ਫਿਰੋਜ਼ਪੁਰ 12 ਸਤੰਬਰ 2024…….
ਪੰਜਾਬ ਸਰਕਾਰ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾ ਹੇਠ ਖੇਡ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਮਿਤੀ 12 ਸਤੰਬਰ 2024 ਨੂੰ ਚੌਥੇ ਦਿਨ ਜ਼ਿਲ੍ਹੇ ਦੀਆਂ ਵੱਖ-ਵੱਖ ਬਲਾਕਾਂ ਵਿੱਚ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਹੋਈ। ਬਲਾਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਹੋਈਆਂ ਬਲਾਕ ਫਿਰੋਜ਼ਪੁਰ ਦੀਆਂ ਖੇਡਾਂ ਵਿੱਚ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ।
ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਖੇਡਾਂ ਵਤਨ ਪੰਜਾਬ ਦੀਆਂ ਇੱਕ ਬਹੁਤ ਵਧੀਆ ਉਪਰਾਲਾ ਹੈ। ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਵੱਲ ਜੋੜਨ ਲਈ ਸਿਰਤੋੜ ਯਤਨ ਕਰ ਰਹੀ ਹੈ। ਨੌਜਵਾਨਾਂ ਬਲਾਕ ਪੱਧਰੀ ਖੇਡਾਂ ਤੋਂ ਜਿੱਤ ਕੇ ਰਾਜ ਪੱਧਰੀ ਖੇਡਾਂ ਵਿੱਚ ਹਿੱਸਾ ਲੈ ਕੇ ਜਿੱਤ ਕੇ ਆਪਣੇ ਮਾਤਾ ਪਿਤਾ, ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਇਸ ਤੋਂ ਇਲਾਵਾ ਨੌਜਵਾਨਾਂ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਵੀ ਜੁੜ ਰਹੇ ਹਨ।
ਇਸ ਤੋਂ ਇਲਾਵਾ ਸਸਸ ਸਕੂਲ ਗੁੱਦੜ ਢੰਡੀ ਵਿਖੇ ਬਲਾਕ ਮਮਦੋਟ ਅਤੇ ਖੇਡ ਸਟੇਡੀਅਮ ਕਾਮਲਵਾਲਾ ਵਿਖੇ ਬਲਾਕ ਮਖੂ ਦੇ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ। ਬਲਾਕ ਮਖੂ ਵਿੱਚ ਸ਼੍ਰੀ ਸੰਦੀਪ ਟੰਡਨ ਪ੍ਰਿੰਸੀਪਲ ਸਹਸ ਮੱਲਾਂਵਾਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ ਅਤੇ ਸੰਬੋਧਨ ਕਰਦਿਆ ਕਿਹਾ ਕਿ ਖੇਡਾਂ ਨਾਲ ਸਾਡਾ ਸਰੀਰਿਕ ਅਤੇ ਮਾਨਸਿਕ ਦੋਵਾਂ ਪੱਖਾਂ ਤੋਂ ਵਿਕਾਸ ਹੁੰਦਾ ਹੈ।
ਜ਼ਿਲ੍ਹਾ ਖੇਡ ਅਫ਼ਸਰ ਫਿਰੋਜ਼ਪੁਰ ਸ਼੍ਰੀ ਰੁਪਿੰਦਰ ਸਿੰਘ ਬਰਾੜ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਬਲਾਕ ਮਖੂ ਵਿਖੇ ਅਥਲੈਟਿਕਸ ਸ਼ਾਟ ਪੁਟ ਗੇਮ ਵਿੱਚ ਅੰ. 14 ਲੜਕੀਆਂ ਵਿੱਚ ਸਹਿਜਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਜਸ਼ਨਵੀਰ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਅੰ. 17 ਵਿੱਚ ਅਨਮੋਲਦੀਪ ਕੌਰ ਨੇ ਪਹਿਲਾ ਅਤੇ ਸ਼ੁੱਭਪ੍ਰੀਤ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਗੇਮ ਅਥਲੈਟਿਕਸ ਲੰਬੀ ਛਾਲ ਵਿੱਚ ਅੰ 14 ਲੜਕੀਆਂ ਵਿੱਚ ਜਸ਼ਨਦੀਪ ਕੌਰ ਨੇ ਪਹਿਲਾ, ਸਨਾ ਨੇ ਦੂਸਰਾ ਅਤੇ ਗੁਰਲੀਨ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਅੰ 21 ਲੜਕੀਆਂ ਵਿੱਚ ਹਰਮਨਦੀਪ ਕੌਰ ਨੇ ਪਹਿਲਾ, ਰਮਨਦੀਪ ਕੌਰ ਨੇ ਦੂਸਰਾ ਅਤੇ ਸੁਨੀਤਾ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਬਲਾਕ ਮਮਦੋਟ ਵਿਖੇ ਅਥਲੈਟਿਕਸ ਲੰਬੀ ਛਾਲ ਗੇਮ ਵਿੱਚ ਅੰ 14 ਲੜਕੀਆਂ ਵਿੱਚ ਹਰਮਨਦੀਪ ਕੌਰ ਨੇ ਪਹਿਲਾ, ਏਕਮ ਨੇ ਦੂਸਰਾ ਅਤੇ ਹਰਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ ਅਤੇ ਅੰ 17 ਲੜਕੀਆਂ ਵਿੱਚ ਅਮਨਜੋਤ ਕੌਰ ਨੇ ਪਹਿਲਾ, ਸੁਖਪ੍ਰੀਤ ਕੌਰ ਨੇ ਦੂਸਰਾ ਅਤੇ ਕੋਮਲਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾ ਅਥਲੈਟਿਕਸ ਲੰਬੀ ਛਾਲ ਵਿੱਚ ਅੰ 21 ਵਿੱਚ ਹਰਸਿਮਰਤ ਕੌਰ ਨੇ ਪਹਿਲਾ ਅਤੇ ਕੋਮਲਪ੍ਰੀਤ ਨੇ ਦੂਸਰਾ ਸਥਾਨ ਹਾਸਿਲ ਕੀਤਾ। ਬਲਾਕ ਫਿਰੋਜ਼ਪੁਰ ਵਿਖੇ ਕਬੱਡੀ ਨੈਸ਼ਨਲ ਸਟਾਇਲ ਗੇਮ ਵਿੱਚ ਅੰ 14 ਲੜਕੀਆਂ ਵਿੱਚ ਬਸਤੀ ਬੇਨਾਂ ਸੀਨੀ. ਸੈਕੰ. ਸਕੂਲ ਨੇ ਪਹਿਲਾ ਅਤੇ ਗੱਟੀ ਰਾਜੋ ਕੇ ਸੀਨੀ. ਸੈਕੰ ਸਕੂਲ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਅੰ 17 ਲੜਕੀਆਂ ਵਿੱਚ ਬਸਤੀ ਬੇਨਾਂ ਸੀਨੀ. ਸੈਕੰ. ਸਕੂਲ ਨੇ ਪਹਿਲਾ ਅਤੇ ਗੱਟੀ ਰਾਜੋ ਕੇ ਸੀਨੀ. ਸੈਕੰ ਸਕੂਲ ਨੇ ਦੂਸਰਾ ਸਥਾਨ ਹਾਸਿਲ ਕੀਤਾ। ਅੰ 21 ਲੜਕੀਆਂ ਵਿੱਚ ਗੱਟੀ ਰਾਜੋ ਕੇ ਨੇ ਸਥਾਨ ਹਾਸਿਲ ਕੀਤਾ। ਇਸ ਮੌਕੇ ਖੇਡ ਵਿਭਾਗ ਫਿਰੋਜ਼ਪੁਰ ਦੇ ਸਮੂਰ ਕੋਚਿਜ਼, ਸਿੱਖਿਆ ਵਿਭਾਗ ਦੇ ਡੀ.ਪੀ.ਈ/ ਪੀ.ਟੀ.ਆਈ , ਸਿਹਤ ਵਿਭਾਗ ਤੇ ਸਕਿਉਰਟੀ ਦੀ ਟੀਮ, ਪਿੰਡ ਪੰਚਾਇਤ ਮੈਂਬਰ ਅਤੇ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।