Statue of Shaheed Bhagat Singh ji installed in the museum ਅੱਜ ਸਿੱਖ ਅਜਾਇਬ ਘਰ ਪਿੰਡ ਬਲੌਂਗੀ ਵਿਖੇ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਸਥਾਪਤ ਕਰ ਦਿੱਤਾ ਗਿਆ। ਪਰਵਿੰਦਰ ਸਿੰਘ ਆਰਟਿਸਟ ਨੇ ਪਤਰਕਾਰਾਂ ਨੂੰ ਦਸਿਆ ਕਿ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ ਨੂੰ ਬਣਾਉਣ ਲਈ 6 ਮਹੀਨੇ ਦਾ ਸਮਾਂ ਲੱਗਿਆ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਰੁਝੇਵਿਆਂ ਭਰੇ ਸਮੇਂ ਵਿਚੋਂ ਕੁਝ ਸਮਾਂ ਕੱਢ ਕੇ ਸਿੱਖ ਅਜਾਇਬ ਘਰ ਵਿੱਚ ਸਥਾਪਤ ਕੀਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਉਦਘਾਟਨ ਕਰਨ ਲਈ ਆਉਣ। ਸਿੱਖ ਅਜਾਇਬ ਘਰ ਵਿੱਚ ਆ ਰਹੀ ਸੰਗਤ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਵੀ ਦਰਸ਼ਨ ਕਰ ਸਕੇ।Statue of Shaheed Bhagat Singh ji installed in the museum
ਸਰਦਾਰ ਸਤਵੀਰ ਸਿੰਘ ਧਨੋਆ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ਉਨ੍ਹਾਂ ਨੇ ਵੀ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਕਿ ਸਿੱਖ ਅਜਾਇਬ ਘਰ ਵਿੱਚ ਜ਼ਰੂਰ ਆਓਣ ਅਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੀ ਘੁੰਡ ਚੁਕਾਈ ਦੀ ਰਸਮ ਪੂਰੀ ਕਰਨ ਤਾ ਸੰਗਤਾਂ ਆ ਕੇ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਵੀ ਦਰਸ਼ਨ ਕਰ ਸਕਣ ।
ALSO READ : 21 ਦੇਸ਼ਾਂ ਦੇ 100 ਸ਼ਰਧਾਲੂਆਂ ਨੇ ਕੀਤੇ ਪਵਿੱਤਰ ਵੇਈਂ ਦੇ ਦਰਸ਼ਨ
ਇਸ ਸਮਾਗਮ ਵਿੱਚ ਹੇਠ ਲਿਖੇ ਕਮੇਟੀ ਮੈਂਬਰਾ ਨੇ ਵੀ ਹਾਜ਼ਰੀ ਭਰੀ। ਬੀ ਸੀ ਪ੍ਰੇਮੀ, ਹਰਜਿੰਦਰ ਸਿੰਘ ਕਲੇਰ, ਪਲਵਿੰਦਰ ਸਿੰਘ,ਸ਼ੇਰ ਸਿੰਘ,ਸਤੰਤਰ ਪਾਲ ਸਿੰਘ, ਨਿਸ਼ਾਨ ਸਿੰਘ ਡੀ ਐਮ ਸੀ, ਕਰਮਜੋਤ ਸਿੰਘ ਸੋਹਲ, ਇੰਦਰਜੀਤ ਸਿੰਘ ਖੋਖਰ, ਨਿਰਮਲ ਜੀਤ ਸਿੰਘ । ਆਖਿਰ ਵਿੱਚ ਪਰਵਿੰਦਰ ਸਿੰਘ ਆਰਟਿਸਟ ਨੇ ਸਿੱਖ ਅਜਾਇਬ ਘਰ ਵਿੱਚ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾStatue of Shaheed Bhagat Singh ji installed in the museum