Thursday, December 26, 2024

ਸਿਆਣਾ ਵਿਅਕਤੀ ਦਾ ਪੜ੍ਹਿਆ-ਲਿਖਿਆ ਹੋਣਾ ਜ਼ਰੂਰੀ ਨਹੀਂ ਹੈ ਅਤੇ ਨਾ ਹੀ ਪੜ੍ਹੇ ਲਿਖੇ ਵਿਅਕਤੀ ਦਾ ਸਿਆਣਾ ਹੋਣਾ ਜ਼ਰੂਰੀ ਹੈ…

Date:

Stories of Punjabi Poets ਅੱਜ ਦੇ ਦਿਨ : 4-10-1876 ਪ੍ਰਸਿੱਧ ਕਵੀ ਧਨੀ ਰਾਮ ਚਾਤਰਿਕ ਦਾ ਜਨਮ।

2009 ਚਮਤਕਾਰਾਂ ਦਾ ਪੜਦਾਫਾਸ਼ ਕਰਨ ਵਾਲੇ ਤਰਕਸ਼ੀਲ ਲੇਖਕ ਬੀ ਪਰਮਨੰਦ ਦਾ ਦਿਹਾਂਤ।

1920 ਕਾਮਰੇਡ ਸਤਪਾਲ ਡਾਂਗ ਦਾ ਜਨਮ।

1930 ਗਦਰੀ ਭਾਈ ਰਣਧੀਰ ਸਿੰਘ ਨਾਰੰਗਵਾਲ ਦੀ ਜੇਲ ਵਿੱਚੋਂ ਰਿਹਾਈ ਹੋਈ।

1957 ਰੂਸ ਨੇ ਪੁਲਾੜ ਵਿਚ ਸੰਸਾਰ ਦਾ ਪਹਿਲਾ ਉਪ ਗ੍ਰਹਿ ਸਪੂਤਨਿਕ ਛੱਡਿਆ।

*ਪੰਜਾਬੀ ਦੇ ਕਵੀ ਧਨੀ ਰਾਮ ਚਾਤਰਿਕ* ਦਾ ਜਨਮ 4 ਅਕਤੂਬਰ 1876 ਨੂੰ ਪ੍ਰਸਿੱਧ ਕਿਸਾਕਾਰ ਇਮਾਮਬਖ਼ਸ਼ ਦੇ ਪਿੰਡ ਪਸੀਆਂ,ਜਿਲਾ ਸਿਆਲਕੋਟ ਵਿਚ ਲਾਲਾ ਪਹੂ ਮਲ ਦੇ ਘਰ ‘ਚ ਹੋਇਆ।ਅਜੇ ਡੇਢ ਸਾਲ ਦੀ ਉਮਰ ਸੀ ਜਦ ਇਨਾਂ ਦਾ ਪਰਿਵਾਰ ਲੋਪੋਕੇ,ਜਿਲਾ ਅੰਮਿ੍ਤਸਰ ਵਿੱਚ ਆਣ ਵੱਸਿਆ।17 ਸਾਲ ਦੀ ਉਮਰ ਵਿੱਚ ਪ੍ਰਸਿੱਧ ਕਵੀ ਤੇ ਲੇਖਕ ਭਾਈ ਵੀਰ ਸਿੰਘ ਦੀ ਵਜੀਰ ਹਿੰਦ ਪ੍ਰੈਸ ਵਿੱਚ ਕੰਮ ਕਰਨ ਲਗ ਪਏ।ਉਨਾਂ ਦੇ ਪ੍ਰਭਾਵ ਸਦਕਾ ਕਵਿਤਾਵਾਂ ਲਿਖਣ ਲੱਗ ਪਏ ਤੇ ਇਨਾਂ ਦੇ ਪਰਚੇ ‘ਖਾਲਸਾ ਸਮਾਚਾਰ’ ਵਿਚ ਕਵਿਤਾਵਾਂ ਛੱਪਣ ਲੱਗੀਆਂ।ਕੁਝ ਚਿਰ ਮੁੰਬਈ ਚਲੇ ਗਏ ਤੇ ਇਥੇ ਆਣ ਕੇ ਸੁਦਰਸ਼ਨ ਪ੍ਰੈਸ ਲਾ ਲਈ।18/12/1954 ਨੂੰ ਸਦਾ ਵਾਸਤੇ ਚਲੇ ਗਏ।ਉਨਾਂ ਦੀਆ।ਪ੍ਰਸਿਧ ਰਚਨਾਵਾਂ ਭਰਥਰੀ ਹਰੀ,ਚੰਦਨਵਾੜੀ,ਨਲ ਦਮਯੰਤੀ,ਕੇਸਰ ਕਿਆਰੀ,ਸੂਫੀਖਾਨਾ,ਨੂਰ ਜਹਾਂ ਬਾਦਸ਼ਾਹ ਬੇਗਮ ਆਦਿ ਸਨ।ਸਭ ਤੋਂ ਵਧ ਉਨਾਂ ਦੀ ਰਚਨਾ,’ਤੂੜੀ ਤੰਦ ਸਾਂਭ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕਟ ਕੇ —–ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।’ *ਲੇਖਕ ਬੀ ਪਰਮਾਨੰਦ* ਤਰਕਸ਼ੀਲ ਲਹਿਰ ਦੇ ਸੰਸਥਾਪਕ ਡਾ ਥਾਮਸ ਕਾਵੂਰ ਦੀ ਮੌਤ ਉਪਰੰਤ ਉਨਾਂ ਦੇ ਕਾਰਜ ਨੂੰ ਅੱਗੇ ਵਧਾਉਣ ਲਈ ਬੀ ਪਰਮਾਨੰਦ ਨੇ ਵਿਗਿਆਨ ਨੂੰ ਹਰਮਨ ਪਿਆਰਾ ਬਨਾਉਣ ਤੇ ਚਮਤਕਾਰਾਂ ਦੇ ਪਰਦਾਫਾਸ਼ ਕਰਨ ਦੇ ਕਾਰਜ ਨੂੰ ਆਪਣੇ ਹੱਥ ਲਿਆ।ਉਨਾਂ ਨੇ ਲਗਭਗ 1500 ਚਮਤਕਾਰਾਂ ਬਨਾਮ ਚਮਤਕਾਰ ਨਾਮੀ ਪ੍ਰਸਿੱਧ ਕਿਤਾਬ ਲਿਖੀ ਹੈ।ਉਨਾਂ ਦਾ ਜਨਮ 17 ਫਰਵਰੀ 1930 ਨੂੰ ਕੋਜ਼ੀਕੋਡ, ਕੇਰਲਾ ਵਿੱਚ ਹੋਇਆ।

READ ALSO : SYL ਨਹਿਰ ‘ਤੇ SC ਵੱਲੋਂ ਪੰਜਾਬ ਸਰਕਾਰ ਨੂੰ ਫਟਕਾਰ

1942 ਵਿੱਚ ਉਨਾਂ ਨੂੰ ਵਿਦਿਆਰਥੀ ਅੰਦੋਲਨ ਦੌਰਾਨ ਸਕੂਲ ਵਿੱਚੋਂ ਕੱਢ ਦਿੱਤਾ ਗਿਆ।ਉਨਾਂ ਧਾਰਮਿਕ ਗਰੰਥਾਂ ਦਾ ਅਧਿਐਨ ਕੀਤਾ।ਉਹ ਡਾ: ਟੀ ਕਾਵੂਰ ਨੂੰ 1969 ਵਿਚ ਮਿਲੇ, ਮੁਲਾਕਾਤ ਨੇ ਪਰਮਾਨੰਦ ਦੀ ਕਾਇਆ ਕਲਪ ਬਦਲ ਦਿਤੀ।ਉਹ ਚਮਤਕਾਰਾਂ ਦਾ ਪਰਦਾਫਾਸ਼ ਕਰਨ ਤੇ ਵਿਗਿਆਨ ਸੋਚ ਦੇ ਪ੍ਰਸਾਰ ਵਾਸਤੇ 49 ਦੇਸ਼ਾਂ ਵਿਚ ਗਏ ਤੇ 70 ਵਿਦੇਸ਼ੀ ਚੈਨਲਾਂ ਤੇ ਪ੍ਰੋਗਰਾਮ ਦਿਤੇ।ਭਾਰਤ ਦੇ ਲਗਭਗ ਦਸ ਹਜ਼ਾਰ ਪਿੰਡਾਂ ਤੇ ਸ਼ਹਿਰਾਂ ਵਿੱਚ ਪ੍ਰੋਗਰਾਮ ਕੀਤੇ।ਭਾਰਤ ਸਰਕਾਰ ਨੇ ਉਨਾਂ ਨੂੰ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਦੁਆਰਾ ਫ਼ੈਲੋਸ਼ਿਪ ਦਿਤੀ ।ਅੰਗਰੇਜ਼ੀ ਪਰਚੇ ‘ਇੰਡੀਅਨ ਸਕੈਪਟਿਕ’ ਸੰਪਾਦਨ ਕਰਨ ਤੋਂ ਇਲਾਵਾ ਤੀਹ ਕਿਤਾਬਾਂ ਛਪਵਾਈਆਂ।ਉਨਾਂ ਵਲੋਂ ਫੀਰਾ ਦੇ ਪ੍ਰਧਾਨ ਨੂੰ ਕਹੇ ਅੰਤਮ ਸ਼ਬਦ “ਮੈਂ ਤਰਕਸ਼ੀਲ ਲਹਿਰ ਨਾਲ ਜੁੜੇ ਆਪਣੇ ਸਾਰੇ ਸਾਥੀਆਂ ਤੋਂ ਆਸ ਕਰਦਾ ਹਾਂ ਕਿ ਉਹ ਮੇਰੇ ਮਰਨ ਉਪਰੰਤ ਵੀ ਪੂਰੇ ਜੋਸ਼ ਨਾਲ ਵਿਗਿਆਨਕ ਚਿੰਤਨ ਦੇ ਪ੍ਰਚਾਰ ਪ੍ਰਸਾਰ ਵਿਚ ਜੁਟੇ ਰਹਿਣਗੇ।” ਉਨਾਂ ਅੰਤਮ ਸਾਹ 4 ਅਕਤੂਬਰ 2009 ਨੂੰ ਪੋਡਾਨੂਰ, ਤਾਮਿਲਨਾਡੂ ਵਿਚ ਲਿਆ। *ਕਾਮਰੇਡ ਸਤਪਾਲ ਡਾਂਗ* ਦਾ ਜਨਮ 4 ਅਕਤੂਬਰ 1920 ਨੂੰ ਰਾਮ ਨਗਰ (ਰਸੂਲ ਨਗਰ) ਗੁਜਰਾਂ ਵਾਲਾ ਪਾਕਿਸਤਾਨ ਵਿਖੇ ਹੋਇਆ।ਉਨਾਂ ਗੌਰਮਿੰਟ ਤਸਕਾਲਜ ਲਾਹੌਰ ਤੋਂ ਬੀ ਏ ਕੀਤੀ।ਉਹ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਜਨਰਲ ਸਕੱਤਰ ਤੇ ਵਲਡ ਯੂਥ ਫੈਡਰੇਸ਼ਨ ਦੇ ਮੀਤ ਪ੍ਰਧਾਨ ਰਹੇ।1943 ਵਿਚ ਸੀ ਪੀ ਆਈ ਦੀ ਪਹਿਲੀ ਕਾਂਗਰਸ ਬੰਬਈ ਵਿਚ ਬਤੌਰ ਡੈਲੀਗੇਟ ਸ਼ਾਮਲ ਹੋਏ।ਉਨਾਂ ਨੂੰ ਗਦਰ ਪਾਰਟੀ ਦੇ ਸੋਹਣ ਸਿੰਘ ਭਕਨਾ, ਸੋਹਣ ਸਿੰਘ ਜੋਸ਼,ਤੇਜਾ ਸਿੰਘ ਸੁੰਤਤਰ ਨਾਲ ਇਕੋ ਰੇਲ ਦੇ ਡੱਬੇ ਵਿਚ ਸਫਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ। Stories of Punjabi Poets

