Friday, January 3, 2025

ਅੰਮ੍ਰਿਤਸਰ ‘ਚ ਹੁਣ ਧਾਰਮਿਕ ਸਥਾਨਾਂ ’ਤੇ ਡਿਊਟੀ ਦੇਣ ਵਾਲੇ ਕਮਾਂਡੋਜ਼ ਫੋਨ ’ਚ ਰੁੱਝੇ, ਅਣਸੁਖਾਵੀਂ ਘਟਨਾ ਨੂੰ ਦੇ ਰਹੇ ਸੰਦੇਸ਼

Date:

 ਗੁਰੂ ਨਗਰੀ ਵਿਚ ਬੀਤੇ ਦਿਨੀਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਹੋਏ ਤਿੰਨ ਧਮਾਕਿਆਂ ਕਾਰਨ ਜਿੱਥੇ ਪੰਜਾਬ ਪੁਲਸ ਹਾਈ ਅਲਰਟ ’ਤੇ ਹੈ, ਉੱਥੇ ਹੀ ਪੰਜਾਬ ਪੁਲਸ ਦੀ ਰੈਪਿਡ ਗੱਡੀ, ਜਿਸ ਵਿਚ ਕਮਾਂਡੋ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ, ਨੂੰ ਸ਼ਹਿਰ ਦੇ ਸਾਰੇ ਪ੍ਰਮੁੱਖ ਧਾਰਮਿਕ ਸਥਾਨ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ, ਮਾਤਾ ਲਾਲ ਦੇਵੀ ਮੰਦਰ ਤੋਂ ਇਲਾਵਾ ਹੋਰ ਧਾਰਮਿਕ ਸਥਾਨ ’ਤੇ ਤਾਇਨਾਤ ਕਰਨ ਲਈ ਨਿਰਦੇਸ਼ ਦਿੱਤੇ ਹਨ। ਇਸ ਤਹਿਤ ਉਕਤ ਦੰਗਾਰੋਧਕ ਵਾਹਨ ਇਸ ਤਹਿਤ ਉਕਤ ਦੰਗਾ ਵਿਰੋਧੀ ਵਾਹਨ ਨੂੰ ਹਰ ਥਾਂ ’ਤੇ 2 ਘੰਟੇ ਤਾਇਨਾਤ ਕੀਤਾ ਗਿਆ ਹੈ। ਦੂਜੇ ਪਾਸੇ ਬੀਤੇ ਦਿਨ ‘ਜਗ ਬਾਣੀ’ ਦੀ ਟੀਮ ਨੇ ਰਾਣੀ ਕਾ ਬਾਗ ਸਥਿਤ ਮਾਤਾ ਲਾਲ ਦੇਵੀ ਦੇ ਪ੍ਰਾਚੀਨ ਮੰਦਰ ਦੇ ਬਾਹਰ ਇਸ ਸਬੰਧੀ ਨਿਰੀਖਣ ਕੀਤਾ ਤਾਂ ਕਮਾਂਡੋ ਫੋਰਸ ਦੇ ਜਵਾਨ ਜਿਨ੍ਹਾਂ ਵਿਚ ਦੋ ਔਰਤਾਂ ਅਤੇ ਇਕ ਜਵਾਨ ਆਪਣੀ ਡਿਊਟੀ ’ਤੇ ਉਕਤ ਦੰਗਾਰੋਧਕ ਵਾਹਨ ਵਿਚ ਤਾਇਨਾਤ ਤਾਂ ਸੀ ਪਰ ਉਥੇ ਡਿਊਟੀ ਦੌਰਾਨ ਮੋਬਾਇਲ ਚਲਾਉਣ ਵਿਚ ਜ਼ਿਆਦਾ ਰੁੱਝੇ ਹੋਏ ਸਨ।The commandos on duty were busy on the phone.

ਲੋਕਾਂ ਵਿਚ ਚਰਚਾ ਹੈ ਕਿ ਜੇਕਰ ਕਮਾਂਡੋ ਫੋਰਸ ਦੇ ਜਵਾਨ ਹੀ ਇਸ ਤਰ੍ਹਾਂ ਆਪਣੀ ਡਿਊਟੀ ਨਿਭਾਉਣਗੇ ਤਾਂ ਸ਼ਹਿਰ ਦੀ ਸੁਰੱਖਿਆ ਵਿਵਸਥਾ ਦੀ ਜ਼ਿੰਮੇਵਾਰੀ ਕਿਸ ਤਰ੍ਹਾਂ ਦੀ ਹੋਵੇਗੀ, ਇਹ ਦੱਸਣ ਦੀ ਲੋੜ ਨਹੀਂ ਹੈ। ਦੂਜੇ ਪਾਸੇ ਜੇਕਰ ਕੋਈ ਸ਼ਰਾਰਤੀ ਅਨਸਰ ਆ ਕੇ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਹੈ ਤਾਂ ਸ਼ਾਇਦ ਉਹ ਆਸਾਨੀ ਨਾਲ ਅਜਿਹਾ ਕਰ ਸਕਦਾ ਹੈ।The commandos on duty were busy on the phone.

ALSO READ :- ਪੰਜਾਬ ਸਣੇ ਉੱਤਰ ਭਾਰਤ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਤੇਜ਼ ਝਟਕੇ

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਇਹ ਕਮਾਂਡੋ ਦੀ ਰੈਪਿਡ ਗੱਡੀ ਸ਼ਹਿਰ ਦੇ ਪ੍ਰਸਿੱਧ ਧਾਰਮਿਕ ਸਥਾਨਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਪੁਰਾਤਨ ਮੰਦਰ ਮਾਤਾ ਲਾਲ ਦੇਵੀ ਅਤੇ ਹੋਰ ਧਾਰਮਿਕ ਸਥਾਨਾਂ ’ਤੇ 2-2 ਘੰਟੇ ਡਿਊਟੀ ਕਰਦੀ ਹੈ। ਜਿੱਥੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਜੇਕਰ ਇਸ ਤਰ੍ਹਾਂ ਕਮਾਂਡੋ ਫੋਨ ’ਤੇ ਰੁੱਝੇ ਰਹਿ ਕੇ ਆਪਣੀ ਡਿਊਟੀ ਨਿਭਾਉਣਗੇ ਤਾਂ ਕੋਈ ਸ਼ਰਾਰਤੀ ਅਨਸਰ ਇੱਥੇ ਆ ਕੇ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦਾ ਹੈ।The commandos on duty were busy on the phone.

Share post:

Subscribe

spot_imgspot_img

Popular

More like this
Related