Tarn Taran News:
ਤਰਨਤਾਰਨ
ਪੱਤਰਕਾਰ ਕਵਲਜੀਤ ਦੀ ਰਿਪੋਰਟ,
ਕਸਬਾ ਭਿੱਖੀਵਿੰਡ ਦੇ ਖੇਮਕਰਨ ਰੋਡ ਤੇ ਸਥਿਤ ਪਲਾਟਾ ਵਾਲੀ ਸੜਕ ਦੇ ਨਜ਼ਦੀਕ ਇੱਕ ਖਾਲੀ ਪਲਾਟ ਚ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਜਿਸ ਦੇ ਹੱਥ ਵਿੱਚ ਨਸ਼ੇ ਵਾਲੀ ਸਰਿਜ਼ ਵੀ ਉਸੇ ਤਰ੍ਹਾਂ ਹੀ ਹੱਥ ਵਿੱਚ ਮਿਲੀ ਹੈ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਲਖਬੀਰ ਸਿੰਘ ਲੱਖਾ ਪੁੱਤਰ ਰਾਜ ਸਿੰਘ ਵਾਸੀ ਪਹੂਵਿੰਡ ਵਜੋਂ ਹੋਈ ਹੈ ।
ਇਹ ਵੀ ਪੜ੍ਹੋ: ਕੇਂਦਰ ਨੇ ਇੱਕ ਦੇਸ਼ ਇੱਕ ਚੋਣ ਲਈ ਬਣਾਈ ਕਮੇਟੀ: ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਹੋਣਗੇ ਚੇਅਰਮੈਨ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਰਾਜ ਸਿੰਘ ਨੇ ਦੱਸਿਆ ਕਿ ਉਸਦਾ ਲੜਕਾ ਪਿਛਲੇ ਸੱਤ-ਅੱਠ ਸਾਲ ਤੋਂ ਘਰੋਂ ਬਾਹਰ ਹੀ ਰਹਿੰਦਾ ਹੈ ਕਿਉ ਕਿ ਇਹ ਅਕਸਰ ਨਸ਼ੇ ਕਰਦਾ ਸੀ ਜਿਸ ਕਾਰਨ ਅਸੀ ਇਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੈ ਜਿਸ ਦੀ ਅੱਜ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ Tarn Taran News:
ਉਧਰ ਮੌਕੇ ਤੇ ਪੁੱਜੀ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਐਸ.ਐਚ.ਓ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਚ ਕੀਤੀ ਜਾ ਰਹੀ ਹੈ ਪਰਿਵਾਰ ਦੇ ਬਿਆਨ ਦਰਜ ਕਰ ਕਾਰਵਾਈ ਕੀਤੀ ਜਾਵੇਗੀ। Tarn Taran News: