ਮਾਲਕ ਸਿੰਘ ਘੁੰਮਣ- (ਪਟਿਆਲਾ ,ਨਾਭਾ )
The death of a migrant worker!
ਰੋਜੀ ਰੋਟੀ ਕਮਾਉਣ ਦੀ ਚਾਹਤ ਵਿੱਚ ਇਨਸਾਨ ਆਪਣਾ ਘਰਬਾਰ ਛੱਡ ਕੇ ਦੂਰ ਦਰਾਡੇ ਸੂਬਿਆਂ ਤੋਂ ਪ੍ਰਵਾਸੀ ਮਜ਼ਦੂਰ ਪੰਜਾਬ ਵਿਚ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਪਰ ਉਸ ਨੂੰ ਕੀ ਪਤਾ ਹੈ ਕਿ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਹੈ। ਇਸ ਤਰ੍ਹਾਂ ਦੀ ਹੀ ਘਟਨਾ ਵਾਪਰੀ ਨਾਭਾ ਬਲਾਕ ਦੇ ਪਿੰਡ ਤੁੰਗਾ ਵਿਖੇ ਜਿੱਥੇ ਕਿਸਾਨ ਦੀ ਅਣਗਹਿਲੀ ਕਾਰਨ 22 ਸਾਲਾ ਅਖੀਲੇਸ਼ ਰਾਜ ਨਾਮ ਦੇ ਗਰੀਬ ਮਜ਼ਦੂਰ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ।The death of a migrant worker!
ਪਿੰਡ ਤੁੰਗਾਂ ਦੇ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਪਸ਼ੂਆਂ ਨੂੰ ਰੋਕਣ ਦੇ ਲਈ ਤਾਰ ਲਗਾ ਕੇ ਉਸ ਵਿੱਚ ਕਰੰਟ ਛੱਡਿਆ ਹੋਇਆ ਸੀ। ਜਿਸ ਦੇ ਨਾਲ ਲੱਗਦੇ ਖੇਤਾਂ ਵਿੱਚ ਯੂਪੀ ਤੋਂ ਆਈ ਲੇਬਰ ਝੋਨਾ ਲਗਾਉਣ ਦਾ ਕੰਮ ਕਰ ਰਹੀ ਸੀ। ਅਚਾਨਕ ਅਖੀਲੇਸ਼ ਰਾਜ ਦਾ ਹੱਥ ਉਸ ਤਾਰ ਨਾਲ ਲੱਗ ਗਿਆ ਜਿਸ ਦੇ ਵਿੱਚ ਤੇਜ਼ ਕਰੰਟ ਸੀ। ਕਰੰਟ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਨਾਲ ਹੀ ਕੰਮ ਕਰ ਰਹੇ ਉਸਦੇ ਸਾਥੀ ਨੇ ਅਖੀਲੇਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਵੀ ਕਰੰਟ ਲੱਗਾ ਪਰ ਉਹ ਬਚ ਗਿਆ।The death of a migrant worker!
also read :- ਨੀਂਦ ਨਾ ਆਉਣ ਦੀ ਸਮੱਸਿਆ ‘ਚ ਰਾਮਬਾਣ ਹਨ ਇਹ 4 ਚੀਜ਼ਾਂ
ਅਖਿਲੇਸ਼ ਨੂੰ ਜਖਮੀ ਹਾਲਤ ਵਿੱਚ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਪਰ ਡਾਕਟਰਾਂ ਨੇ ਅਖਿਲੇਸ਼ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।