ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ‘ਤੇ ਜਾਨਲੇਵਾ ਹਮਲੇ ਦੀ ਕੋਸ਼ਿਸ਼, ਦਰਬਾਰ ਸਾਹਿਬ ਦੇ ਬਾਹਰ ਚਲਾਈ ਗੋਲ਼ੀ , ਜਾਣੋ ਕੌਣ ਹੈ ਗੋਲੀ ਚਲਾਉਣ ਵਾਲਾ ਸਖਸ਼

Sukhbir Badal Golden Temple Firing

Sukhbir Badal Golden Temple Firing

ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਵੱਲੋਂ ਸੁਣਾਈ ਗਈ ਸਜ਼ਾ ਤਹਿਤ ਸੇਵਾ ਨਿਭਾ ਰਹੇ ਸਨ। ਇਸ ਦੌਰਾਨ ਅਚਾਨਕ ਦਰਬਾਰ ਸਾਹਿਬ ਦੇ ਬਾਹਰ ਗੋਲੀ ਚੱਲੀ। ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗੇਟ ‘ਤੇ ਫਾਇਰਿੰਗ ਹੋਈ ਹੈ। ਇਸ ਫਾਇਰਿੰਗ ‘ਚ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।ਇੱਕ ਵਿਅਕਤੀ ਹੱਥ ਵਿੱਚ ਪਿਸਤੌਲ ਲੈ ਕੇ ਸੁਖਬੀਰ ਬਾਦਲ ਵੱਲ ਭੱਜਿਆ ਜਿਵੇਂ ਹੀ ਸੇਵਾਦਾਰ ਨੇ ਦੇਖਿਆ ਤਾਂ ਸੁਰੱਖਿਆ ਕਰਮੀਆਂ ਨੇ ਉਸ ਨੂੰ ਫੜ ਲਿਆ ਅਤੇ ਗੋਲੀ ਕੰਧ ਨਾਲ ਲੱਗ ਗਈ।

ਦੱਸਿਆ ਜਾ ਰਿਹਾ ਹੈ ਕਿ ਦਲ ਖਾਲਸਾ ਨਾਲ ਜੁੜੇ ਨਰਾਇਣ ਸਿੰਘ ਚੌੜਾ ਨੇ ਸੁਖਬੀਰ ਬਾਦਲ ‘ਤੇ ਗੋਲੀ ਚਲਾਈ ਹੈ। ਘਟਨਾ ਵਿਚ ਸੁਖਬੀਰ ਸਿੰਘ ਬਾਦਲ ਵਾਲ-ਵਾਲ ਬਚ ਗਏ ਹਨ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਸੁਰੱਖਿਆ ਮੁਲਾਜ਼ਮਾਂ ਨੇ ਸੁਖਬੀਰ ਬਾਦਲ ਨੂੰ ਘੇਰ ਲਿਆ ਹੈ।

ਭੁੱਲਰ ਨੇ ਦੱਸਿਆ ਕਿ ਗੋਲੀ ਚਲਾਉਣ ਵਾਲਾ ਸ਼ਖਸ ਨਰੈਣ ਸਿੰਘ ਚੌੜਾ ਸੀ, ਜਿਸ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ।ਜ਼ਿਕਰਯੋਗ ਹੈ ਕਿ ਨਰੈਣ ਸਿੰਘ ਚੌੜਾ ਖ਼ਾਲਿਸਤਾਨ ਲਹਿਰ ਦੌਰਾਨ ਸਰਗਰਮ ਰਹੇ ਹਨ, ਚੌੜਾ ਦਾ ਸਬੰਧ ਕਥਿਤ ਤੌਰ ‘ਤੇ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਅਕਾਲ ਫੈਡਰੇਸ਼ਨ ਨਾਲ ਰਿਹਾ ਹੈ।

