ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਵੀਡੀਓਗ੍ਰਾਫੀ ਰੋਕਣ ਲਈ ਸਖ਼ਤੀ

Strictly to prevent videography

Strictly to prevent videography

ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਵੀਡੀਓ ਬਣਾਉਣ ਤੋਂ ਰੋਕਣ ਲਈ ਪ੍ਰਬੰਧਕਾਂ ਵੱਲੋਂ ਅਮਲ ਸਖ਼ਤੀ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸਬੰਧੀ ਗੁਰੂ ਘਰ ਦੇ ਚਾਰੇ ਪਾਸੇ ਸੇਵਾਦਾਰ ਤਾਇਨਾਤ ਕਰ ਦਿੱਤੇ ਗਏ ਹਨ। ਪ੍ਰਬੰਧਕਾਂ ਮੁਤਾਬਕ ਇਸ ਸਬੰਧੀ ਸ਼ੁਰੂ ਕੀਤੇ ਅਮਲ ਦੇ ਚੰਗੇ ਸਿੱਟੇ ਨਿਕਲਣੇ ਸ਼ੁਰੂ ਹੋ ਗਏ ਹਨ। ਗੁਰੂ ਘਰ ਵਿਚ ਦਾਖਲ ਹੋਣ ਸਮੇਂ ਹੀ ਸ਼ਰਧਾਲੂਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਸਬੰਧੀ ਜਾਣਕਾਰੀ ਮਿਲ ਰਹੀ ਹੈ, ਜਿਸ ਨਾਲ ਵਧੇਰੇ ਲੋਕ ਇਸ ਤੋਂ ਜਾਣੂ ਹੋ ਜਾਂਦੇ ਹਨ ਅਤੇ ਵੀਡੀਓਗ੍ਰਾਫੀ ਨਹੀਂ ਕਰਦੇ ਪਰ ਜੇ ਕੋਈ ਅਜਿਹਾ ਕਰਦਾ ਵੀ ਹੈ ਤਾਂ ਉਸ ਨੂੰ ਪਰਿਕਰਮਾ ਵਿਚ ਤਾਇਨਾਤ ਅਮਲੇ ਵੱਲੋਂ ਵਰਜਿਆ ਜਾਂਦਾ ਹੈ।Strictly to prevent videography

also read :- 15 ਅਗਸਤ ਨੂੰ ਲੈ ਕੇ ਕਿਸਾਨਾਂ ਦਾ ਵੱਡਾ ਐਲਾਨ, ਜਾਰੀ ਕੀਤਾ ਨਵਾਂ ਪ੍ਰੋਗਰਾਮ

ਇਸ ਸਬੰਧੀ ਵਾਧੂ ਅਮਲਾ ਵੀ ਭਰਤੀ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਸਬੰਧੀ ਸਿਖਲਾਈ ਦਿੱਤੀ ਗਈ ਹੈ। ਜੇ ਕੋਈ ਸ਼ਰਧਾਲੂ ਦਿਸ਼ਾ-ਨਿਰਦੇਸ਼ ਨਹੀਂ ਮੰਨਦਾ ਤਾਂ ਉਸ ਨਾਲ ਝਗੜਾ ਕਰਨ ਦੀ ਥਾਂ ਮੌਕੇ ’ਤੇ ਹਾਜ਼ਰ ਅਧਿਕਾਰੀ ਨਾਲ ਸੰਪਰਕ ਕਰਵਾਉਣ ਲਈ ਕਿਹਾ ਜਾਂਦਾ ਹੈ। ਇਸ ਦਾ ਚੰਗਾ ਨਤੀਜਾ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ 60 ਫਲੈਕਸ ਤੇ ਬੋਰਡ ਵੀ ਲਾਏ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੱਤਰ ਮੁਤਾਬਕ ਵੀਡੀਓਗ੍ਰਾਫੀ ’ਤੇ ਸਖ਼ਤੀ ਨਾਲ ਰੋਕ ਲਗਾਈ ਗਈ ਹੈ।Strictly to prevent videography

[wpadcenter_ad id='4448' align='none']