ਆਪ ਬੀਤੀ :- ਰੀਤ ਕੌਰ
ਫਿਰ ਓਥੇ ਪਹੁੰਚ ਕੇ ਮੈਂ ਬੜਾ ਚੰਗਾ ਫੀਲ ਕੀਤਾ ਕਿਉਕਿ ਮੈਂ ਆਪਣੀ ਹੁਣ ਤਕ ਦੀ ਜਿੰਦਗੀ ਵਿੱਚੋ ਪਹਿਲੀ ਵਾਰ ਕਿਸੇ ਦਫਤਰ ਪਹੁੰਚੀ ਸੀ ਮੈਨੂੰ ਓਥੇ ਬਿਠਾਇਆ ਗਿਆ ਫਿਰ ਮੇਰੀ ਦੋਸਤ ਆਪਣਾ ਕੰਮ ਕਰਨ ਲੱਗ ਗਈ ਮੈਂ ਫ੍ਰੀ ਸੀ ਇਨੇ ਨੂੰ ਓਥੇ ਮੈਡਮ ਆਏ ਜਿਨ੍ਹਾਂ ਦਾ ਉਹ ਸਾਰਾ ਦਫਤਰ ਸੀ
ਓਹਨਾ ਨੇ ਮੇਰਾ ਨਾਮ ਅਤੇ ਮੇਰੀ ਉਮਰ ਪੁੱਛੀ ਓਹਨਾ ਨੇ ਮੈਨੂੰ ਬੋਲਦਿਆਂ ਵੇਖਿਆ ਤਾਂ ਕਹਿਣ ਲੱਗੇ ਆਹ ਬੋਲ ਕੇ ਵੇਖ ਖਬਰ ਵਾਂਗੂ ਖਬਰਾਂ ਪੜਨ ਦੀ ਤਾਂ ਮੈਂ ਪੂਰੀ ਸ਼ੋਕੀਨ ਸੀ ਤਾਂ ਮੈਂ ਪੜ ਕੇ ਵਿਖਾ ਦਿੱਤਾ ਉਹ ਮੈਨੂੰ ਵੇਖ ਕੇ ਹੈਰਾਨ ਜਿਹੇ ਹੋਣ ਲੱਗੇ ਕਹਿਣ ਲੱਗੇ ਪੁੱਤਰ ਤੇਰੀ ਤਾ ਆਵਾਜ ਹੀ ਬਹੁਤ ਸੋਹਣੀ ਹੈ ਤੂੰ ਸਾਡੇ ਕੋਲੇ ਕੰਮ ਸਿੱਖਣ ਲੱਗ ਜਾ ਤੈਨੂੰ ਕੁੱਝ ਮਹੀਨਿਆਂ ਬਾਅਦ ਮੈਂ ਤਨਖਾਹ ਦੇਣ ਲੱਗ ਜਾਵਾਂਗੀ ਇਹ ਸੁਨ ਕੇ ਮੈਂ ਬਹੁਤ ਖੁਸ਼ ਹੋ ਗਈ ਕਿਉਕਿ ਮੇਰੇ ਹਾਲਾਤ ਬਹੁਤੇ ਚੰਗੇ ਨਹੀਂ ਸੀ ਕਰਕੇ ਮੈਨੂੰ ਇਹ ਸੁਨ ਕੇ ਬਹੁਤ ਖੁਸ਼ੀ ਹੋਈ ਕੇ ਮੈਨੂੰ ਕੰਮ ਮਿਲ ਗਿਆ ਹੈStruggle makes man strong
ਮੈਂ ਆਪਣੀ ਦੋਸਤ ਵੱਲ ਵੇਖ ਕੇ ਖੁਸ਼ ਹੋਈ ਪਰ ਓਹਦੇ ਅੰਦਰ ਇਸ ਗੱਲ ਨੂੰ ਲੈਕੇ ਜਿਆਦਾ ਖੁਸ਼ੀ ਨਹੀਂ ਹੋਈ ਸੀ ਕਿਉਕਿ ਉਹ ਮੈਨੂੰ ਦਫਤਰ ਦਿਖਾਉਣ ਲੈਕੇ ਆਈ ਸੀ ਪਰ ਮੈਂਨੂੰ ਓਥੇ ਜੋਬ ਮਿਲ ਗਈ ਸੀ ਅਗਲੇ ਦਿਨ ਅਸੀਂ ਕਾਲਜ ਮਿਲੇ ਉਹ ਮੈਨੂੰ ਕਹਿਣ ਲੱਗੀ ਕੇ ਦਫਤਰ ਨਾ ਜਾਈ ਅੱਜ ਮੈਂ ਪੁੱਛਿਆ ਕੇ ਕਿਉ ਕਹਿੰਦੀ ਮੈਂ ਤੈਨੂੰ ਆਪਣੇ ਦਫਤਰ ਲੈਕੇ ਗਈ ਸੀ ਹੁਣ ਮੈਂ ਹੀ ਬੋਲ ਰਹੀ ਹੈ ਕੇ ਤੂੰ ਮੇਰੇ ਨਾਲ ਮੇਰੇ ਦਫਤਰ ਨਹੀਂ ਜਾਵੇਗੀ ਇਹ ਸੁਣ ਕੇ ਮੈਂ ਬਹੁਤ ਉਦਾਸ ਹੋਈ ਕਿਉਕਿ ਮੇਰੀਆਂ ਆਸਾਂ ਤੇ ਪਾਣੀ ਫਿਰ ਰਿਹਾ ਸੀ
ਮੈਂ ਉਸ ਦੀ ਗੱਲ ਦਾ ਬਿਨਾ ਜਵਾਬ ਦਿੱਤੇ ਦਫਤਰ ਚਲੀ ਗਈ ਪਰ ਉਹ ਆਟੋ ਤੇ ਗਈ ਸੀ ਜਿਸ ਕਰਕੇ ਉਹ ਮੇਰੇ ਨਾਲੋਂ ਪਹਿਲਾ ਪਹੁੰਚ ਗਈ ਸੀ ਮੈਡਮ ਨੇ ਉਸਨੂੰ ਪੁੱਛਿਆ ਕੇ ਰੀਤ ਨਹੀਂ ਆਈ ਤਾਂ ਉਹ ਕਹਿਣ ਲੱਗੀ ਕੇ ਓਹਨੇ ਨਹੀਂ ਆਉਣਾ ਹੁਣ ਵਾਪਸ ਦਫਤਰ
ਇਨੇ ਨੂੰ ਮੈਂ ਦਫਤਰ ਪਹੁੰਚ ਗਈ ਮੈਡਮ ਕਹਿਣ ਲੱਗੇ ਪਿੰਕੀ ਤਾਂ ਕਹਿੰਦੀ ਤੂੰ ਆਉਣਾ ਨਹੀਂ ਪਰ ਤੂੰ ਤਾਂ ਆ ਗਈ ਮੈਂ ਜਾਕੇ ਸਾਰੀ ਗੱਲ ਮੈਡਮ ਨੂੰ ਦੱਸ ਦਿਤੀ ਕੇ ਸਾਡੀ ਵਿਗੜ ਗਈ ਹੈ ਇਸ ਗੱਲ ਤੇ ਉਸਨੂੰ ਬਹੁਤ ਗੁੱਸਾ ਆਇਆ
ਫਿਰ ਸਾਡੀ ਬੋਲਚਾਲ ਬੰਦ ਹੋ ਗਈ ਉਸਨੇ ਮੈਨੂੰ ਵਾਰ ਵਾਰ ਕਹਿਣਾ ਸ਼ੁਰੂ ਕਰ ਦਿੱਤਾ ਕੇ ਤੂੰ ਦਫਤਰ ਨਾ ਜਾ
