ਅੰਮ੍ਰਿਤਸਰ 18 ਅਪੈ੍ਰਲ:– ਸ; ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਹੇਠ ਏ .ਡੀ. ਸੀ. ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ. ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋ ਖ਼ਾਲਸਾ ਕਾਲਜ ਆਫ ਲਾਅ ਦੇ ਵਿਦਿਆਰਥੀਆ ਦੀ ਸਹਾਇਤਾ ਨਾਲ ਨਾਵਲਟੀ ਚੌਂਕ ਵਿਖੇ ਆਮ ਪਬਲਿਕ ਨੂੰ ਆਵਾਜਾਈ ਨਿਯਮਾ ਤੋ ਜਾਗਰੂਕ ਕੀਤਾ ਗਿਆ ਜਿਸ ਵਿਚ ਬੱਚਿਆ ਦੁਆਰਾ ਟ੍ਰੈਫਿਕ ਨਿਯਮਾ ਨੂੰ ਫੋਲੋ ਕਰਨ ਵਾਲਿਆ ਨੂੰ ਜਿਵੇਂ ਕੇ ਟੂ ਵ੍ਹੀਲਰ ਚਲਾਉਂਦੇ ਸਮੇ ਹੈਲਮੇਟ ਪਾਉਣ ਵਾਲਿਆ ਨੂੰ , ਫੋਰ ਵ੍ਹੀਲਰ ਚਲਾਉਦੇ ਸਮੇ ਸੀਟ ਬੈਲਟ ਲਗਾਉਣ ਵਾਲਿਆ ਨੂੰ ਗੁਲਾਬ ਦਾ ਫੁਲ ਦੇ ਕੇ ਸਨਮਾਨਿਤ ਕੀਤਾ ਗਿਆ ਤਾ ਜੋ ਭਵਿੱਖ ਵਿਚ ਉਹ ਹਮੇਸ਼ਾ ਟ੍ਰੈਫਿਕ ਰੂਲ ਫੋਲੋ ਕਰਨ ਤੇ ਓਹਨਾ ਵੱਲ ਵੇਖ ਕੇ ਦੂਸਰੇ ਵਹੀਕਲ ਚਾਲਕ ਵੀ ਟ੍ਰੈਫਿਕ ਰੂਲ ਫੋਲੋ ਕਰਨ ।ਬੱਚਿਆ ਦੁਆਰਾ ਆਮ ਪਬਲਿਕ ਨੂੰ ਲਾਲ ਬੱਤੀ ਹੋਣ ਤੇ ਆਪਣੇ ਵਹੀਕਲ ਰੋਕਣ ਲਈ ਪ੍ਰੇਰਿਤ ਕੀਤਾ ਗਿਆ ਇਸ ਦੌਰਾਨ ਬੱਚਿਆ ਨੇ ਹੱਥਾ ਵਿਚ ਟ੍ਰੈਫਿਕ ਨਿਯਮਾ ਨੂੰ ਦਰਸਾਉਦੀਆ ਤਖਤੀਆ ਫੜ ਕੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾ ਪ੍ਰਤੀ ਜਾਗਰੂਕ ਕੀਤਾ ਗਿਆ ਇਸ ਮੌਕੇ ਸ੍ਰੀ ਜਸਪਾਲ ਸਿੰਘ ਡਾਇਰੈਕਟਰ ਪ੍ਰੋਫੈਸਰ ਖ਼ਾਲਸਾ ਕਾਲਜ਼ ਆਫ ਲਾਅ, ਪਿ੍ਰੰਸੀਪਲ ਡਾ: ਗੁਨਿਸ਼ਾ ਸਲੂਜਾ ਜੀ ਮੌਕੇ ਤੇ ਹਾਜ਼ਰ ਸਨ ।
ਆਮ ਲੋਕਾਂ ਨੂੰ ਆਵਾਜਾਈ ਨਿਯਮਾਂ ਸਬੰਧੀ ਕੀਤਾ ਜਾਗਰੂਕ
Date: