ਰੀਤ ਕੌਰ
ਫਿਰ ਇਕ ਦਿਨ ਮੇਰੇ ਦੋਸਤ ਮੈਨੂੰ ਕਹਿਣ ਲੱਗੇ ਜੇ ਤੂੰ ਸਾਡੇ ਨਾਲ ਦੋਸਤੀ ਰੱਖਣੀ ਹੈ ਤਾਂ ਆਪਣਾ ਕੰਮ ਛੱਡ ਦੇ ਨਹੀਂ ਤਾਂ ਸਾਡੇ ਨਾਲ ਦੋਸਤੀ ਤੋੜ ਦੇ
ਮੈਨੂੰ ਇੱਕ ਮਿੰਟ ਤੋਂ ਪਹਿਲਾ ਓਹਨਾ ਨੂੰ ਓਹਨਾ ਦੇ ਸਵਾਲ ਦਾ ਜਵਾਬ ਦੇ ਦਿੱਤਾ ਹੈ ਕੇ ਦੋਸਤੀ ਤੋੜ ਰਹੀ ਹਾਂ ਮੈਂ ਇਹ ਸੁਣ ਕੇ ਉਹ ਬਹੁਤ ਹੈਰਾਨ ਹੋਏ ਤੇ ਕਹਿਣ ਲੱਗੇ ਕੰਮ ਤੈਨੂੰ ਹਜਾਰਾਂ ਮਿਲ ਜਾਣਗੇ ਪਰ ਸਾਡੇ ਵਰਗੇ ਦੋਸਤ ਨਹੀਂ ਮਿਲਨੇ ਮੈਂ ਵੀ ਅੱਗੋਂ ਕਹਿ ਦਿੱਤਾ ਕੇ ਹੁਣ ਤੁਹਾਡੇ ਵਰਗੇ ਦੋਸਤਾਂ ਦੀ ਮੈਨੂੰ ਕੋਈ ਲੋੜ ਨਹੀਂ ਹੈ ਉਸ ਦਿਨ ਮੈਂ ਪਹਿਲੀ ਵਾਰ ਆਪਣੇ ਦੋਸਤਾਂ ਨਾਲ ਉੱਚੀ ਅਵਾਜ ਚ ਗੱਲ ਕੀਤੀ ਸੀ !
ਮੈਂ ਓਹਨਾ ਨੂੰ ਕਿਹਾ ਕੇ ਜੇਕਰ ਤੁਸੀਂ ਮੇਰੀ ਕਾਮਯਾਬੀ ਦੇਖ ਕੇ ਮੇਰੇ ਨਾਲ ਦੋਸਤੀ ਤੋੜ ਰਹੇ ਹੋ ਤਾਂ ਤੁਸੀਂ ਤਾ ਮੇਰੇ ਦੋਸਤ ਕਿਸੇ ਵੀ ਪਾਸਿਓਂ ਨਹੀਂ ਮੈਂ ਜਾਓ ਤੋੜ ਦਿਤੀ ਦੋਸਤੀ ਮੈਂ !Struggle makes man strong
ਇਹ ਕਹਿ ਕੇ ਮੈਂ ਆਪਣੇ ਲੈਕਚਰ ਅੱਧ ਵਿਚਕਾਰ ਹੀ ਛੱਡ ਕੇ ਆਪਣੇ ਦਫਤਰ ਨੂੰ ਰਵਾਨਾ ਹੋ ਗਈ ਮੈਂ ਅੱਜ ਵੀ ਪੈਦਲ ਹੀ ਦਫਤਰ ਜਾਂਦੀ ਸੀ ਕਿਉਕਿ ਮੇਰੇ ਹਾਲਾਤ ਬਹੁਤੇ ਚੰਗੇ ਨਹੀਂ ਸੀ ਹੁੰਦੇ
ਮੈਨੂੰ ਢੇਡ ਘੰਟਾ ਲੱਗਦਾ ਸੀ ਕਾਲਜ ਤੋਂ ਦਫਤਰ ਜਾਣ ਤੱਕ ਮੈਂ ਤੁਰਦੀ ਗਈ ਸੋਚਦੀ ਗਈ ਕੇ ਮੈਂ ਕੁੱਝ ਮਾੜਾ ਤਾਂ ਨਹੀਂ ਕਰਤਾ ਓਹਨਾ ਨਾਲ ਦੋਸਤੀ ਤੋੜ ਕੇ ਫਿਰ ਮੈਂ ਸੋਚਣ ਲੱਗੀ ਕੇ ਜੇਕਰ ਉਹ ਮੇਰੇ ਦੋਸਤ ਹੁੰਦੇ ਤਾਂ ਉਹ ਮੇਰੀ ਕਾਮਯਾਬੀ ਤੋਂ ਸੜਦੇ ਨਾ ਬਸ ਇਹ ਸੋਚ ਕੇ ਮੈਂ ਆਪਣਾ ਅਗਲਾ ਸਫ਼ਰ ਤੈਅ ਕਰਨਾ ਸ਼ੁਰੂ ਕਰ ਦਿੱਤਾ
ਮੈਂ ਰੋਜਾਨਾ ਹੀ ਕਾਲਜ ਤੋਂ ਬਾਅਦ ਆਪਣੇ ਦਫ਼ਤਰ ਦੇ ਕੰਮ ਸਿੱਖਣ ਜਾਂਦੀ ਤੇ ਫਿਰ ਰਾਤ ਨੂੰ ਲੇਟ ਘਰ ਵਾਪਸ ਜਾਂਦੀ ਏਦਾਂ ਹੀ ਕਰਦੇ ਕਰਦੇ 3 ਮਹੀਨੇ ਬੀਤ ਗਏ ਤੇ ਮੇਰੀ ਤਨਖਾਹ ਮੈਡਮ ਨੇ ਸ਼ੁਰੂ ਕਰ ਦਿਤੀ ਉਸ ਵੇਲੇ ਮੈਨੂੰ 4 ਹਜ਼ਾਰ ਮਿਲਨੇ ਸ਼ੁਰੂ ਹੋ ਗਏ ਸੀ ਜਦ ਮੈਨੂੰ ਪਹਿਲੀ ਵਾਰ ਤਨਖਾਹ ਮਿਲੀ ਤਾਂ ਮੈਂ ਗੁਰੂ ਘਰ ਜਾਕੇ ਦੇਗ ਕਾਰਵਾਈ ਮੱਥਾ ਟੇਕਿਆ ਤੇ ਅਰਦਾਸ ਕੀਤੀ ਕੇ
ਫਿਰ ਮੈਂ ਖੁਸ਼ ਹੋਕੇ ਘਰ ਚਲੀ ਗਈ ਉਸ ਵੇਲੇ ਮੇਰੇ ਹਾਲਾਤਾਂ ਚ ਫਰਕ ਪੈਣ ਲੱਗ ਗਿਆ ਸੀ ਮੈਂ ਹੁਣ ਪੈਦਲ ਚਲਣ ਦੀ ਬਜਾਏ ਆਟੋ ਤੇ ਆਉਣ ਜਾਣ ਲੱਗ ਗਈ ਸੀ ਪਰ ਮੇਰੀਆਂ ਇਹ ਖੁਸ਼ੀਆਂ ਬਹੁਤਾ ਲੰਬਾ ਸਮਾਂ ਨਾ ਚੱਲ ਸਕੀਆਂ ਕਿਉਕਿ ਜਿਸ ਦਫਤਰ ਦੇ ਵਿਚ ਮੈਂ ਕੰਮ ਕਰਦੀ ਸੀ ਉਹ ਮੈਡਮ ਫਰੋਡ ਸੀ ਉਹ ਕੈਨੇਡਾ ਦੇ ਵਿੱਚੋ 2 ਲੱਖ ਲੈਕੇ ਭੱਜੀ ਹੋਈ ਜਿਸ ਕਰਕੇ ਹੁਣ ਉਸਦੀ ਗ੍ਰਿਫਤਾਰੀ ਹੋਣ ਵਾਲੀ ਸੀ ਜਿਵੇ ਹੀ ਇਹ ਗੱਲ ਮੇਰੇ ਤੱਕ ਆਈ ਤਾਂ ਮੈਂ ਦਫਤਰ ਛੱਡ ਦਿੱਤਾStruggle makes man strong
