Thursday, January 9, 2025

ਡਿਪਟੀ ਕਮਿਸ਼ਨਰ ਨੇ ਮਮਤਾ ਦਿਵਸ ਮੌਕੇ ਕੈਂਪ ਦਾ ਕੀਤਾ ਦੌਰਾ

Date:

ਫਿਰੋਜ਼ਪੁਰ 08 ਜਨਵਰੀ (                 ) ਆਯੂਸ਼ਮਾਨ ਅਰੋਗਿਆ ਕੇਂਦਰ ਮੱਲਵਾਲ ਕਦੀਮ ਵਿੱਖੇ ਸਿਹਤ ਵਿਭਾਗ ਵੱਲੋਂ ਮਨਾਏ ਜਾ ਰਹੇ ਮਮਤਾ ਦਿਵਸ ਕੈਂਪ ਦਾ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਦੌਰਾ ਕਰਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਅਤੇ ਸਿਹਤ ਸੇਵਾਵਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਕੈਂਪ ਵਿੱਚ ਆਏ ਮਰੀਜਾਂ ਦਾ ਹਾਲ ਜਾਣਿਆ ਗਿਆ ਅਤੇ ਸਿਹਤ ਕੇਂਦਰ ਵਿੱਚ ਮਿਲ ਰਹੀਆਂ ਸਿਹਤ ਸੇਵਾਵਾਂ ਬਾਰੇ ਮਰੀਜਾਂ ਨਾਲ ਗੱਲਬਾਤ ਕੀਤੀ ਗਈ।

                ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਕੈਂਪ ਵਿੱਚ ਜਾਂਚ ਕਰਵਾਉਣ ਆਈਆਂ ਗਰਭਵਤੀ ਮਹਿਲਾਵਾਂ ਨੂੰ ਜਣੇਪਾ ਸਰਕਾਰੀ ਹਸਪਤਾਲ ਵਿੱਖੇ ਕਰਵਾਉਣ ਲਈ ਪ੍ਰੇਰਿਤ ਕਰਦਿਆਂ ਅਤੇ ਹਾਈ ਰਿਸਕ ਗਰਭਵਤੀ ਮਹਿਲਾਵਾਂ ਨੂੰ ਡਾਕਟਰ ਨਾਲ ਲਗਾਤਾਰ ਸੰਪਰਕ ਵਿੱਚ ਰਹਿਣ ਅਤੇ ਡਾਕਟਰੀ ਸਲਾਹ ਅਨੁਸਾਰ ਆਪਣਾ ਐਚ ਬੀ ਵਧਾਉਣ ਲਈ ਆਯਰਨ ਫੋਲਿਕ ਐਸਿਡ ਦੇ ਨਾਲ ਚੰਗੀ ਖੁਰਾਕ ਦੀ ਹਦਾਇਤ ਵੀ ਦਿੱਤੀ। ਕੈਂਪ ਵਿੱਚ ਬੱਚਿਆਂ ਦਾ ਟੀਕਾਕਾਰਨ ਕਰਵਾਉਣ ਆਏ ਲੋਕਾਂ ਨੂੰ ਸਮੇਂ ਤੇ ਬੱਚਿਆਂ ਦੇ ਟੀਕਾਕਰਨ ਕਰਵਾਉਣ ਦੀ ਹਿਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰ ਮਾਪੇ ਇਹ ਯਕੀਂਨੀ ਬਨਾਉਣ ਕਿ ਕੋਈ ਬੱਚਾ ਟੀਕਾਕਰਨ ਤੋ ਵਾਂਝਾ ਨਾ ਰਹੇ। 

                      ਦੱਸਣਯੋਗ ਹੈ ਕਿ ਮਮਤਾ ਦਿਵਸ  ਕੈਂਪ ਵਿੱਚ ਗਰਭਵਤੀ ਔਰਤਾਂ ਦੀ ਜਾਂਚ, ਸੰਸਥਾਗਤ ਜਣੇਪਾ, ਨਵ-ਜਨਮੇ ਬੱਚੇ ਦਾ ਟੀਕਾਕਰਨ, ਭਾਰ ਤੇ ਕੱਦ ਨੋਟ ਕਰਨ, ਬੱਚਿਆ ਦੀ ਘਰ ਅਧਾਰਿਤ ਦੇਖਭਾਲ ਸਬੰਧੀ ਸੇਵਾਵਾਂ ਅਤੇ ਗੈਰ-ਸੰਚਾਰੀ ਰੋਗ ਜਿਵੇਂ ਸ਼ੂਗਰ, ਬੀ.ਪੀ ਆਦਿ ਦੀ ਰੋਕਥਾਮ ਤੇ ਇਲਾਜ ਸਬੰਧੀ ਸਿਹਤ ਜਾਂਚ ਕੀਤੀ ਜਾਂਦੀ ਹੈ, ਉਥੇ ਹੀ ਹੈਲਥ ਸਟਾਫ ਵੱਲੋਂ ਆਮ ਲੋਕਾਂ ਨੂੰ ਵਿਭਾਗ ਵੱਲੋਂ ਮੁਹੱਈਆ ਸਿਹਤ ਸਹੂਲਤਾਂ,ਸਕੀਮਾਂ ਅਤੇ ਇਲਾਜ ਸੇਵਾਵਾਂ ਸਬੰਧੀ ਜਾਗਰੂਕ ਵੀ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਗਰੀਬ ਅਤੇ ਲੋੜਵੰਦ ਲੋਕ ਸਰਕਾਰੀ ਸੇਵਾਵਾਂ ਦਾ ਲਾਭ ਲੈ ਸਕਣ।

             ਡਿਪਟੀ ਕਮਿਸ਼ਨਰ ਵੱਲੋਂ ਕੈਂਪ ਵਿੱਚ ਮੌਜੂਦ ਸਿਹਤ ਵਿਭਾਗ ਦੇ ਮੁਲਾਜ਼ਮਾ ਨੂੰ ਹਦਾਇਤ ਕੀਤੀ ਗਈ ਕਿ ਗਰਭਵਤੀ ਮਹਿਲਾਵਾਂ ਦੀ ਸਮੇਂ ਤੇ ਰਜਿਸਟ੍ਰੇਸ਼ਨ, ਚੈੱਕ ਅਪ ਕਰਵਾਏ ਜਾਣ ਤਾਂ ਜੋ ਜੱਚਾ ਤੇ ਬੱਚਾ ਦੋਵੇਂ ਸੁਰੱਖਿਅਤ ਰਹਿਣ। 

          ਇਸ ਮੌਕੇ ਡਾ. ਮੀਨਾਕਸ਼ੀ ਅਬਰੋਲ ਜ਼ਿਲ੍ਹਾ ਟੀਕਾਕਰਨ ਅਫਸਰ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫਸਰ ਵੀ ਮੌਜੂਦ ਸਨ।                   

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related