ਮਾਨਸਾ, 22 ਦਸੰਬਰ:
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਸਾਰੇ ਧਰਮਾਂ ਦੇ ਲੋਕ ਆਪਣੇ ਆਪਣੇ ਧਰਮਾਂ ਦੇ ਸਤਿਕਾਰਯੋਗ ਇਤਹਾਸਿਕ ਸਥਾਨਾਂ ਦੇ ਦਰਸ਼ਨ ਕਰਨ ਜਾ ਰਹੇ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਸ੍ਰ ਬੁੱਧ ਰਾਮ ਨੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾ ਰਹੇ 42 ਸ਼ਰਧਾਲੂਆਂ ਦੀ ਬੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਕੀਤਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ੍ਰ ਭਗਵੰਤ ਮਾਨ ਦੇ ਆਦੇਸ਼ਾਂ ਅਨੁਸਾਰ ਹਰੇਕ ਵਿਧਾਨ ਸਭਾ ਹਲਕੇ ’ਚੋਂ ਦੋ ਬੱਸਾਂ ਹਰ ਮਹੀਨੇ ਪਵਿੱਤਰ ਧਾਰਮਿਕ ਸਥਾਨਾਂ ਨੂੰ ਰਵਾਨਾ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਅਗਲੇ ਹਫਤੇ ਸ਼੍ਰੀ ਸਾਲਾਸਰ, ਸ਼੍ਰੀ ਖਾਟੂ ਸ਼ਿਆਮ ਨੂੰ ਬੱਸ ਰਵਾਨਾ ਹੋਵੇਗੀ। ਫਿਰ ਅਗਲੇ ਮਹੀਨੇ ਮਾਤਾ ਚਿੰਤਪੁਰਨੀ, ਜਵਾਲਾ ਜੀ ਅਤੇ ਸ਼੍ਰੀ ਹਰਮੰਦਿਰ ਸਾਹਿਬ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਬੱਸਾਂ ਜਾਣਗੀਆਂ।
ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਸ਼ੁਰੂ ਹੋਣ ਨਾਲ ਹਲਕੇ ਦੇ ਲੋਕਾਂ ਵਿੱਚ ਅਥਾਹ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਤੀਰਥ ਅਸਥਾਨਾਂ ’ਤੇ ਜਾਣ ਦੇ ਇੱਛੁਕ ਸ਼ਰਧਾਲੂ ਆਪਣੇ ਫਾਰਮ ਸਰਕਾਰੀ ਹਸਪਤਾਲ ਤੋਂ ਮੈਡੀਕਲ ਫਿਟਨੈਸ ਦਾ ਸਰਟੀਫਿਕੇਟ ਲੈ ਕੇ ਐਮ.ਐਲ.ਏ.ਦਫਤਰ ਵਿੱਚ ਇੱਛਾ ਅਨੁਸਾਰ ਧਾਰਮਿਕ ਸਥਾਨ ਦੀ ਚੋਣ ਲਿਖ ਕੇ ਜਮ੍ਹਾਂ ਕਰਵਾਉਂਦੇ ਹਨ। ਇਸ ਉਪਰੰਤ ਉਨ੍ਹਾਂ ਦੀ ਸੂਚੀ ਐਸ.ਡੀ.ਐਮ.ਦਫਤਰ ਤੋਂ ਡੀ.ਸੀ.ਦਫਤਰ ਅਪਰੂਵ ਹੋ ਕੇ ਯਾਤਰਾ ਦੀ ਮਿਤੀ ਨਿਸ਼ਚਿਤ ਕਰ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਲਈ ਖਾਣ-ਪੀਣ ਅਤੇ ਰਹਿਣ ਦਾ ਪ੍ਰਬੰਧ ਸਰਕਾਰੀ ਤੌਰ ’ਤੇ ਕੀਤਾ ਜਾਂਦਾ ਹੈ। ਯਾਤਰੂਆਂ ਦੀ ਸਹੂਲਤ ਲਈ ਇੱਕ ਕਿੱਟ ਦਿੱਤੀ ਜਾਂਦੀ ਹੈ ਜਿਸ ਵਿੱਚ ਰੋਜ਼ਾਨਾ ਦੀ ਜ਼ਰੂਰਤ ਦਾ ਲੋੜੀਂਦਾ ਸਾਮਾਨ ਦਿੱਤਾ ਜਾਂਦਾ ਹੈ।
ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ, ਨਾਇਬ ਤਹਿਸੀਲਦਾਰ ਬਰੇਟਾ ਪ੍ਰਿਆ ਰਾਣੀ, ਜਸਪਾਲ ਕੁਮਾਰ ਸੀਨੀਅਰ ਅਸਿਸਟੈਂਟ, ਭੁਪਿੰਦਰਜੀਤ ਸਿੰਘ ਥਾਣਾ ਮੁਖੀ ਸਿਟੀ ਬੁਢਲਾਡਾ ਆਮ ਆਦਮੀ ਪਾਰਟੀ ਦੇ ਸੋਹਣਾ ਸਿੰਘ ਕਲੀਪੁਰ, ਚੇਅਰਮੈਨ ਸੈਂਟਰਲ ਕੋਆਪਰੇਟਿਵ ਬੈਂਕ ਜਿਲਾ ਮਾਨਸਾ, ਸੁਖਪਾਲ ਸਿੰਘ ਪ੍ਰਧਾਨ ਨਗਰ ਕੌਂਸਲ ਬੁਢਲਾਡਾ , ਸ਼ਤੀਸ ਸਿੰਗਲਾ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ,ਬਲਵਿੰਦਰ ਸਿੰਘ ਔਲਖ ਪੀ.ਏ., ਗੁਰਦਰਸ਼ਨ ਸਿੰਘ ਪਟਵਾਰੀ, ਸੁਖਜਿੰਦਰ ਸਿੰਘ ਛੀਨਾ, ਜਰਨੈਲ ਸਿੰਘ ਹਰਦੀਪ ਸਿੰਘ ਮੱਲ ਸਿੰਘ ਵਾਲਾ, ਰਾਜਵਿੰਦਰ ਸਿੰਘ, ਚਰਨਜੀਤ ਸਿੰਘ, ਬਲਾਕ ਪ੍ਰਧਾਨ ਵੀਰ ਸਿੰਘ ਬੋੜਾਵਾਲ, ਹਰੀ ਸਿੰਘ ਵਰ੍ਹੇ, ਮਾਤਾ ਗੁਜ਼ਰੀ ਭਲਾਈ ਕੇਂਦਰ ਵੱਲੋਂ ਮਾਸਟਰ ਕੁਲਵੰਤ ਸਿੰਘ ਪੂਰੀ ਟੀਮ ਸਮੇਤ ਹਾਜ਼ਰ ਸਨ।
ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਧਾਰਮਿਕ ਅਸਥਾਨਾਂ ’ਤੇ ਜਾ ਰਹੇਸ਼ਰਧਾਲੂਆਂ ’ਚ ਉਤਸ਼ਾਹ-ਵਿਧਾਇਕ ਬੁੱਧ ਰਾਮ
Date: