ਬੀਤੇ ਦਿਨੀਂ ਉੱਤਰੀ-ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿਚ ਇਕ ਨੌਜਵਾਨ ਨੇ 16 ਸਾਲ ਦੀ ਇਕ ਕੁੜੀ ਦੀ 20 ਤੋਂ ਵੱਧ ਚਾਕੂ ਨਾਲ ਵਾਰ ਕਰ ਕੇ ਅਤੇ ਫਿਰ ਪੱਥਰ ਨਾਲ ਕੁਚਲ ਕੇ ਕਤਲ ਕਰ ਦਿੱਤਾ। ਜਿੱਥੇ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਉੱਥੇ ਹੀ ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਪੀੜਤਾ ਦੇ ਮਾਪਿਆਂ ਨਾਲ ਮੁਲਾਕਾਤ ਕਰਨ ਪਹੁੰਚੇ। ਮੁਲਾਕਾਤ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਹੰਸ ਰਾਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ‘ਚ ਸਾਕਸ਼ੀ ਦੇ ਕਤਲ ਦੀ ਖ਼ਬਰ ਸੁਣ ਕੇ ਭਾਵੁਕ ਹੋ ਗਏ। The accused should be hanged
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹੁਕਮ ਕੀਤਾ, ਮੈਨੂੰ ਸਾਕਸ਼ੀ ਦੇ ਪਰਿਵਾਰ ਨੂੰ ਮਿਲਣ ਲਈ ਭੇਜਿਆ ਹੈ। ਹੰਸ ਰਾਜ ਨੇ ਕਿਹਾ ਕਿ ਸਾਡੇ ਕੋਲ ਲਫਜ਼ ਨਹੀਂ ਹਨ ਕਿ ਇਨ੍ਹਾਂ ਨੂੰ ਹੌਂਸਲਾ ਕਿਵੇਂ ਦੇਈਏ। ਕਿਹੜਾ ਅਲਫਾਜ਼ ਵਰਤੀਏ, ਜਿਸ ਨਾਲ ਇੰਨਾ ਦਾ ਬੱਚਾ ਵਾਪਸ ਆ ਜਾਵੇ। ਜਦੋਂ ਮੈਂ ਵੀਡੀਓ ਵੇਖਿਆ ਤਾਂ ਬਹੁਤ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਫਾਂਸੀ ਹੋਣੀ ਚਾਹੀਦੀ ਹੈ।The accused should be hanged
also read :- WhatsApp ‘ਤੇ ਹੁਣ 24 ਘੰਟਿਆਂ ਬਾਅਦ ਵੀ ਦੇਖ ਸਕੋਗੇ ਸਟੇਟਸ! ਇੰਝ ਕੰਮ ਕਰੇਗਾ ਨਵਾਂ ਫੀਚਰ
ਦੱਸ ਦੇਈਏ ਕਿ ਬੇਰਹਿਮੀ ਨਾਲ ਕੀਤੇ ਗਏ ਇਸ ਕਤਲ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਆਉਣ ਮਗਰੋਂ ਲੋਕਾਂ ‘ਚ ਰੋਹ ਹੈ। ਦਿੱਲੀ ਪੁਲਸ ਨੇ ਦੱਸਿਆ ਕਿ 20 ਸਾਲਾ ਮੁਲਜ਼ਮ ਸਾਹਿਲ ਨੂੰ ਸੋਮਵਾਰ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੁਲੰਦਸ਼ਹਿਰ ਦੇ ਵਧੀਕ ਪੁਲਸ ਸੁਪਰਡੈਂਟ ਬਜਰੰਗਬਲੀ ਚੌਰਸੀਆ ਨੇ ਦੱਸਿਆ ਕਿ ਸਾਹਿਲ ਬੁਲੰਦਸ਼ਹਿਰ ਜ਼ਿਲ੍ਹੇ ਦੇ ਪਹਾਸੂ ਖੇਤਰ ਦੇ ਅਟਰੇਨਾ ਪਿੰਡ ਵਿਚ ਆਪਣੀ ਭੂਆ ਦੇ ਇੱਥੇ ਆਇਆ ਸੀ, ਜਿੱਥੋਂ ਉਸ ਨੂੰ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕੀਤਾ।The accused should be hanged