ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਕਤੂਬਰ: ਪੈਰਾ-ਖੇਡਾਂ ਵਤਨ ਪੰਜਾਬ ਦੀਆਂ-2024 ਜੋ ਕਿ 20 ਨਵੰਬਰ ਤੋਂ 25 ਨਵੰਬਰ ਤੱਕ ਲੁਧਿਆਣਾ ਵਿਖੇ ਸ਼ੁਰੂ ਹੋਣ ਜਾ ਰਹੀਆਂ ਹਨ। ਇਹਨਾਂ ਖੇਡਾਂ ਦੇ ਮੁੱਢਲੇ ਪ੍ਰਬੰਧਾਂ ਅਧੀਨ ਖਿਡਾਰੀਆਂ ਦੀ ਕਲਾਸੀਫਿਕੇਸ਼ਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀਤੀ ਜਾ ਰਹੀ ਹੈ। ਇਸ ਤਹਿਤ ਅੱਜ ਮੋਹਾਲੀ ਵਿਖੇ ਬਹੁ-ਮੰਤਵੀ ਖੇਡ ਭਵਨ, ਸੈਕਟਰ-78, ਮੋਹਾਲੀ ਵਿਖੇ ਖਿਡਾਰੀਆਂ ਦੀ ਕਲਾਸੀਫਿਕੇਸ਼ਨ ਕੀਤੀ ਗਈ। ਪੈਰਾ-ਖੇਡਾਂ ਦੇ ਕਨਵੀਨਰ ਜਸਪ੍ਰੀਤ ਸਿੰਘ ਸਿੰਘ ਅਤੇ ਉਨਾਂ ਦੇ ਨਾਲ ਡਾਕਟਰੀ ਟੀਮ ਨੇ ਖਿਡਾਰੀਆਂ ਦੀ ਕਲਾਸੀਫਿਕੇਸ਼ਨ ਕੀਤੀ। ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਅਨੁਸਾਰ ਇਸ ਕੰਮ ਨੂੰ ਨੇਪਰੇ ਚੜਨ ਦੇ ਲਈ ਜ਼ਿਲ੍ਹਾ ਖੇਡ ਦਫਤਰ ਦੇ ਕੋਚ ਵੀ ਨਾਲ ਸਨ। ਜਿਨਾਂ 40 ਖਿਡਾਰੀਆਂ ਦੀ ਅੱਜ ਕਲਾਸੀਫਿਕੇਸ਼ਨ ਕੀਤੀ ਗਈ ਹੈ, ਇਹ ਖਿਡਾਰੀ 20 ਨਵੰਬਰ ਨੂੰ ਪੈਰਾ-ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭਾਗ ਲੈ ਸਕਣਗੇ।
ਲੁਧਿਆਣਾ ਵਿਖੇ ਹੋਣ ਵਾਲੀਆਂ ਪੈਰਾ-ਖੇਡਾਂ ਦੇ ਜ਼ਿਲ੍ਹੇ ਵਿਚੋਂ ਜਾਣ ਵਾਲੇ ਖਿਡਾਰੀਆਂ ਦੀ ਕਲਾਸੀਫਿਕੇਸ਼ਨ ਕੀਤੀ ਗਈ
Date: