Saturday, January 18, 2025

ਫਿਨਲੈਂਡ ਤੋਂ ਵਾਪਸ ਆਏ ਅਧਿਆਪਕਾਂ ਨੂੰ ਮਿਲੇ CM ਮਾਨ

Date:

Teachers met CM Hon
 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਨਲੈਂਡ ਦੌਰੇ ਤੋਂ ਵਾਪਸ ਆਏ ਅਧਿਆਪਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਅਧਿਆਪਕਾਂ ਤੋਂ ਫਿਨਲੈਂਡ ਦੇ ਤਜ਼ੁਰਬੇ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ। ਅਧਿਆਪਕਾਂ ਨੇ ਕਿਹਾ ਕਿ ਅਸੀਂ ਫਿਨਲੈਂਡ ‘ਚ ਮੁੱਖ ਤੌਰ ‘ਤੇ ਸਿੱਖਿਆ ਕਿ ਅਸੀਂ ਕਿਵੇਂ ਬੱਚਿਆਂ ਨੂੰ ਸਕੂਲ ‘ਚ ਜ਼ਿਆਦਾ ਤੋਂ ਜ਼ਿਆਦਾ  ਸਮੇਂ ਲਈ ਉਨ੍ਹਾਂ ਦੇ ਮਨ ਮੁਤਾਬਕ ਰੋਕ ਸਕਦੇ ਹਾਂ, ਜਿਸ ਕਾਰਨ ਉਨ੍ਹਾਂ ਦਾ ਸਕੂਲਾਂ ‘ਚ ਮਨ ਲੱਗੇ।

ਜੇਕਰ ਬੱਚਿਆਂ ਦਾ ਸਕੂਲਾਂ ‘ਚ ਮਨ ਲੱਗੇਗਾ ਤਾਂ ਹੀ ਉਹ ਪੜ੍ਹਨਗੇ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਵਾਰ ਫਿਨਲੈਂਡ ਗਏ ਅਧਿਆਪਕ ਦੀਵਾਲੀ ਆਪਣੇ ਘਰ ਨਹੀਂ ਮਨਾ ਸਕੇ ਪਰ ਇਸ ਵਾਰ ਦੀ ਦੀਵਾਲੀ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਯਾਦ ਰਹੇਗੀ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਜਲਦੀ ਹੀ ਦੂਜਾ ਬੈਚ ਵੀ ਫਿਨਲੈਂਡ ਟ੍ਰੇਨਿੰਗ ਲਈ ਭੇਜਾਂਗੇ। ਅਧਿਆਪਕਾਂ ਵਲੋਂ ਪੰਜਾਬ ਸਰਕਾਰ ਦੇ ਇਸ ਕਦਮ ਦੀ ਤਾਰੀਫ਼ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਇਤਿਹਾਸਕ ਹੈ ਅਤੇ ਆਉਣ ਵਾਲੇ ਸਮੇਂ ‘ਚ ਅਧਿਆਪਕ ਅਤੇ ਬੱਚੇ ਇਸ ਮੁਹਿੰਮ ਨੂੰ ਯਾਦ ਰੱਖਣਗੇ। Teachers met CM Hon

ਦੱਸਣਯੋਗ ਹੈ ਕਿ ਮੁੱਖ ਮੰਤਰੀ ਮਾਨ ਨੇ ਖ਼ੁਦ ਸਾਰੇ ਅਧਿਆਪਕਾਂ ਨੂੰ ਟ੍ਰੇਨਿੰਗ ਲਈ ਫਿਨਲੈਂਡ ਰਵਾਨਾ ਕੀਤਾ ਸੀ। ਉਨ੍ਹਾਂ ਨੇ ਅਧਿਆਪਕਾਂ ਨੂੰ ਕਿਹਾ ਸੀ ਕਿ ਤੁਸੀਂ ਪੰਜਾਬ ਅਤੇ ਦੇਸ਼ ਦਾ ਭਵਿੱਖ ਲਿਖ ਰਹੇ ਹਨ। ਤੁਸੀਂ ਬੱਚਿਆਂ ਦੇ ਹੁਨਰ ਨੂੰ ਨਿਖ਼ਾਰਦੇ ਹੋ ਅਤੇ ਅੱਜ ਦੇ ਸਮੇਂ ‘ਚ ਸਿੱਖਿਆ ਸਭ ਤੋਂ ਕੀਮਤੀ ਚੀਜ਼ ਹੈ।Teachers met CM Hon

Share post:

Subscribe

spot_imgspot_img

Popular

More like this
Related