1947 ਦੀ ਵੰਡ ਸਮੇਂ ਉਹ ਚੈਕਲਸੋਵੇਕੀਆ ਦੀ ਰਾਜਧਾਨੀ ਪਰਾਗ ਵਿੱਚ ਸਨ।ਉਥੇ ਚੀਨੀ ਡੈਪੂਟੇਸ਼ਨ ਨਾਲ ਵਿਚਾਰ ਚਰਚਾ ਕੀਤੀ।1952 ਵਿਚ ਉਹ ਛੇਹਾਰਟੇ ਆ ਗਏ ਤੇ ਉਨਾਂ ਦੀ ਸ਼ਾਦੀ ਕਾਮਰੇਡ ਵਿਮਲਾ ਡਾਂਗ ਨਾਲ ਹੋਈ।1953 ਤੋਂ 1967 ਤਕ ਛੇਹਾਰਟੇ ਦੀ ਭਰਿਸ਼ਟਾਚਾਰ ਵਿਰੋਧੀ ਕਮੇਟੀ ਦੇ ਪ੍ਰਧਾਨ ਵੀ ਰਹੇ।ਉਨਾਂ ਸ਼ਹਿਰ ਵਿਚ ਬਾਲ ਸੰਭਾਲ ਕੇਂਦਰ, ਡਿਸਪੈਂਸਰੀਆਂ,ਮੈਟਰਨਿਟੀ ਹਸਪਤਾਲ, ਲਾਇਬਰੇਰੀ,ਕਮਿਊਨਿਟੀ ਹਾਲ ਤੇ ਰੀਡਿੰਗ ਰੂਮ ਬਣਵਾਏ।1965 ਦੀ ਲੜਾਈ ਵਿਚ 60 ਦੇ ਕਰੀਬ ਸ਼ਹਿਰੀ ਜੋ ਪਾਕਿਸਤਾਨੀ ਬੰਬਾਰੀ ਵਿੱਚ ਸ਼ਹੀਦ ਹੋਏ ਉਨਾਂ ਦੇ ਸਸਕਾਰ ਦਾ ਪ੍ਰਬੰਧ ਕੀਤਾ ਤੇ ਉਨਾਂ ਦੀ ਯਾਦ ਵਿਚ ਸ਼ਹੀਦ ਮੈਮੋਰੀਅਲ (ਜੰਝ ਘਰ) ਬਣਾਇਆ।1967 ਵਿੱਚ ਪਹਿਲੀਵਾਰ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਨੂੰ ਭਾਰੀ ਫਰਕ ਨਾਲ ਹਰਾ ਕੇ ਵਿਧਾਇਕ ਬਣੇ ਤੇ ਲਗਾਤਾਰ 1980 ਤੱਕ ਜਿੱਤਦੇ ਰਹੇ।ਉਹ ਸਿਵਲ ਸਪਲਾਈ ਮੰਤਰੀ ਵੀ ਰਹੇ।ਉਨਾਂ ਰਹਾਇਸ਼ ਛੇਹਾਰਟਾ ਦੀ ਮਜਦੂਰ ਬਸਤੀ ਵਿੱਚ ਹੀ ਰੱਖੀ।ਕਾਮਰੇਡ ਡਾਂਗ ਦੇ ਲੇਖ ਪੰਜਾਬੀ,ਅੰਗਰੇਜ਼ੀ ਤੇ ਉੜਦੂ ਦੇ ਅਖਬਾਰਾਂ, ਮੈਗਜ਼ੀਨਾਂ ਵਿੱਚ ਛੱਪਦੇ ਰਹੇ।1977 ਵਿੱਚ ਉਨਾਂ ਨੂੰ ‘ਪਦਮ ਵਿਭੂਸ਼ਨ’ਨਾਲ ਸਨਮਾਨਿਆ ਗਿਆ।1988 ਵਿੱਚ ਉਨਾਂ *ਦਹਿਸ਼ਤਗਰਦੀ ਦੀਆਂ ਜੜਾਂ ਕਿਥੇ ਹਨ*। ਕਿਤਾਬ ਲਿਖੀ।15 ਜੂਨ 2013 ਨੂੰ ਛੇਹਰਟਾ ਵਿਖੇ ਸਦਾ ਲਈ ਅਲਵਿਦਾ ਕਹਿ ਗਏ। Stories of Punjabi Poets

Share post:

Subscribe

spot_imgspot_img

Popular

More like this
Related

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 26 ਦਸੰਬਰ 2024

Hukamnama Sri Harmandir Sahib Ji ਸੋਰਠਿ ਮਹਲਾ ੫ ॥ ਰਾਜਨ ਮਹਿ...