ਚੌੜਾ ਬੁੜੈਲ ਜੇਲ੍ਹ ਬਰੇਕ ਮਾਮਲੇ ਵਿੱਚ ਵੀ ਮੁਲਜ਼ਮ ਸੀ। ਪੁਲਿਸ ਨੇ ਉਨ੍ਹਾਂ ਨੂੰ 2013 ਵਿੱਚ ਗ੍ਰਿਫ਼ਤਾਰ ਕੀਤਾ ਸੀ।ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਮੁਤਾਬਕ ਨਰੈਣ ਸਿੰਘ ਚੌਰਾ ਦਾ ਸਬੰਧ ਡੇਰਾ ਬਾਬਾ ਨਾਨਕ ਕਸਬੇ ਦੇ ਚੌੜਾ ਪਿੰਡ ਨਾਲ ਹੈ ਅਤੇ ਉਨ੍ਹਾਂ ਦੇ ਦੋ ਪੁੱਤਰ ਹਨ ਅਤੇ ਦੋਵੇਂ ਪੇਸ਼ੇ ਵਜੋਂ ਵਕੀਲ ਹਨ।ਨਰੈਣ ਸਿੰਘ ਚੌੜਾ ਨੇ ਖ਼ੁਦ ਵੀ ਐੱਮਏ ਰਾਜਨੀਤੀ ਸ਼ਾਸਤਰ ਕੀਤੀ ਹੋਈ ਹੈ। ਉਹ ‘ਪੰਥਕ ਦਸਤਾਵੇਜ਼’, ‘ਖ਼ਾਲਿਸਤਾਨ ਵਿਰੁੱਧ ਸਾਜ਼ਿਸ਼’ ਕਿਤਾਬਾਂ ਦੇ ਲੇਖਕ ਹਨ।

Read Also : ਸ੍ਰੀ ਦਰਬਾਰ ਸਾਹਿਬ ‘ਚ ਸੁਖਬੀਰ ਬਾਦਲ ‘ਤੇ ਚੱਲੀ ਗੋ.ਲੀ, ਸੇਵਾਦਾਰ ਦੀ ਡਿਊਟੀ ਕਰ ਰਹੇ ਸੀ ਸੁਖਬੀਰ, ਮਸਾਂ ਹੋਇਆ ਬਚਾਅ

ਮੀਡੀਆ ਨਾਲ ਗੱਲਬਾਤ ਦੌਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਦਰਬਾਰ ਸਾਹਿਬ ਅੰਦਰ ਸਕਿਰੀਟੀ ਦੇ ਪੁਖਤਾ ਪ੍ਰਬੰਧ ਕੀਤੇ ਗਏ ਸੀ ।“ਸੁਰੱਖਿਆ ਦੇ ਮੱਦੇਨਜ਼ਰ 175 ਤੋਂ ਵੱਧ ਮੁਲਾਜ਼ਮ ਦਰਬਾਰ ਸਾਹਿਬ ਪਰਿਸਰ ਅੰਦਰ ਮੌਜੂਦ ਹਨ।
ਉਨ੍ਹਾਂ ਦੱਸਿਆ ਕਿ ਸਾਡੇ ਮੁਲਾਜ਼ਮ ਰਿਸ਼ਪਾਲ ਸਿੰਘ ਵੱਲੋਂ ਸਭ ਤੋਂ ਪਹਿਲਾ ਮੁਲਜ਼ਮ ਨੂੰ ਦੇਖਿਆ ਗਿਆ ਸੀ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਜਸਬੀਰ ਸਿੰਘ ਤੇ ਪਰਮਿੰਦਰ ਸਿੰਘ ਨੇ ਹਮਲਾ ਦੀ ਕੋਸ਼ਿਸ ਸਮੇਂ ਨਰਾਇਣ ਸਿੰਘ ਚੌੜਾ ਨੂੰ ਦੀ ਬਾਂਹ ਨੂੰ ਫੜ ਕੇ ਕਾਰਤੂਸ ਦਾ ਮੂੰਹ ਉੱਪਰ ਨੂੰ ਕਰ ਦਿੱਤਾ ਜਿਸ ਨਾਲ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕੀਤੀ ਜਾ ਸਕੀ।” ਉਨ੍ਹਾਂ ਅੱਗੇ ਦੱਸਿਆ ਕਿ ਨਰਾਇਣ ਸਿੰਘ ਚੌੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਹਥਿਆਰ ਵੀ ਰਿਕਵਰ ਕਰ ਲਿਆ ਗਿਆ ਹੈ ।ਉਨ੍ਹਾਂ ਕਿਹਾ ਕਿ ਇਸ ਮਾਮਲੇ ਹਰ ਪੱਖੋ ਜਾਂਚ ਕੀਤੀ ਜਾ ਰਹੀ ਹੈ।

Sukhbir Badal Golden Temple Firing