ਫਿਰ ਅਗਲੇ ਦਿਨ ਉਸਨੇ ਦਫਤਰ ਚ ਜਾਕੇ ਇਹ ਗੱਲ ਮੈਡਮ ਅੱਗੇ ਰੱਖ ਦਿਤੀ ਕੇ ਮੈਮ ਦਫਤਰ ਚ ਜਾਂ ਤਾਂ ਰੀਤ ਰਹੇਗੀ ਜਾਂ ਮੈਂ ਇਹ ਸੁਣ ਕੇ ਮੈਮ ਨੇ ਬੜੀ ਜਲਦੀ ਉਤਰ ਦਿੱਤਾ ਕੇ ਵੇਖ ਪਿੰਕੀ ਰਹਿਣਾ ਤਾਂ ਦੋਵੇ ਰਹਿ ਸਕਦੇ ਹੋ ਮੈਨੂੰ ਕੋਈ ਇਤਰਾਜ ਨਹੀਂ ਹੈ
ਪਰ ਰੀਤ ਨਹੀਂ ਜਾਵੇਗੀ ਇਥੋਂ ਇਹ ਸੁਣ ਕੇ ਪਿੰਕੀ ਨੂੰ ਬਹੁਤ ਗੁੱਸਾ ਆਇਆ ਤੇ ਉਹ ਬੈਗ ਚੁੱਕ ਕੇ ਓਥੋਂ ਚਲੀ ਗਈ
ਮੈਂ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਫਿਰ ਅਗਲੇ ਦਿਨ ਉਹ ਕਾਲਜ ਪਹੁੰਚੀ ਤੇ ਕਲਾਸ ਚ ਬੈਠੀ ਹੋਈ ਸੀ ਮੈਮ ਆਏ ਤਾਂ ਉਹ ਉੱਚੀ ਉੱਚੀ ਰੋਣ ਲੱਗੀ ਤੇ ਕਹਿਣ ਲੱਗੀ ਕੇ ਇਸਨੂੰ ਮੈਂ ਕੰਮ ਤੇ ਲਵਾਇਆ ਇਸਨੇ ਮੈਨੂੰ ਹੀ ਓਥੋਂ ਕਢਵਾ ਦਿੱਤਾ ਕੋਈ ਸੱਚ ਨਹੀਂ ਜਾਣਦਾ ਸੀ ਪਰ ਉਸਦੇ ਆਸੁਆ ਨੇ ਮੈਨੂੰ ਝੂਠਾ ਪਵਾ ਦਿੱਤਾ ਕਿਉਕਿ ਕਿਸੇ ਨੂੰ ਵੀ ਮੇਰੀ ਗੱਲ ਤੇ ਭਰੋਸਾ ਨਹੀਂ ਹੋਇਆ ਸਾਰੇ ਹੀ ਉਸਨੂੰ ਸੱਚੀ ਮੰਨਣ ਲੱਗ ਗਏ
ਕਲਾਸ ਦੇ ਵਿਚ ਫਿਰ ਕੋਈ ਵੀ ਮੇਰੇ ਨਾਲ ਗੱਲ ਨਹੀਂ ਕਰਦਾ ਸੀ ਸਾਰੇ ਹੀ ਮੇਰੇ ਨਾਲ ਖਾਰ ਰੱਖਣ ਲੱਗ ਗਏ ਸੀਮੇਰੀ ਕਲਾਸ ਅਧਿਆਪਕ ਨੇ ਵੀ ਉਸਨੂੰ ਹੀ ਸੱਚਾ ਮੰਨਿਆ ਮੈਂ ਬਹੁਤ ਪ੍ਰੇਸ਼ਾਨ ਹੋਈ ਇਸ ਗੱਲ ਨੂੰ ਸੁਣ ਕੇ ਮੈਂ ਕਾਲਜ ਆਉਣਾ ਘੱਟ ਕਰ ਦਿੱਤਾ ਮੈਂ ਦਫਤਰ ਹੀ ਚਲੀ ਜਾਂਦੀ ਸੀ ਕਲਾਸ ਹਫਤੇ ਚ 1 ,2 ਦਿਨ ਲਗਾ ਲੈਂਦੀ ਸੀ ਪਰ ਮੈਨੂੰ ਕੰਮ ਦੀ ਬਹੁਤ ਲੋੜ ਸੀ
ਇਹ ਸਭ ਗੱਲਾਂ ਨੂੰ ਭੁੱਲ ਕੇ ਮੈਂ ਆਪਣੀ ਜਿੰਦਗੀ ਦੇ ਵਿਚ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਮੈਂ ਹਰ ਰੋਜ ਪਹਿਲਾ ਤੁਰ ਕੇ ਕਾਲਜ ਜਾਂਦੀ ਸੀ ਫਿਰ ਤੁਰ ਕੇ ਵਾਪਸ ਦਫਤਰ ਆਉਂਦੀ ਸੀ ਫਰ ਤੋਂ ਮੈਂ ਵਾਪਸ ਤੁਰ ਕੇ ਬੱਸ ਸਟੈਂਡ ਜਾਂਦੀ ਸੀ ਤੇ ਫਿਰ ਆਪਣੇ ਪਿੰਡ ਦੇ ਬੱਸ ਸਟੈਂਡ ਆਕੇ ਮੈਂ ਫਿਰ ਤੁਰ ਕੇ ਘਰ ਜਾਂਦੀ ਸੀ ਇਹ ਮੇਰਾ ਰੋਜਾਨਾ ਦਾ ਸਫ਼ਰ ਹੋ ਗਿਆ ਸੀ ਕਈ ਵਾਰ ਤਾਂ ਮੈਂ ਘਰ ਆਕੇ ਭੁੱਖੀ ਹੀ ਸੋ ਜਾਂਦੀ ਸੀ ਤੇ ਫਿਰ ਸਵੇਰੇ ਜਲਦੀ ਉੱਠ ਕੇ ਭੁੱਖੀ ਹੀ ਚਲੀ ਜਾਂਦੀ ਸੀ ਕਿਉਕਿ ਮੈਂ ਬਹੁਤ ਹੀ ਜਲਦ ਕੰਮ ਸਿੱਖਣਾ ਚਾਹੁੰਦੀ ਸੀ ਤੇ ਜਿੰਦਗੀ ਚ ਅੱਗੇ ਵਧਣਾ ਚਾਹੁੰਦੀ ਸੀStruggle makes man strong
ਦਿਨ ਟੱਪਦੇ ਗਏ ਤੇ ਮੇਰੀਆਂ ਮੁਸ਼ਕਿਲਾਂ ਵਧਣ ਲੱਗੀਆਂ ਕਿਉਕਿ ਪਿੰਕੀ ਮੈਨੂੰ ਕਲਾਸ ਦੇ ਵਿਚ ਬਹੁਤ ਜਿਆਦਾ ਜਲੀਲ ਕਰਨ ਲੱਗ ਗਈ ਸੀ ਉਹ ਮੇਰੇ ਵਾਸਤੇ ਕਈ ਤਰਾਂ ਦੀਆਂ ਭੱਦੀਆਂ ਸ਼ਬਦਾਵਲੀਆਂ ਦੀ ਵਰਤੋਂ ਕਰਦੀ ਪਰ ਮੈਂ ਇਗਨੋਰ ਕਰ ਦਿੰਦੀ ਸੀ ਤੇ ਚੁੱਪ ਕਰਕੇ ਕਲਾਸ ਲਗਾਕੇ ਦਫਤਰ ਕੰਮ ਸਿੱਖਣ ਚਲੀ ਜਾਂਦੀ ਸੀ ਹੋਲੀ ਹੋਲੀ ਦਿਨ ਬਦਲਣ ਲੱਗੇ ਪਰ ਮੇਰੀਆਂ ਮੁਸ਼ਕਿਲਾਂ ਵਧਣ ਲੱਗ ਗਈਆਂ ਸੀStruggle makes man strong
ਬਾਕੀ ਦੀ ਕਹਾਣੀ ਅਗਲੇ ਭਾਗ ਚ