The boy killed the girl
ਮੋਹਾਲੀ ਦੇ ਫੇਜ਼ 5 ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ। ਇਥੇ ਇਕ ਨੌਜਵਾਨ ਨੇ ਆਟੋ ਸਵਾਰ ਕੁੜੀ ਉਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਲੜਕੀ ਗੰਭੀਰ ਰੂਪ ਵਿਚ ਜ਼ਖਮੀ ਹੋਈ ਹੈ।
ਜਾਣਕਾਰੀ ਮਿਲੀ ਹੈ ਕਿ ਜਿਵੇਂ ਹੀ ਇਕ ਲੜਕੀ ਫੇਜ਼ 5 ਦੀ ਮਾਰਕੀਟ ਨੇੜੇ ਆਟੋ ਤੋਂ ਉਤਰੀ ਤਾਂ ਇਕ ਨੌਜਵਾਨ ਉਸ ਦੇ ਨੇੜੇ ਆਇਆ ਅਤੇ ਉਸ ‘ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਅਤੇ ਉਥੋਂ ਭੱਜ ਗਿਆ।
ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਕੁੜੀ ਨੂੰ 6 ਫੇਸ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਨੁਸਾਰ ਲੜਕੇ ਦਾ ਚਿਹਰਾ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ ਅਤੇ ਜਿਵੇਂ ਹੀ ਲੜਕੀ ਆਟੋ ਤੋਂ ਹੇਠਾਂ ਉਤਰੀ ਤਾਂ ਉਸ ਨੇ ਉਸ ਨਾਲ ਬਹਿਸ ਕੀਤੀ ਅਤੇ ਫਿਰ ਹਮਲਾ ਕਰ ਦਿੱਤਾ। ਉਸ ਦੇ ਸਿਰ, ਹੱਥ ਅਤੇ ਪੇਟ ‘ਤੇ ਵਾਰ ਕਰ ਦਿੱਤਾ। ਫਿਰ ਉੱਥੋਂ ਭੱਜ ਗਿਆ।The boy killed the girl
ਪ੍ਰਾਪਤ ਜਾਣਕਾਰੀ ਅਨੁਸਾਰ ਆਟੋ ਵਿੱਚ ਤਿੰਨ ਲੜਕੀਆਂ ਸਵਾਰ ਸਨ, ਹਾਲਾਂਕਿ ਨੌਜਵਾਨ ਨੇ ਕਿਸੇ ਹੋਰ ਦੀ ਪ੍ਰਵਾਹ ਨਹੀਂ ਕੀਤੀ ਅਤੇ ਇਕ ਲੜਕੀ ਨਾਲ ਬਹਿਸ ਕਰਨ ਤੋਂ ਬਾਅਦ ਉਸ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ALSO READ :- ਕੰਗਨਾ ਰਣੌਤ ਥੱਪੜਕਾਂਡ ‘ਤੇ ਕੀ ਬੋਲੇ ਹਿਮਾਚਲ ਦੇ ਲੋਕ?
ਜਾਣਕਾਰੀ ਅਨੁਸਾਰ ਲੜਕੀ ਫੇਜ਼ 5 ਵਿੱਚ ਇੱਕ ਨਿੱਜੀ ਦਫ਼ਤਰ ਵਿੱਚ ਕੰਮ ਕਰਦੀ ਹੈ ਅਤੇ ਪੰਜਾਬ ਦੀ ਰਹਿਣ ਵਾਲੀ ਹੈ।The boy killed the girl