ਕੁੱਝ ਸਮਾਂ ਫ੍ਰੀ ਰਹੀ ਫਿਰ ਓਹੀ ਹਾਲਾਤ ਬਣ ਗਏ ਸੀ ਪਰ ਮੈਂ ਹੁਣ ਕੰਮ ਕਰਨਾ ਚਾਹੁੰਦੀ ਸੀ ਮੈਂ ਪਟਿਆਲਾ ਦੇ ਵਿਚ ਇਕ ਨਵੇਂ ਬਣੇ ਚੈਨਲ ਦੇ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਥੇ ਮੈਨੂੰ 5 ਹਜਾਰ ਰੁ ਮਿਲਣ ਲੱਗੇ ਸੀ ਖੈਰ ਮੈਂ ਖੁਸ਼ ਸੀ ਕੁਝ ਮਹੀਨੇ ਕੰਮ ਕੀਤਾ ਤੇ ਫਿਰ ਆ ਗਈ ਕ੍ਰੋਨਾ ਦੀ ਲਹਿਰ ਜਿਸ ਕਰਕੇ ਸਾਨੂੰ ਆਪਣੇ ਆਪਣੇ ਘਰੇ ਰਹਿਣਾ ਪਿਆ
ਪੂਰਾ ਇਕ ਸਾਲ ਘਰ ਫ੍ਰੀ ਰਹਿਣ ਦੇ ਬਾਅਦ ਅਸੀਂ ਫਿਰ ਤੋਂ ਦਫਤਰ ਜਾਣਾ ਸ਼ੁਰੂ ਕਰ ਦਿੱਤਾ ਮੈਂ ਉਸ ਚੈਨਲ ਦੇ ਵਿਚ ਕਰੀਬ ਢਾਈ ਸਾਲ ਕੰਮ ਕਰ ਚੁਕੀ ਸੀ ਦਿਨ ਬਦਲ ਗਏ ਸੀ ਮੇਰੇ ਹਾਲਾਤ ਵੀ ਚੰਗੇ ਹੋ ਗਏ ਸੀ
ਜਦ ਮੈਂ ਇੱਕ ਸਾਲ ਬਾਅਦ ਕ੍ਰੋਨਾ ਲਹਿਰ ਤੋਂ ਬਾਅਦ ਕਾਲਜ ਗਈ ਤਾਂ ਮੇਰੇ ਕੋਲੇ ਆਪਣਾ ਫੋਨ ਸੀ ਮੈਂ ਸੋਹਣੇ ਕੱਪੜੇ ਪਾਏ ਹੋਏ ਸੀ ਜਦ ਮੈਂ ਕਲਾਸ ਚ ਗਈ ਤਾਂ ਸਾਰੇ ਮੇਰੇ ਦੋਸਤ ਜਿਨ੍ਹਾਂ ਨੇ ਮੇਰੇ ਨਾਲ ਦੋਸਤੀ ਤੋੜ ਲਈ ਸੀ ਉਹ ਮੈਨੂੰ ਬੜੀ ਹੈਰਾਨੀ ਨਾਲ ਵੇਖਣ ਲੱਗੇ
ਤੇ ਮੇਰੀ ਉਹ ਦੋਸਤ ਜਿਸਨੇ ਕਦੇ ਵੀ ਮੈਨੂੰ ਜਲੀਲ ਕਰਨ ਦੀ ਕਸਰ ਨਹੀਂ ਛੱਡੀ ਸੀ ਉਹ ਵੀ ਬੜੀ ਹੈਰਾਨੀ ਨਾਲ ਮੈਨੂੰ ਤੱਕਣ ਲੱਗੀ ਪਰ ਮੈਂ ਖੁਸ਼ ਸੀ ਕਿਉਕਿ ਜਿਸ ਦਿਨ ਦਾ ਮੈਨੂੰ ਇੰਤਜ਼ਾਰ ਸੀ ਉਹ ਦਿਨ ਮੇਰੇ ਲਈ ਆ ਚੁਕੇ ਸੀ
ਪਰ ਇਸਤੋਂ ਬਾਅਦ ਮੇਰੀ ਪੜਾਈ ਖਤਮ ਹੀ ਹੋਣ ਵਾਲੀ ਸੀ ਤੇ ਮੈਂ ਅੱਗੇ ਯੂਨੀਵਰਸਿਟੀ ਦੇ ਵਿਚ ਦਾਖਲਾ ਲੈਣਾ ਸੀStruggle makes man strong
ਬਾਕੀ ਕਹਾਣੀ ਅਗਲੇ ਭਾਗ ਚ (3)