Sunday, January 5, 2025

ਸਿਵਲ ਸਰਜਨ ਨੇ ਐਂਟੀ ਲਾਰਵਾ ਟੀਮਾਂ ਨੂੰ ਲਾਰਵੇ ਦੀ ਭਾਲ ਲਈ ਵੱਖ-ਵੱਖ ਏਰੀਆਂ ਵਿੱਚ ਜਾਣ ਲਈ ਰਵਾਨਾ ਕੀਤਾ

Date:

ਫਰੀਦਕੋਟ 11 ਅਕਤੂਬਰ ()  ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ-ਨਿਰਦੇਸ਼ਾ ਤਹਿਤ ਅਤੇ ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਦੀ ਅਗਵਾਈ ਹੇਠ ਜਿਲ੍ਹਾ ਫਰੀਦਕੋਟ ਅੰਦਰ ਡੇਂਗੂ ਦੇ ਪ੍ਰਭਾਵ ਨੂੰ ਰੋਕਣ ਲਈ ਗਤੀਵਿਧੀਆਂ ਤੇਜ ਕਰ ਦਿੱਤੀਆਂ ਗਈਆ ਹਨ। ਇਸ ਸਬੰਧ ਵਿੱਚ ਅੱਜ ”ਹਰ ਸ਼ੁਕਰਵਾਰ ਡੇਂਗੂ ਤੇ ਵਾਰ” ਤਹਿਤ ਸਿਵਲ ਸਰਜਨ ਵੱਲੋਂ ਐਂਟੀ ਲਾਰਵਾ ਟੀਮਾਂ ਨੂੰ ਲਾਰਵੇ ਦੀ ਭਾਲ ਲਈ ਵੱਖ-ਵੱਖ ਏਰੀਆਂ ਵਿੱਚ ਜਾਣ ਲਈ ਰਵਾਨਾ ਕੀਤਾ ਗਿਆ।

 ਇਸ ਸਬੰਧੀ ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਚੰਦਰ ਸ਼ੇਖਰ ਨੇ ਦੱਸਿਆ ਕਿ ਸਿਹਤ ਵਿਭਾਗ ਜਿਲ੍ਹਾ ਵਾਸੀਆਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ ਕਰ ਰਿਹਾ ਹੈ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਦੀ ਟੀਮਾਂ ਨੂੰ ਘਰ ਆਉਣ ਤੇ ਸਹਿਯੋਗ ਦਿੱਤਾ ਜਾਵੇ । ਵਿਭਾਗ ਦੀਆਂ ਟੀਮਾਂ ਵੱਲੋ ਘਰਾਂ/ਦੁਕਾਨਾ ਅਤੇ ਸਰਕਾਰੀ/ਪ੍ਰਾਈਵੇਟ ਅਦਾਰਿਆਂ ਵਿੱਚ ਜਾ ਕੇ ਮੱਛਰ ਪੈਦਾ ਹੋਣ ਤੇ ਸਥਾਨਾ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਜਿੱਥੇ ਵੀ ਲਾਰਵਾ ਮਿਲਦਾ ਹੈ ਉਸਨੂੰ ਨਸ਼ਟ ਕੀਤਾ ਜਾਂਦਾ ਹੈ ,ਅਤੇ ਲਾਰਵੇ ਸਾਈਡ ਦਵਾਈ ਦਾ ਛੜਕਾਅ ਵੀ ਕੀਤਾ ਜਾਂਦਾ ਹੈ । ਪਰਿਵਾਰਕ ਮੈਂਬਰਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਪਰਚੇ ਵੀ ਵੰਡੇ ਜਾਂਦੇ ਹਨ । ਅੱਜ ਦਿਨ ਸ਼ੁਕਰਵਾਰ ਹੋਣ ਕਰਕੇ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਨਰਸਿੰਗ ਸਟੂਡੈਂਟਾਂ ਵੱਲੋਂ ਟੀਮਾਂ ਨਾਲ ਲਾਰਵੇ ਦੀ ਜਾਂਚ ਕੀਤੀ ਗਈ ਹੈ । ਬਰੀਡਿੰਗ ਚੈਂਕਰਾਂ ਵਿੱਚ ਦਵਾਈ ਦਾ ਛਿੜਕਾਅ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਡੇਂਗੂ ਏਡੀਜ਼ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇੱਹ ਮੱਛਰ ਸਾਫ ਖੜੇ ਪਾਣੀ ਦੇ ਸੋਮੇ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ ।

