.ਜੀ.ਪੀ ਪੰਜਾਬ ਵੱਲੋਂ ਨਸ਼ਿਆ ਦੀ ਰੋਕਥਾਮ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਇੱਕ ਘੇਰਾਬੰਦੀ ਅਤੇ ਸਰਚ ਅਪਰੇਸ਼ਨ (ਕੇਸੋ) ਆਰੰਭ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਅੱਜ 11 ਵਜੇ ਤੋ 3 ਵਜੇ ਤੱਕ ਸ਼੍ਰੀ ਅਜੈ ਮਲੂਜਾ ਡੀ.ਆਈ.ਜੀ/ਐਸ.ਟੀ.ਐਫ. ਬਠਿੰਡਾ ਅਤੇ ਸ਼੍ਰੀ ਅਜੈ ਗਾਂਧੀ, ਐਸ.ਐਸ.ਪੀ ਮੋਗਾ ਦੀ ਯੋਗ ਅਗਵਾਈ ਵਿਚ ਜਿਲ੍ਹਾ ਮੋਗਾ ਦੇ ਡਰੱਗ ਹੋਟਸਪੋਟ ਅਤੇ ਹੋਰ ਸ਼ੱਕੀ ਜਗ੍ਹਾ ਉੱਪਰ ਸਰਚ ਅਪ੍ਰੇਸ਼ਨ ਕੀਤਾ ਗਿਆ। ਇਸ ਅਪ੍ਰੇਸ਼ਨ ਦੌਰਾਨ 2 ਐਸ.ਪੀ, 6 ਡੀ.ਐਸ.ਪੀ, 11 ਥਾਣਿਆ ਦੇ ਮੁੱਖ ਅਫਸਰਾਨ, 22(ਐਨ.ਜੀ.ਓ ਅਤੇ ਈ.ਪੀ.ਓ), ਕੁੱਲ 248 ਪੁਲਿਸ ਕਰਮਚਾਰੀਆਂ ਵੱਲੋਂ  ਸਬ-ਡਵੀਜਨ ਧਰਮਕੋਟ ਦੇ ਪਿੰਡ ਦੋਲੇਵਾਲਾ (ਥਾਣਾ ਕੋਟ ਈਸੇ ਖਾਂ) ਅਤੇ ਸਬ-ਡਵੀਜਨ ਮੋਗਾ ਦੀ ਸਾਧਾਂ ਵਾਲੀ ਬਸਤੀ ਮੋਗਾ (ਥਾਣਾ ਸਿਟੀ ਸਾਊਥ ਮੋਗਾ) ਵਿੱਚ ਘੇਰਾਬੰਦੀ ਕਰਕੇ ਚੈਕਿੰਗ ਕੀਤੀ ਗਈ। ਇਸ ਅਪਰੇਸ਼ਨ ਦੌਰਾਨ ਕੁੱਲ 07 ਮੁਕੱਦਮੇ ਜਿਹਨਾਂ ਵਿੱਚ 4 ਐਨ.ਡੀ.ਪੀ.ਐਸ. ਐਕਟ, 2 ਐਕਸਾਈਜ ਐਕਟ ਤੇ 1 ਥਿਫਟ ਦਰਜ ਕਰਕੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ  ਇਨ੍ਹਾ ਮੁਕੱਦਮਿਆ ਵਿੱਚ 88 ਲੀਟਰ ਲਾਹਣ, 248 ਗ੍ਰਾਮ ਹੈਰੋਇਨ, 1 ਚੋਰੀ ਦਾ ਮੋਟਰਸਾਈਕਲ ਅਤੇ 1 ਸਕੂਟਰੀ ਬਰਾਮਦ ਕੀਤੇ ਗਏ ਹਨ।

ਇਸ ਤੋ ਇਲਾਵਾ 5 ਸ਼ੱਕੀ ਵਿਅਕਤੀਆਂ ਵਿਰੁੱਧ ਨਸ਼ਾ ਰੋਕੂ ਕਾਰਵਾਈ ਅਮਲ ਵਿੱਚ ਲਿਆਦੀ ਗਈ ਅਤੇ 4 ਵਹੀਕਲਾਂ ਨੂੰ ਜਬਤ ਕੀਤਾ ਗਿਆ ਅਤੇ ਕੁੱਲ 45 ਸ਼ੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਅਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।  

ਡੀ.ਆਈ.ਜੀ/ਐਸ.ਟੀ.ਐਫ. ਬਠਿੰਡਾ ਸ਼੍ਰੀ ਅਜੈ ਮਲੂਜਾ ਅਤੇ ਸੀਨੀਅਰ ਕਪਤਾਨ ਪੁਲਿਸ ਮੋਗਾ ਸ਼੍ਰੀ ਅਜੈ ਗਾਂਧੀ ਨੇ ਇਸ ਕਾਰਵਾਈ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਅਪਰੇਸ਼ਨ ਪੰਚਾਇਤੀ ਚੋਣਾਂ ਦੇ ਨਾਜ਼ੁਕ ਸਮੇਂ ਦੌਰਾਨ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਮੋਗਾ ਪੁਲਿਸ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਦ੍ਰਿੜ ਹੈ ਅਤੇ ਭਵਿੱਖ ਵਿੱਚ ਵੀ ਮਾੜੇ ਅਨਸਰਾਂ ਖਿਲ਼ਾਫ ਇਸ ਤਰ੍ਹਾਂ ਦੀਆ ਕਾਰਵਾਈਆਂ ਜਾਰੀ ਰਹਿਣਗੀਆ।

[wpadcenter_ad id='4448' align='none']