Friday, December 27, 2024

Tania: ਤਾਨੀਆ ਨੇ ਬੋਲਡ ਲੁੱਕ ਨਾਲ ਠੰਡ ਦੇ ਮੌਸਮ ‘ਚ ਵਧਾਇਆ ਇੰਟਰਨੈੱਟ ਦਾ ਤਾਪਮਾਨ, ਬੈਕਲੈੱਸ ਤਸਵੀਰਾਂ ਕੀਤੀਆਂ ਸ਼ੇਅਰ

Date:

Tania

ਪੰਜਾਬੀ ਅਦਾਕਾਰਾ ਤਾਨੀਆ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਤਾਨੀਆ ਨੇ ਬਹੁਤ ਥੋੜੇ ਹੀ ਸਮੇਂ ‘ਚ ਉਹ ਮੁਕਾਮ ਹਾਸਲ ਕਰ ਲਿਆ ਹੈ, ਜੋ ਕਿ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਇਸ ਦੇ ਨਾਲ ਹੀ ਤਾਨੀਆ ਨੇ ਹਾਲ ਹੀ ‘ਚ ਇੰਡਸਟਰੀ ‘ਚ ਆਪਣੇ 5 ਸਾਲ ਪੂਰੇ ਕੀਤੇ ਹਨ।

ਇਸ ਦੇ ਨਾਲ ਨਾਲ ਤਾਨੀਆ ਅਕਸਰ ਹੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਚਰਚਾ ‘ਚ ਬਣੀ ਰਹਿੰਦੀ ਹੈ। ਤਾਨੀਆ ਦੀਆਂ ਨਵੀਆਂ ਤਸਵੀਰਾਂ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਤਾਨੀਆ ਨੇ ਠੰਢ ਦੇ ਮੌਸਮ ਵਿੱਚ ਆਪਣੀਆਂ ਬੈਕਲੈੱਸ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਫੈਨਜ਼ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਗਏ ਹਨ। ਤਾਨੀਆ ਦੇ ਲੁੱਕ ਦੀ ਗੱਲ ਕਰੀਏ ਤਾਂ ਉਸ ਨੇ ਇਨ੍ਹਾਂ ਤਸਵੀਰਾਂ ‘ਚ ਉਸ ਨੇ ਸ਼ਿਮਰੀ ਡਰੈੱਸ ਪਹਿਨੀ ਹੋਈ ਹੈ ਅਤੇ ਆਪਣੇ ਆਪ ਨੂੰ ਵੂਲੇਨ ਕੋਟ ਨਾਲ ਕਵਰ ਕੀਤਾ ਹੋਇਆ ਹੈ। ਸਰਦੀ ਦੇ ਮੌਸਮ ‘ਚ ਤਾਨੀਆ ਦੇ ਇਸ ਬੋਲਡ ਲੁੱਕ ਨੇ ਇੰਟਰਨੈੱਟ ਦਾ ਪਾਰਾ ਵਧਾ ਦਿੱਤਾ ਹੈ। ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅਦਾਕਾਰਾ ਦੀ ਖੂਬਸੂਰਤੀ ਦੇ ਕਾਇਲ ਹੋ ਰਹੇ ਹਨ। ਦੇਖੋ ਇਹ ਤਸਵੀਰਾਂ:

ਕਾਬਿਲੇਗ਼ੌਰ ਹੈ ਕਿ ਤਾਨੀਆ ਸੋਸ਼ਲ ਮੀਡੀਆ ‘ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਲੇਟੈਸਟ ਅਪਡੇਟਸ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ‘ਤੇ ਤਾਨੀਆ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ ‘ਤੇ ਹੀ ਤਾਨੀਆ ਦੇ 2.5 ਮਿਲੀਅਨ ਯਾਨਿ 25 ਲੱਖ ਫਾਲੋਅਰਜ਼ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਨੇ ਹਾਲ ਹੀ ‘ਚ ਪੰਜਾਬੀ ਸਿਨੇਮਾ ‘ਚ ਆਪਣੇ ਕਰੀਅਰ ਦੇ 5 ਸਾਲ ਪੂਰੇ ਕੀਤੇ ਹਨ।

read also:PM ਮੋਦੀ ਕਰਨਗੇ ਕੀਰਤਪੁਰ-ਮਨਾਲੀ ਫੋਰ ਲੇਨ ਦਾ ਉਦਘਾਟਨ

Tania

Share post:

Subscribe

spot_imgspot_img

Popular

More like this
Related