The demand for upgrading the hospital
ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਕੇਂਦਰੀ ਸਿਹਤ ਮੰਤਰੀ ਜੇ. ਪੀ. ਨੱਡਾ ਪਾਸੋਂ ਬੀ. ਬੀ ਐੱਮ. ਬੀ. ਹਸਪਤਾਲ ਤਲਵਾੜਾ ਨੂੰ ਅਪਗ੍ਰੇਡ ਕਰਨ ਦੀ ਮੰਗ ਕੀਤੀ ਹੈ। ਹਰਭਜਨ ਨੇ ਇਸ ਸਬੰਧੀ ਸਿਹਤ ਮੰਤਰੀ ਨੂੰ ਮਿਲ ਕੇ ਇਕ ਮੰਗ ਪੱਤਰ ਵੀ ਸੌਂਪਿਆ ਹੈ। ਮੰਗ ਪੱਤਰ ‘ਚ ਲਿਖਿਆ ਗਿਆ ਹੈ ਕਿ ਬੀ. ਬੀ. ਐੱਮ. ਬੀ ਦਾ ਇਹ ਹਸਪਤਾਲ ਬਿਜਲੀ ਮੰਤਰਾਲਾ ਦੇ ਅਧੀਨ ਆਉਂਦਾ ਹੈ। ਜਿਸ ਸਮੇਂ ਇਸ ਹਸਪਤਾਲ ਦੀ ਸਥਾਪਨਾ ਹੋਈ ਸੀ, ਉਸ ਸਮੇਂ ਸੈਂਕੜੇ ਕਿਲੋਂ ਮੀਟਰ ਦੂਰੋਂ ਲੋਕ ਇਥੇ ਇਲਾਜ ਲਈ ਆਉਂਦੇ ਸਨ ਅਤੇ ਇਸ ਹਸਪਤਾਲ ਦੇ ਚੱਲਦਿਆਂ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਬਚੀਆਂ ਹਨ ਪਰ ਸਮਾਂ ਬੀਤਣ ਦੇ ਨਾਲ-ਨਾਲ ਇਸ ਹਸਪਤਾਲ ਦੀ ਹਾਲਤ ਖ਼ਸਤਾ ਹੁੰਦੀ ਜਾ ਰਹੀ ਹੈ। ਹਸਪਤਾਲਾਂ ‘ਚ ਡਾਕਟਰਾਂ, ਮੈਡੀਕਲ ਸਟਾਫ਼ ਅਤੇ ਮਸ਼ੀਨਰੀ ਦੀ ਘਾਟ ਕਾਰਨ 90 ਤੋਂ 95 ਫ਼ੀਸਦੀ ਮਰੀਜ਼ਾਂ ਨੂੰ ਤਲਵਾੜਾ ਤੋਂ 250 ਤੋਂ 300 ਕਿਲੋਮੀਟਰ ਸਥਿਤ ਪੀ. ਜੀ. ਆਈ. ਵਿਚ ਸ਼ਿਫ਼ਟ ਕਰਨਾ ਪੈਂਦਾ ਹੈ ਅਤੇ ਕੁਝ ਮਰੀਜ਼ਾਂ ਦੀ ਦਾ ਰਸਤੇ ‘ਚ ਹੀ ਮੌਤ ਹੋ ਜਾਂਦੀ ਹੈ। ਜਿਹੜੇ ਮਰੀਜ਼ ਪੀ. ਜੀ. ਆਈ. ‘ਚ ਪਹੁੰਚ ਵੀ ਜਾਂਦੇ ਹਨ, ਉਨ੍ਹਾਂ ਨੂੰ ਵੀ ਪੀ. ਜੀ. ਆਈ. ‘ਚ ਮਰੀਜ਼ਾਂ ਦੀ ਭੀੜ ਹੋਣ ਕਾਰਨ ਇਲਾਜ ਨਹੀਂ ਮਿਲ ਪਾਉਂਦਾ ਅਤੇ ਅਜਿਹੇ ਮਰੀਜ਼ ਵੀ ਪੀ. ਜੀ. ਆਈ. ਐਮਰਜੈਂਸੀ ਵਾਰਡ ਦੇ ਬਾਹਰ ਸਟ੍ਰੈਚਰਾਂ ‘ਤੇ ਇਲਾਜ ਕਰਵਾਉਣ ਲਈ ਮਜਬੂਰ ਹੋ ਜਾਂਦੇ ਹਨ। The demand for upgrading the hospital
also read – ਦਿਲ ਦੀਆਂ ਨਾੜੀਆਂ ਬਲਾਕ ਹੋਣ ਤੋਂ 10 ਦਿਨ ਪਹਿਲਾ ਸਰੀਰ ਚ ਨਜ਼ਰ ਆਉਂਦੇ ਨੇ ਆਹ ਲੱਛਣ , ਜਾਣ ਲਓ ਇਸਦੇ ਕਾਰਨ
ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਵੱਖ-ਵੱਖ ਹਿੱਸਿਆਂ ‘ਚ ਏਮਸ ਦਾ ਨਿਰਮਾਣ ਕਰ ਰਹੀ ਹੈ। ਅਜਿਹੇ ‘ਚ ਪੰਜਾਬ ਦੇ ਇਸ ਹਸਪਤਾਲ ਨੰ ਏਮਸ ਜਾਂ ਪੀ. ਜੀ. ਆਈ. ‘ਚ ਤਬਦੀਲ ਕਰ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ, ਹਿਮਾਚਲ ਅਤੇ ਜੰਮੂ-ਕਸ਼ਮੀਰ ਦੇ ਮਰੀਜ਼ ਇਸ ਦਾ ਫਾਇਦਾ ਲੈ ਸਕਣ। ਇਸ ਹਸਪਤਾਲ ਨੂੰ ਏਮਸ ਜਾਂ ਪੀ. ਜੀ. ਆਈ. ਸੈਟੇਲਾਈਟ ਬਣਾਉਣ ਦੀਆਂ ਵਧੀਆ ਸਹੂਲਤਾਂ ਉਪਲਬਧ ਹਨ। ਤਲਵਾੜਾ ਵਿਖੇ ਬੀ. ਬੀ. ਐੱਮ. ਬੀ. ਦਾ 100 ਬੈੱਡ ਦਾ ਹਸਪਤਾਲ ਹੈ ਅਤੇ ਕੇਂਦਰ ਦੀ ਸੈਂਕੜੇ ਏਕੜ ਜ਼ਮੀਨ ਇਸ ਹਸਪਤਾਲ ਨੇੜੇ ਖ਼ਾਲੀ ਪਈ ਹੈ। 2500 ਦੇ ਕਰੀਬ ਸਰਕਾਰੀ ਘਰ ਵੀ ਖ਼ਾਲੀ ਪਏ ਹਨ। ਇਸ ਹਸਪਤਾਲ ‘ਚ 24 ਘੰਟੇ ਬੀਜਲੀ ਦੀ ਸਪਲਾਈ ਤੋਂ ਇਲਾਵਾ ਵਾਰਟ ਸਪਲਾਈ ਅਤੇ ਸੀਵਰੇਜ ਦੀ ਵਿਵਸਥਾ ਹੈ, ਜੇਕਰ ਇਸ ਹਸਪਤਾਲ ਨੂੰ ਏਮਸ ਜਾਂ ਪੀ. ਜੀ. ਆਈ. ‘ਚ ਤਬਦੀਲ ਕੀਤਾ ਜਾਂਦਾ ਹੈ ਤਾਂ ਇਸ ‘ਤੇ ਬਹੁਤਾ ਖ਼ਰਚਾ ਨਹੀਂ ਆਵੇਗਾ। ਕੇਂਦਰ ਸਰਕਾਰ ਜਲਦ ਹੀ ਊਨਾ ਅਤੇ ਤਲਵਾੜਾ ਨੂੰ ਰੇਲ ਨੈੱਟਵਰਕ ਰਾਹੀਂ ਜੰਮੂ-ਕਸ਼ਮੀਰ ਨਾਲ ਵੀ ਜੋੜਨ ਜਾ ਰਹੀ ਹੈ। ਹਾਲ ਹੀ ਵਿਚ ਕੇਂਦਰ ਸਰਕਾਰ ਨੇ ਹੁਸ਼ਿਆਰਪੁਰ ਵਿਖੇ ਮੈਡੀਕਲ ਕਾਲਜ ਨੂੰ ਮਨਜ਼ੂਰੀ ਦਿੱਤੀ ਹੈ, ਜੇਕਰ ਜ਼ਰੂਰਤ ਪੈਂਦੀ ਹੈ ਤਾਂ ਇਸ ਮੈਡੀਕਲ ਕਾਲਜ ਨੂੰ ਹੀ ਤਲਵਾੜਾ ਸ਼ਿਫ਼ਟ ਕੀਤਾ ਜਾਵੇ। ਤਲਵਾੜਾ ਦੇ ਬੀ. ਬੀ. ਐੱਮ. ਬੀ. ਹਸਪਤਾਲ ਵਿਖੇ ਵੱਖ-ਵੱਖ ਟੈਸਟ ਕਰਨ ਦੀ ਸਹੂਲਤ ਨਹੀਂ ਹੈ। ਇਹ ਸਹੂਲਤ ਵੀ ਤੁਰੰਤ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਨਹੀਂ ਹੈ ਇਹ ਸਹੂਲਤ ਵੀ ਤੁਰੰਤ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।The demand for upgrading the hospital