writer :- reetkaur
summer vacation ਅੱਜ 2 ਜੂਨ ਦਾ ਦਿਨ ਹੈ ਤੇ ਅੱਜ ਤੋਂ 4-5 ਸਾਲ ਪਹਿਲਾਂ ਜਦੋਂ ਸਕੂਲ ਪੜਦੇ ਹੁੰਦੇ ਸੀ ਤਾਂ ਪੂਰਾ ਸਾਲ ਸਿਰਫ ਇਕੋ ਹੀ ਮਹੀਨੇ ਦੀ ਉਡੀਕ ਰਹਿੰਦੀ ਸੀ ਜੂਨ …
ਇਹ ਮਹੀਨਾ ਜੀਵੇ ਜੀਵੇ ਨਜਦੀਕ ਆਉਂਦਾ ਸੀ ਓਹਨਾ ਦਾ ਦਿਲ ਦਾ ਸਕੂਨ ਵੱਧਦਾ ਜਾਂਦਾ ਸੀ ਕਿਉੰਕਿ ਜੂਨ ਦੇ ਵਿੱਚ ਸਕੂਲ ਤੋਂ ਪੂਰੇ ਇੱਕ ਮਹੀਨੇ ਛੁੱਟੀ ਮਿਲਦੀ ਸੀ ਛੁੱਟੀਆਂ ਚ ਘੁੰਮਣਾ ਫਿਰਨਾ ਐਸ਼ ਕਰਨਾ ਬਸ ਆਹੀ ਗੱਲਾਂ ਦਾ ਤਾਂ ਚਾਅ ਹੁੰਦਾ ਸੀ
ਪਰ ਹੁਣ ਜੂਨ ਹੋਵੇ ਚਾਹੇ ਹੋਵੇ ਦਸੰਬਰ ਕੋਈ ਛੁੱਟੀ ਨਹੀ ਹੁੰਦੀ ਕਿਉੰਕਿ ਇਹ ਦਿਨ ਤਾਂ ਸਕੂਲ ਦੇ ਸਮੇਂ ਦੇ ਹੀ ਹੁੰਦੇ ਸੀ ਸਕੂਲ ਛੁੱਟਿਆ ਤਾਂ ਸਭ ਕੁੱਝ ਛੁੱਟ ਗਿਆ
ਜਦੋਂ ਸਕੂਲ ਜਾਂਦੇ ਹੁੰਦੇ ਸੀ ਤਾਂ ਏਦਾਂ ਹੁੰਦਾ ਸੀ ਕੇ ਜਲਦੀ ਜਲਦੀ ਕਾਲਜ ਜਾਈਏ ਮੰਨ ਪਸੰਦ ਕਪੜੇ ਪਾਵਾਂਗੇ ਜਦ ਦਿਲ ਕੀਤਾ ਛੁੱਟੀ ਕਰਾਂਗੇ ਫੋਨ ਲੈਕੇ ਜਾਵਾਂਗੇ ਬਸ ਆਹੀ ਖੁਸ਼ੀ ਹੁੰਦੀ ਸੀ ਪਰ ਜਦ ਸਕੂਲ ਛੁੱਟਿਆ ਤਾਂ ਪਤਾ ਲੱਗਿਆ ਅਸਲ ਜਿੰਦਗੀ ਤਾਂ ਸਕੂਲ ਦੇ ਸਮੇਂ ਹੀ ਹੁੰਦੀ ਸੀ ਪਰ ਹੁਣ ਤਾਂ ਕਦੇ ਜਿੰਦਗੀ ਦੇ ਵਿਚ ਸਕੂਲ ਜਾਣ ਦਾ ਮੌਕਾ ਹੀ ਨਹੀਂ ਮਿਲਣਾ ਅਤੇ ਨਾ ਹੀ ਕਦੇ ਜੂਨ ਦੀਆਂ ਛੁੱਟੀਆਂ ਦਾ ਚਾਅ ਵਾਪਸ ਆ ਸਕਦਾ ਹੈ
ਮੈਂ ਆਪਣੇ ਸਕੂਲ ਦੇ ਦਿਨਾਂ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ
ਅਸੀ ਜਦ ਸਕੂਲ ਜਾਂਦੇ ਹੁੰਦੇ ਸੀ ਤਾਂ ਸਾਡਾ ਵੀ ਇੱਕ ਸੇਹਲੀਆਂ ਦਾ ਗਰੁੱਪ ਹੁੰਦਾ ਸੀ ਜਿਸ ਵਿੱਚ ਅਸੀ 7 ਸੇਹਲੀਆਂ ਸ਼ਾਮਿਲ ਸੀ
ਅਸੀ ਹਰ ਰੋਜ ਸਕੂਲ ਆਉਂਦੇ ਸੀ ਅਸੀ ਛੁੱਟੀ ਕਰਨਾ ਪਸੰਦ ਨਹੀਂ ਕਰਦੇ ਸੀ ਜੇਕਰ ਅਸੀਂ ਛੁੱਟੀ ਲੈਣੀ ਹੁੰਦੀ ਸੀ ਤਾਂ ਇਕੋ ਹੀ ਦਿਨ ਲੈਂਦੇ ਹੁੰਦੇ ਸੀ ਕਿਉੰਕਿ ਸਾਡਾ ਤਾਂ ਇੱਕ ਦੁੱਜੇ ਬਗੈਰ ਦਿਲ ਵੀ ਨਹੀਂ ਲਗਦਾ ਹੁੰਦਾ ਸੀ ਅਸੀ ਇਕੱਠੇ ਰੋਟੀ ਖਾਣੀ 2 ਬੈਂਚਾਂ ਨੂੰ ਜੋੜ ਕੇ ਅਸੀ ਇਕ ਬਣਾ ਲੈਂਦੇ ਸੀ ਫਿਰ 7 ਸੇਹਲੀਆਂ ਅਸੀ ਉਸਤੇ ਹੀ ਬੈਠਦੀਆਂ ਸੀ ਬਾਕੀ ਮੇਰੇ ਕਲਾਸ ਦੀਆਂ ਕੁੜੀਆਂ ਤਾਂ ਕਈ ਵਾਰ ਸਾਨੂੰ ਵੇਖ ਕੇ ਸੜਨ ਵੀ ਲਗਦੀਆਂ ਸੀ ਕੇ ਇਨਾ ਚ ਕਿੰਨਾ ਪਿਆਰ ਹੈ ਅਸੀ ਪੂਰੇ ਸਕੂਲ ਦੀਆਂ ਹੋਣਹਾਰ ਵਿਦਿਆਰਣਾਂ ਮੰਨੀਆਂ ਜਾਂਦੀਆਂ ਸੀ ਕਿਉਕਿ ਅਸੀ ਪੜ੍ਹਨ ਦੇ ਵਿਚ ਵੀ ਠੀਕ ਸੀ ਅਨੁਸ਼ਾਸਨ ਦੇ ਵਿਚ ਵੀ ਚੰਗੇ ਸੀ ਅਸੀ ਇਸ ਲਈ ਸਾਰੇ ਹੀ ਅਧਿਆਪਕਾਂ ਨੂੰ ਸਾਡੀ ਦੋਸਤੀ ਚੰਗੀ ਲਗਦੀ ਸੀ summer vacation
ਜਦ ਵੀ ਜੂਨ ਦੀਆਂ ਛੁੱਟੀਆਂ ਪੈਣੀਆਂ ਹੁੰਦੀਆਂ ਸੀ ਤਾਂ ਅਸੀ ਬੁਹਤ ਦੁਖੀ ਹੁੰਦੇ ਸੀ ਕਿਉੰਕਿ ਸਾਡੇ ਵਾਸਤੇ ਤਾਂ ਇੱਕ ਮਹੀਨਾ ਕੱਢਣਾ ਬਹੁਤ ਔਖਾ ਸੀ ਕਿਉਕਿ ਸਾਡੇ ਚ ਪਿਆਰ ਹੀ ਇੰਨਾ ਜਿਆਦਾ ਸੀ
ਪਰ ਚਲੋ ਛੁੱਟੀਆਂ ਤਾਂ ਹੋਣੀਆ ਹੀ ਸੀ ਤੇ ਹੋ ਗਈਆਂ ਸਕੂਲ ਦੇ ਵਿਚ ਸਾਨੂੰ ਕਾਫੀ ਜਿਆਦਾ ਹੋਮ work ਮਿਲਦਾ ਹੁੰਦਾ ਸੀ
ਇਹ ਗੱਲ ਓਦੋਂ ਦੀ ਹੈ ਜਦੋਂ ਮੈਂ ਅੱਜ ਤੋਂ 5 ਸਾਲ ਪਹਿਲਾਂ 12ਵੀ ਜਮਾਤ ਦੀ ਪੜਾਈ ਕਰਦੀ ਹੁੰਦੀ ਸੀ
ਮੈਨੂੰ ਜੂਨ ਦੀਆਂ ਛੁੱਟੀਆਂ ਦਾ ਬਹੁਤ ਚਾਅ ਹੁੰਦਾ ਸੀ ਕਿਉੰਕਿ ਛੁੱਟੀਆਂ ਤੋਂ ਬਾਅਦ ਮੈਂ ਆਪਣੀ ਨਾਨੀ ਦੇ ਘਰ ਜਾਂਦੀ ਹੁੰਦੀ ਸੀ ਤੇ ਓਥੇ ਸਾਡੇ ਹਰ ਸਾਲ ਹੀ ਜੂਨ ਦੇ ਮਹੀਨੇ ਵਿਚ ਹਿਮਾਚਲ ਦਾ ਪ੍ਰੋਗਰਾਮ ਹੁੰਦਾ ਸੀ ਇਸ ਲਈ ਮੈਂ ਬੜੀ ਖੁਸ਼ ਹੁੰਦੀ ਸੀ
ਅਸੀ ਕਈ ਕਈ ਦਿਨ ਘੁੰਮਣਾ ਹੁੰਦਾ ਸੀ ਫਰ ਆਕੇ ਬਚਿਆ ਗਿਆ ਹੋਮ work ਕਰਦੇ ਸੀ ਕਿਉੰਕਿ ਉਸਤੋਂ ਪਹਿਲਾਂ ਮੈਂ ਕਾਫੀ ਹੱਦ ਤਕ ਹੋਮ work ਕਰਕੇ ਹੀ ਜਾਂਦੀ ਹੁੰਦੀ ਸੀ ਜਿਸ ਕਰਕੇ ਮੈਨੂੰ ਕੋਈ ਦਿੱਕਤ ਨਹੀਂ ਹੁੰਦੀ ਸੀ
ਹੁਣ ਤਕ ਇਹ ਦਿਨ ਰਹਿ ਹੀ ਨਹੀਂ ਗਏ ਨਾ ਹੀ ਜੂਨ ਦੀਆਂ ਛੁੱਟੀਆਂ ਹੁੰਦੀਆਂ ਨਾ ਹੀ ਸਹੇਲੀਆਂ ਰਹਿ ਗਈਆਂ ਕਿਉੰਕਿ ਸਭ ਦਾ ਵਿਆਹ ਹੋ ਚੁੱਕਿਆ ਹੈ ਮੈਨੂੰ ਛੱਡ ਕੇ ਕਿਉੰਕਿ ਮੈਂ ਆਪਣੀਆਂ ਸਾਰੀਆਂ ਸੇਹਲੀਆਂ ਦੇ ਵਿੱਚੋ ਸਭ ਤੋਂ ਛੋਟੀ ਹੁੰਦੀ ਸੀ ਇਸ ਲਈ ਮੈਂ ਅੱਜ ਵੀ ਕੁਆਰੀ ਹਾਂ ਅਤੇ ਨੌਕਰੀ ਕਰ ਰਹੀ ਹਾਂ….
ਮੈਂ ਅੱਜ ਵੀ ਆਪਣੇ ਸਕੂਲ ਦੇ ਦਿਨਾਂ ਨੂੰ ਬਹੁਤ ਜਿਆਦਾ miss ਕਰਦੀ ਹਾਂ ਪਰ ਉਹ ਦਿਨ ਕਦੇ ਆਉਣੇ ਹੀ ਨਹੀਂ ਮੁੜਕੇ ਇਹ ਸੋਚ ਕੇ ਮੈਂ ਮਨ ਹੀ ਮਨ ਉਦਾਸ ਹੋ ਜਾਂਦੀ ਹਾਂ..summer vacation
Miss u my all friends
Reet kaur