ਜਿਲ੍ਹਾ ਐਪੀਡੀਮੋਲੋਜਿਸਟ ਡਾ. ਹਿਮਾਸ਼ੂ ਗੁਪਤਾ ਅਤੇ ਕੁਲਵੰਤ ਸਿੰਘ ਮਾਸ ਮੀਡੀਆ ਅਫਸਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇਜ ਬੁਖਾਰ, ਸਿਰ-ਦਰਦ, ਮਾਸਪੇਸੀਆਂ ਦਰਦ, ਚਮੜੀ ਤੇ ਦਾਣੇ, ਅੱਖਾ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜੇ ਅਤੇ ਨੱਕ ਵਿੱਚੋਂ ਖੂਨ ਦਾ ਵਗਣਾ ਆਦਿ ਇਸ ਦੇ ਲੱਛਣ ਹਨ, ਸੋ ਡੇਂਗੂ ਤੋਂ ਬਚਾਅ ਲਈ ਆਲੇ ਦੁਆਲੇ ਸਫਾਈ ਦੇ ਨਾਲ ਨਾਲ ਹਰ ਹਫਤੇ ਕੂਲਰਾਂ/ਫਰਿਜ਼ਾ ਅਤੇ ਗਮਲਿਆਂ, ਟਰੇਅ ਵਿੱਚ ਖੜੇ ਪਾਣੀ ਨੂੰ ਜਰੂਰ ਸਾਫ ਕਰੋ, ਛੱਤਾਂ ਦੇ ਰੱਖੀਆਂ ਪਾਣੀ ਦੀ ਟੈਂਕੀਆਂ/ ਟੁੱਟੇ ਬਰਤਨਾਂ ਅਤੇ ਡਰੱਮਾ ਅਤੇ ਟਾਇਰਾ ਨੂੰ ਖੁੱਲੇ ਵਿੱਚ ਨਾ ਰੱਖੋ ਤਾਂ ਜੋ ਪਾਣੀ ਜਮ੍ਹਾਂ ਨਾ ਹੋ ਸਕੇ । ਕੱਪੜੇ ਅਜਿਹੇ ਪਹਿਨੋ ਕਿ ਸਰੀਰ ਢੱਕਿਆ ਰਹੇ, ਸੋਣ ਵੇਲੇ ਮੱਛਰ-ਦਾਨੀ, ਮੱਛਰ ਭਜਾਉਣ ਵਾਲੀ ਕਰੀਮਾਂ/ਤੇਲ ਅਦਿ ਦਾ ਇਸਤਮਾਲ ਕਰੋ । ਬੁਖਾਰ ਹੋਣ ਤੇ  ਤੁਰੰਤ ਨੇੜੇ ਦੇ ਸਿਹਤ ਕੇਂਦਰ ਜਾ ਕੇ ਡਾਕਟਰੀ ਜਾਂਚ ਕਰਵਾਈ ਜਾਵੇ । ਡੇਂਗੂ ਹੋਣ ਦੀ ਸੂਰਤ ਵਿੱਚ ਪਾਣੀ/ਤਰਲ ਚੀਜਾਂ ਜਿਆਦਾ ਪੀਓ, ਅਤੇ ਅਰਾਮ ਕਰੋ । ਡੇਂਗੂ ਬੁਖਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ  ਦੇ ਵਿੱਚ ਮੁਫਤ ਕੀਤਾ ਜਾਂਦਾ ਹੈ ।

ਇਸ ਮੋਕੇ ਸਹਾਇਕ ਮਲੇਰੀਆਂ ਅਫਸਰ ਪ੍ਰੀਤਮ ਸਿੰਘ, ਸਿਹਤ ਸੁਪਰਵਾਇਜ਼ਰ ਮਨਦੀਪ ਸਿੰਘ, ਸੁਰੇਸ਼ ਕੁਮਾਰ, ਹਰਭਜਨ ਸਿੰਘ ਅਤੇ ਮਲਟੀਪਰਪਜ਼ ਹੈਲਥ ਵਰਕਰ (ਐਂਟੀ ਲਾਰਵਾ ਵਿੰਗ), ਬਰੀਡਿੰਗ ਚੈਂਕਰ ਅਤੇ ਨਰਸਿੰਗ ਸੂਟਡੈਂਟ ਹਾਜ਼ਰ ਸਨ ।

Share post:

Subscribe

spot_imgspot_img

Popular

More like this
Related