ਫਾਜ਼ਿਲਕਾ, 15 ਮਾਰਚ
ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਮੇਂ—ਸਮੇਂ *ਤੇ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫਸਰ ਦੇ ਮਾਰਗਦਰਸ਼ਨ ਹੇਠ ਜ਼ਿਲੇ੍ਹ ਵਿਚ ਸਵੀਪ ਗਤੀਵਿਧੀਆਂ ਬੜੇ ਜ਼ੋਰਾ—ਸ਼ੋਰਾਂ ਨਾਲ ਚੱਲ ਰਹੀਆਂ ਹਨ।
ਜ਼ਿਲ੍ਹਾ ਸਵੀਪ ਨੋਡਲ ਅਫਸਰ ਸ੍ਰੀ ਸ਼ਿਵਪਾਲ ਗੋਇਲ ਡੀ.ਈ.ਓ ਸਿਖਿਆ ਵਿਭਾਗ ਨੇ ਦੱਸਿਆ ਕਿ ਜ਼ਿਲੇ੍ਹ ਦੇ ਸਕੂਲਾਂ ਵਿਚ ਅਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਬੜੇ ਸੁਚਜੇ ਢੰਗ ਨਾਲ ਸਵੀਪ ਗਤੀਵਿਧੀਆਂ ਵਿਚ ਵੋਟਰਾਂ ਨੁੰ ਵੋਟ ਪ੍ਰਤੀ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਹਿਤ ਸਭਾ ਜਲਾਲਾਬਾਦ ਅਤੇ ਆਰਿਆ ਸਮਾਜ ਸੰਸਥਾ ਫਾਜ਼ਿਲਕਾ ਨਾਲ ਮਿਲਕੇ ਸਵੀਪ ਗਤੀਵਿਧੀਆਂ ਕੀਤੀਆਂ ਗਈਆਂ।
ਸਹਾਇਕ ਨੋਡਲ ਅਫਸਰ ਸਵੀਪ ਰਜਿੰਦਰ ਕੁਮਾਰ ਨੇਸ਼ਨਲ ਅਵਾਰਡੀ ਨੇ ਲੋਕਾਂ ਨੂੰ ਵੋਟ ਬਣਾਉਣ ਦੇ ਨਾਲ—ਨਾਲ ਵੋਟ ਪਾਉਣ ਪ੍ਰਤੀ ਪ੍ਰੇਰਿਤ ਕੀਤਾ ਗਿਆ।ਉਨ੍ਹਾਂ ਨੇ ਇਸ ਵਾਰ ਹੁੰਮਾ—ਹੁੰਮਾ ਕੇ ਵੋਟ ਪਾਉਣ ਦੀ ਅਪੀਲ ਕੀਤੀ।ਉਨ੍ਹਾਂ ਡਾ. ਨਵਦੀਪ ਜ਼ਸੂਜਾ ਅਤੇ ਡਾ. ਸਿਮੀ ਜ਼ਸੂਜਾ ਦਾ ਸਹਿਤ ਸਭਾ ਟੀਮ ਜਲਾਲਾਬਾਦ ਦਾ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
ਜ਼ਿਲ੍ਹਾ ਚੋਣ ਅਫਸਰ ਦੇ ਦਿਸ਼ਾ—ਨਿਰਦੇਸ਼ਾਂ ਤਹਿਤ ਜ਼ਿਲੇ੍ਹ ਵਿਚ ਚੱਲ ਰਹੀਆਂ ਹਨ ਸਵੀਪ ਗਤੀਵਿਧੀਆਂ
Date: