Thursday, December 26, 2024

ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ , ਰਵਿੰਦਰ ਜਡੇਜਾ , ਅਸ਼ਵਿਨ 4 ਟੈਸਟ ਮੁਕਾਬਿਲਆਂ ਤੋਂ ਹੋਏ ਬਾਹਰ ,ਜਾਣੋ ਕਿਹੜੇ 2 ਖਿਡਾਰੀ ਲੈਣਗੇ ਟੀਮ ‘ਚ ਥਾਂ..

Date:

TEAM INDIA TEST MATCH

ਟੀਮ ਇੰਡੀਆ ਦੀ ਆਸਟ੍ਰੇਲੀਆ ਖਿਲਾਫ 5 ਮੈਚਾਂ ਦੀ ਬਾਰਡਰ ਗਾਵਸਕਰ ਸੀਰੀਜ਼ ਸ਼ੁਰੂ ਹੋ ਗਈ ਹੈ। ਪਰ ਇਸ ਤੋਂ ਪਹਿਲਾਂ ਵੀ ਟੀਮ ਇੰਡੀਆ ਨੂੰ ਲਗਾਤਾਰ ਝਟਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਤੋਂ ਟੀਮ ਇੰਡੀਆ ਆਸਟ੍ਰੇਲੀਆ ਪਹੁੰਚੀ ਹੈ, ਕੋਈ ਨਾ ਕੋਈ ਖਿਡਾਰੀ ਜ਼ਖਮੀ ਹੋ ਰਿਹਾ ਹੈ। ਜਿਸ ਨਾਲ ਨਾ ਸਿਰਫ ਟੀਮ ਇੰਡੀਆ ਬਲਕਿ ਕ੍ਰਿਕਟ ਪ੍ਰੇਮੀਆਂ ਨੂੰ ਵੀ ਵੱਡਾ ਝਟਕਾ ਲੱਗਾ ਹੈ।

ਸ਼ੁਭਮਨ ਗਿੱਲ ਨੂੰ ਇੰਟਰਾ-ਸਕੁਐਡ ਅਭਿਆਸ ਮੈਚ ਦੌਰਾਨ ਜ਼ਖਮੀ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਦੇ ਅੰਗੂਠੇ ‘ਚ ਫ੍ਰੈਕਚਰ ਹੋ ਗਿਆ ਸੀ ਅਤੇ ਉਹ ਪਹਿਲੇ ਟੈਸਟ ਤੋਂ ਬਾਹਰ ਹੋ ਗਏ ਸਨ। ਪਰ ਹੁਣ ਭਾਰਤ ਦੇ ਦੋ ਮਹਾਨ ਸਪਿਨ ਗੇਂਦਬਾਜ਼ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਵੀ ਬਾਰਡਰ ਗਾਵਸਕਰ ਸੀਰੀਜ਼ ਤੋਂ ਬਾਹਰ ਹੋ ਸਕਦੇ ਹਨ।

ਵਾਸ਼ਿੰਗਟਨ ਸੁੰਦਰ ਨੂੰ ਮਿਲਿਆ ਟੀਮ ਇੰਡੀਆ ‘ਚ ਮੌਕਾ

ਦੱਸ ਦੇਈਏ ਕਿ ਟੀਮ ਪ੍ਰਬੰਧਨ ਨੇ ਬਾਰਡਰ ਗਾਵਸਕਰ ਸੀਰੀਜ਼ ਦੇ ਪਹਿਲੇ ਟੈਸਟ ਮੈਚ ‘ਚ ਜਡੇਜਾ ਅਤੇ ਅਸ਼ਵਿਨ ਦੀ ਸਫਲ ਸਪਿਨ ਜੋੜੀ ਨੂੰ ਬਾਹਰ ਕਰ ਦਿੱਤਾ ਹੈ। ਉਥੇ ਹੀ ਟੀਮ ‘ਚ ਉਨ੍ਹਾਂ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਮੌਕਾ ਦਿੱਤਾ ਗਿਆ ਹੈ। ਸੁੰਦਰ ਨੇ ਹਾਲ ਹੀ ‘ਚ ਨਿਊਜ਼ੀਲੈਂਡ ਖਿਲਾਫ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਸੀ, ਜਿਸ ਕਾਰਨ ਉਸ ਨੂੰ ਟੀਮ ‘ਚ ਮੌਕਾ ਦਿੱਤਾ ਜਾ ਸਕਦਾ ਹੈ। ਸੁੰਦਰ ਦਾ ਆਸਟਰੇਲੀਆ ਖਿਲਾਫ ਚੰਗਾ ਰਿਕਾਰਡ ਹੈ ਜੋ ਉਸ ਨੂੰ ਪਲੇਇੰਗ ਇਲੈਵਨ ਵਿੱਚ ਸ਼ਾਮਲ ਕਰਨ ਦਾ ਕਾਰਨ ਹੋ ਸਕਦਾ ਹੈ।

Read Also : ਆਪ ਸੰਸਦ ਮੈਂਬਰ ਦਾ ਬੇਟਾ ਬਣਾ ਵਿਧਾਇਕ , ਚੱਬੇਵਾਲ ਸੀਟ ‘ਤੇ ਆਮ ਆਦਮੀ ਪਾਰਟੀ ਦੀ ਇਤਿਹਾਸਿਕ ਜਿੱਤ

ਨਿਤੀਸ਼ ਰੈੱਡੀ ਨੂੰ ਟੀਮ ਇੰਡੀਆ ‘ਚ ਮੌਕਾ ਮਿਲਿਆ

ਇਸ ਮੈਚ ‘ਚ ਤੇਜ਼ ਗੇਂਦਬਾਜ਼ ਆਲਰਾਊਂਡਰ ਨਿਤੀਸ਼ ਰੈੱਡੀ ਨੂੰ ਵੀ ਟੈਸਟ ਡੈਬਿਊ ਕਰਨ ਦਾ ਮੌਕਾ ਮਿਲਿਆ। ਨਿਤੀਸ਼ ਨੇ ਆਸਟ੍ਰੇਲੀਆ ਏ ਦੇ ਖਿਲਾਫ ਗੈਰ-ਅਧਿਕਾਰਤ ਮੈਚ ‘ਚ ਚੰਗਾ ਪ੍ਰਦਰਸ਼ਨ ਕੀਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਟੀਮ ‘ਚ ਮੌਕਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਰੈੱਡੀ ਚੌਥੇ ਤੇਜ਼ ਗੇਂਦਬਾਜ਼ ਦੀ ਭੂਮਿਕਾ ਵੀ ਨਿਭਾਉਂਦੇ ਨਜ਼ਰ ਆ ਸਕਦੇ ਹਨ। ਆਸਟ੍ਰੇਲੀਆ ‘ਚ ਤੇਜ਼ ਗੇਂਦਬਾਜ਼ਾਂ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਨੂੰ ਟੀਮ ‘ਚ ਮੌਕਾ ਦਿੱਤਾ ਗਿਆ ਹੈ।

ਆਸਟ੍ਰੇਲੀਆ ‘ਚ ਜਡੇਜਾ ਅਤੇ ਅਸ਼ਵਿਨ ਦਾ ਰਿਕਾਰਡ ਕਾਫੀ ਸ਼ਾਨਦਾਰ ਹੈ। ਪਿਛਲੀਆਂ ਚਾਰ ਵਾਰ ਆਸਟਰੇਲੀਆ ਖ਼ਿਲਾਫ਼ ਲੜੀ ਜਿੱਤਣ ਵਿੱਚ ਇਨ੍ਹਾਂ ਦੋਵਾਂ ਦੀ ਭੂਮਿਕਾ ਸਭ ਤੋਂ ਅਹਿਮ ਰਹੀ ਹੈ। ਦੋਵਾਂ ਨੇ ਨਾ ਸਿਰਫ ਗੇਂਦ ਨਾਲ ਮੈਚ ਜਿੱਤੇ ਹਨ ਬਲਕਿ ਬੱਲੇ ਨਾਲ ਮੈਚ ਵੀ ਜਿੱਤੇ ਹਨ ਅਤੇ ਡਰਾਅ ਕਰਵਾਉਣ ਵਿਚ ਮਦਦ ਕੀਤੀ ਹੈ।

TEAM INDIA TEST MATCH

Share post:

Subscribe

spot_imgspot_img

Popular

More like this
Related