Thursday, December 26, 2024

ਤਲਵਾਰਬਾਜ਼ੀ ’ਚ ਚਮਕਣ ਵਾਲੀ ਜਗਮੀਤ ਕੌਰ ਤੋਂ ਵੱਡੀਆਂ ਉਮੀਦਾਂ

Date:

ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਸੁੱਖਾ ਰਾਜੂ ਦੀ ਜੰਮਪਲ ਧੀ ਜਗਮੀਤ ਕੌਰ ਸੁੱਖਾ ਰਾਜੂ ਨੇ ਤਲਵਾਰਬਾਜ਼ੀ ਦੇ ਖੇਤਰ ’ਚ ਸੋਨੇ ਦੇ ਤਗ਼ਮੇ ਜਿੱਤ ਕੇ ਆਪਣਾ, ਮਾਤਾ, ਪਿਤਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤ

Swordsman Jagmeet Kaur ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਸੁੱਖਾ ਰਾਜੂ ਦੀ ਜੰਮਪਲ ਧੀ ਜਗਮੀਤ ਕੌਰ ਸੁੱਖਾ ਰਾਜੂ ਨੇ ਤਲਵਾਰਬਾਜ਼ੀ ਦੇ ਖੇਤਰ ’ਚ ਸੋਨੇ ਦੇ ਤਗ਼ਮੇ ਜਿੱਤ ਕੇ ਆਪਣਾ, ਮਾਤਾ, ਪਿਤਾ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਜਗਮੀਤ ਕੌਰ ਸੁੱਖਾ ਰਾਜੂ ਦਾ ਜਨਮ ਪਿਤਾ ਬਰਿੰਦਰਪਾਲ ਸਿੰਘ ਤੇ ਮਾਤਾ ਅਮਰਦੀਪ ਕੌਰ ਦੇ ਘਰ ਹੋਇਆ। ਉਸ ਵਲੋਂ ਸ੍ਰੀ ਹਰਿਕਿ੍ਰਸ਼ਨ ਪਬਲਿਕ ਸਕੂਲ ਮੱਲ੍ਹਿਅਵਾਲ ਦੇ ਚੇਅਰਮੈਨ ਬੂਟਾ ਸਿੰਘ ਬੈਂਸ ਤੇ ਡਾਇਰੈਕਟਰ ਬਲਜਿੰਦਰ ਸਿੰਘ ਬੈਂਸ ਦੀ ਪ੍ਰੇਰਨਾ ਸਦਕਾ ਤੇ ਅੰਤਰਰਾਸ਼ਟਰੀ ਕੋਚ ਰਜਿੰਦਰ ਸਿੰਘ ਦੀ ਕੋਚਿੰਗ ਕਾਰਨ ਜਗਮੀਤ ਕੌਰ ਜ਼ਿਲ੍ਹਾ, ਸਟੇਟ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪੱਧਰ ’ਤੇ ਸੋਨੇ, ਚਾਂਦੀ ਤੇ ਕਾਂਸੀ ਦੇ ਕਰੀਬ 100 ਤੋਂ ਵੱਧ ਮੈਡਲ ਜਿੱਤ ਦੇ ਆਪਣੀ ਝੋਲੀ ਵਿਚ ਪਾ ਚੁੱਕੀ ਹੈ। ਛੋਟੀ ਉਮਰ ਵਿਚ ਵੱਡੀਆਂ ਪੁਲਾਘਾਂ ਪੁੱਟਣ ਵਾਲੀ ਜਗਮੀਤ ਕੌਰ ਸੁੱਖਾ ਰਾਜੂ ਸ੍ਰੀ ਹਰਿ ਕਿ੍ਰਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੱਲ੍ਹਿਆਵਾਲ ਤੋਂ ਬਾਰਵੀਂ ਜਮਾਤ ਦੀ ਪੜ੍ਹਾਈ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵਿਚ ਪੜ੍ਹ ਰਹੀ ਹੈ। ਜਗਮੀਤ ਕੌਰ ਵੱਲੋਂ ਪਿਛਲੇ ਦਿਨੀਂ 25 ਮਾਰਚ ਨੂੰ ਪੁਣੇ ਵਿਖੇ 33 ਵੀਂ ਸੀਨੀਅਰ ਨੈਸ਼ਨਲ ਤਲਵਾਰਬਾਜ਼ੀ (ਫੈਂਸਿੰਗ) ਦੇ ਸੈਮੀਫਾਈਨਲ ਮੁਕਾਬਲੇ ’ਚ ਤਾਮਿਲਨਾਡੂ ਦੀ ਭਾਵਨਾ ਦੇਵੀ ਜਿਸ ਨੂੰ ਇੰਡੀਅਨ ਉਲੰਪੀਅਨ ਖੇਡਣ ਦਾ ਮਾਣ ਪ੍ਰਾਪਤ ਹੈ, ਦਰਮਿਆਨ ਹੋਏ ਮੁਕਾਬਲੇ ’ਚ ਪਹਿਲੇ ਹਾਫ਼ 8- 8 ਸਕੋਰ ਬਰਾਬਰ ਤੇ ਦੂਸਰੇ ਗੇੜ ਵਿਚ ਭਾਵਨਾ ਦੇਵੀ ਜਗਮੀਤ ਨਾਲ ਮੁਕਾਬਲੇ ਦੌਰਾਨ 11-12 ਅੰਕਾਂ ਨਾਲ ਜੇਤੂ ਰਹੀ ਸੀ।Swordsman Jagmeet Kaur

ਜਗਮੀਤ ਨੇ ਤਲਵਾਰਬਾਜ਼ੀ ਦੀ ਸ਼ੁਰੂਆਤ 2014 ਤੋਂ ਸ੍ਰੀ ਹਰਕਿ੍ਰਸ਼ਨ ਪਬਲਿਕ ਸਕੂਲ ਮੱਲਿਆਵਾਲ ਤੋਂ ਕੀਤੀ। ਪ੍ਰਾਪਤੀਆਂ ਦੌਰਾਨ ਦੱਖਣੀ ਏਸ਼ੀਅਨ ਖੇਡਾਂ ਨੇਪਾਲ ’ਚ ਗੋਲਡ, ਸੀਨੀਅਰ ਕਾਮਨਵੈਲਥ ਫੈਂਸਿੰਗ ਚੈਂਪੀਅਨਸ਼ਿਪ ਦੌਰਾਨ ਕਾਂਸੀ, ਏਸ਼ੀਅਨ ਫੈਂਸਿੰਗ ਚੈਂਪੀਅਨਸ਼ਿਪ ਜਾਪਾਨ, ਜੂਨੀਅਰ ਵਿਸ਼ਵ ਤਲਵਾਰਬਾਜ਼ੀ ਚੈਂਪੀਅਨਸ਼ਿਪ, ਮਿਸਰ ਵਿਸ਼ਵ ਕੱਪ ਟਿਊਨੀਸ਼ੀਆ,ਸੀਨੀਅਰ ਕਾਮਨਵੈਲਥ ਫੈਂਸਿੰਗ ਚੈਂਪੀਅਨਸ਼ਿਪ ਆਸਟ੍ਰੇਲੀਆ, ਕੈਡੇਟ ਏਸ਼ੀਅਨ ਫੈਂਸਿੰਗ ਚੈਂਪੀਅਨਸ਼ਿਪ ਥਾਈਲੈਂਡ, ਏਸੀਅਨ ਕੈਡੇਟ ਸਰਕਟ, ਥਾਈਲੈਂਡ ਤੋਂ ਇਲਾਵਾ ਰਾਸ਼ਟਰੀ ਖੇਡਾਂ ਗੁਜਰਾਤ ’ਚ ਵਿਅਕਤੀਗਤ ਚਾਂਦੀ ਦਾ ਤਗ਼ਮਾ ਜਿੱਤਣ ਤੋਂ ਇਲਾਵਾ ਆਲ ਇੰਡੀਆ ਇੰਟਰ ਯੂਨੀਵਰਸਿਟੀ 2019 ਵਲੋਂ ਕਰਵਾਈ ਪ੍ਰਤੀਯੋਗਤਾ ਦੌਰਾਨ 2 ਗੋਲਡ ਮੈਡਲ, 2020 – 2 ਗੋਲਡ ਮੈਡਲ, (ਟੀਮ ਅਤੇ ਵਿਅਕਤੀਗਤ), 2021 – 2 ਗੋਲਡ (ਟੀਮ ਅਤੇ ਵਿਅਕਤੀਗਤ),2022 – 2 ਗੋਲਡ (ਟੀਮ ਤੇ ਵਿਅਕਤੀਗਤ) ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ’ਚ 1 ਗੋਲਡ ਅਤੇ 1 ਸਿਲਵਰ ਤਗ਼ਮਾ ਜਿੱਤਿਆ। ਜਗਮੀਤ ਨੇ ਸੀਨੀਅਰ ਕੌਮ ਤਲਵਾਰਬਾਜ਼ੀ ’ਚ ਹੁਣ ਤੱਕ ਗੋਲਡ ਦੇ 8 ਮੈਡਲ, ਖੇਲੋ ਇੰਡੀਆ ਮਹਿਲਾ ਲੀਗ ਦੇ ਪਹਿਲਾ ਪੜਾਅ 1 ਗੋਲਡ, ਜੂਨੀਅਰ ਕੌਮੀ ਫੈਂਸਿੰਗ ਚੈਂਪੀਅਨਸ਼ਿਪ-3 ਗੋਲਡ 2 ਸਿਲਵਰ ਤੇ 1 ਬ੍ਰਾਊਨਜ਼ ਸਮੇਤ 6 ਤਗ਼ਮੇ, ਸਕੂਲ ਨੈਸ਼ਨਲ ਫੈਂਸਿੰਗ (14,17,19 ਤੋਂ ਘੱਟ) ’ਚ 4 ਗੋਲਡ ਤਗ਼ਮਿਆਂ ਸਮੇਤ 7 ਤਗ਼ਮੇ, ਅੰਡਰ 23 ਰਾਸ਼ਟਰੀ ਚੈਂਪੀਅਨਸ਼ਿਪ ਵਿਚ 1 ਗੋਲਡ ਅਤੇ 1 ਸਿਲਵਰ ਦੇ ਤਗਮੇ ਜਿੱਤ ਚੁੱਕੀ ਹੈ। ਜਗਮੀਤ ਕੌਰ ਨਾਲ 33 ਵੀ ਸੀਨੀਅਰ ਨੈਸ਼ਨਲ ਫੈਂਸਿੰਗ ਖੇਡਣ ਵਾਲੀ ਤਾਮਿਲਨਾਡੂ ਦੀ ਭਾਵਨਾ ਦੇਵੀ ਪਿਛਲੇ 10 ਸਾਲ ਤੋਂ ਵਿਦੇਸ਼ਾਂ ਵਿਚ ਸਰਕਾਰੀ ਖਰਚ ’ਤੇ ਕੋਚਿੰਗ ਕਰ ਰਹੀ ਹੈ ਜਦਕਿ ਜਗਮੀਤ ਕੌਰ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਸਿਖਲਾਈ ਪ੍ਰਾਪਤ ਕਰ ਰਹੀ ਹੈ। ਜਗਜੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਫਂੈਸਿੰਗ) ਨੂੰ ਪ੍ਰਫੁੱਲਤ ਕਰਨ ਲਈ ਕਈ ਸਕੀਮਾਂ ਚਾਲੂ ਕੀਤੀਆਂ ਹਨ ਜਿਸ ਤਹਿਤ ਖਿਡਾਰੀਆਂ ਨੂੰ ਵਿਦੇਸ਼ਾਂ ਵਿਚ ਸਰਕਾਰੀ ਖਰਚੇ ’ਤੇ ਟੇ੍ਰਨਿੰਗ ਲੈਣ ਲਈ ਭੇਜਿਆ ਜਾ ਰਿਹਾ ਹੈ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਸਿੱਖ ਕੌਮ ਦੇ ਰਵਾਇਤੀ ਤਲਵਾਰਬਾਜ਼ੀ ਹੁਨਰ ਨੂੰ ਸੂਰਬੀਰਾਂ ਤੇ ਯੋਧਿਆਂ ਦੀ ਧਰਤੀ ਪੰਜਾਬ ’ਚ ਅਣਗੌਲਿਆ ਕੀਤਾ ਹੋਇਆ ਹੈ। ਇਸ ਲਈ ਕੇਂਦਰ ਤੇ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਿਆਨ ਦੇਣ ਦੀ ਲੋੜ ਹੈ Swordsman Jagmeet Kaur

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...