ਫ਼ਰੀਦਕੋਟ 14 ਸਤੰਬਰ,2024
ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਦੇ ਖੇਡਾਂ ਵਤਨ ਪੰਜਾਬ ਦੀਆਂ 2024 ਸੀਜਨ-3 ਅਧੀਨ ਜਿਲ੍ਹਾ ਪੱਧਰ ਖੇਡਾਂ -2024 (ਲੜਕੇ ਅਤੇ ਲੜਕੀਆਂ) ਵੱਖ-ਵੱਖ ਖੇਡਾਂ ਵਿੱਚ ਲੜਕੇ ਅਤੇ ਲੜਕੀਆਂ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਪਿਛਲੇ ਤਿੰਨ ਦਿਨਾ ਤੋ ਕਰਵਾਈਆ ਜਾ ਰਹੀਆਂ ਹਨ। ਇਨ੍ਹਾ ਖੇਡਾਂ ਵਿੱਚ ਲੜਕੇ ਅਤੇ ਲੜਕੀਆਂ ਦੇ ਵੱਖ-ਵੱਖ ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ।
ਅੱਜ ਦੀਆਂ ਗੇਮਾ
ਇਹਨਾਂ ਖੇਡਾ ਵਿੱਚ ਐਮ.ਐਲ.ਏ ਜੈਤੋ ਸ.ਅਮੋਲਕ ਸਿੰਘ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ। ਉਹਨਾਂ ਦੇ ਨਾਲ ਸ. ਪਰਮਿੰਦਰ ਸਿੰਘ ਸਹਾਇਕ ਡਾਇਰੈਕਟਰ ਸਪੋਰਟਸ, ਸਿਮਰਨਜੀਤ ਸਿੰਘ ਟਰੱਕ ਯੂਨੀਅਨ ਪ੍ਰਧਾਨ, ਲਛਮਣ ਸਿੰਘ ਭੱਗਤੂਆਣਾ ਮਾਰਕਿਟ ਕਮੇਟੀ ਚੇਅਰਮੈਨ ,ਜਸਬੀਰ ਜੱਸੀ ਅਤੇ ਹੋਰ ਵੀ ਵਿਸ਼ੇਸ ਮਹਿਮਾਨ ਵਜੋ ਹਾਜ਼ਰ ਸਨ।
ਐਮ.ਐਲ.ਏ ਅਮੋਲਕ ਸਿੰਘ ਨੇ ਅੰ: 14 ਅਤੇ 17 ਦੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਖੇਡਾਂ ਮਨੁੱਖੀ ਜੀਵਨ ਦਾ ਇੱਕ ਜਰੂਰੀ ਅੰਗ ਹਨ, ਖੇਡਾਂ ਨਾਲ ਸਾਡੇ ਸਰੀਰ ਨੂੰ ਸਰੀਰਕ ਤੰਦਰੁਸਤੀ ਨਾਲ-ਨਾਲ ਮਾਨਸਿਕ ਤੰਦਰੁਸਤੀ ਵੀ ਮਿਲਦੀ ਹੈ ਅਤੇ ਇਸ ਨਾਲ ਬੱਚਿਆਂ ਨੂੰ ਨਸ਼ਿਆਂ ਤੋ ਦੂਰ ਰੱਖਿਆ ਜਾ ਸਕਦਾ ਹੈ।
ਸ. ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫਸਰ ਫਰੀਦਕੋਟ ਨੇ ਦੱਸਿਆ ਇਹ ਖੇਡਾਂ ਨਹਿਰੂ ਸਟੇਡੀਅਮ ਫਰੀਦਕੋਟ, ਸਰਕਾਰੀ ਬਲਵੀਰ ਸਕੂਲ ਫਰੀਦਕੋਟ ਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਕਰਵਾਈਆ ਜਾਂ ਰਹੀਆਂ ਹਨ ਅਤੇ ਚੈਸ ਗੇਮ ਦੀਆਂ ਖੇਡਾਂ ਡਰੀਮਲੈਂਡ ਪਬਲਿਕ ਸਕੂਲ ਕੋਟਕਪੂਰਾ ਵਿਖੇ ਕਰਵਾਈ ਜਾ ਰਹੀ ਹੈ। ਇਨ੍ਹਾਂ ਖੇਡਾਂ ਵਿੱਚ ਅਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼), ਕਬੱਡੀ (ਸਰਕਲ), ਵਾਲੀਬਾਲ (ਸਮੈਂਸ਼ਿੰਗ), ਵਾਲੀਬਾਲ (ਸ਼ੂਟਿੰਗ), ਹੈਂਡਬਾਲ, ਜੂਡੋ, ਗੱਤਕਾ, ਕਿੱਕਬਾਕਸਿੰਗ, ਹਾਕੀ, ਬੈਡਮਿੰਟਨ, ਬਾਸਕਿਟਬਾਲ, ਰੈਸਲਿੰਗ, ਟੇਬਲ ਟੈਨਿਸ, ਚੈੱਸ, ਤੈਰਾਕੀ, ਵੈਟਲਿਫਟਿੰਗ ਅਤੇ ਪਾਵਰਲਿਫਟਿੰਗ ਦੇ ਖੇਡ ਮੁਕਾਬਲੇ ਕਰਵਾਏ ਜੀ ਰਹੇ ਹਨ।
ਇਹ ਖੇਡ ਮੁਕਾਬਲੇ ਮਿਤੀ 16 ਸਤੰਬਰ 2024 ਤੱਕ ਜਾਰੀ ਰਹਿਣਗੇ। ਅੱਜ ਹੋਈਆਂ ਖੇਡਾਂ ਦੇ ਮੁਕਾਬਲਿਆ ਵਿੱਚ ਕੁਸ਼ਤੀ ਅੰ: 14 (ਲੜਕੀਆਂ) 30 ਕਿਲੋ ਵਿੱਚ ਸੋਨੀਆਂ ਨੇ ਪਹਿਲਾ, ਰਾਖੀ ਨੇ ਦੂਜਾ, ਪਾਇਲ ਅਤੇ ਅੰਕਿਤਾ ਨੇ ਤੀਜਾ ਸਥਾਨ ਹਾਸਿਲ ਕੀਤਾ। 33 ਕਿਲੋ ਵਿੱਚ ਨੇਹਾ ਨੇ ਪਹਿਲਾ, ਹਰਪ੍ਰੀਤ ਨੇ ਦੂਜਾ, ਅਲਕਾ ਅਤੇ ਉਪਕਰਨ ਨੇ ਤੀਜਾ ਸਥਾਨ ਹਾਸਿਲ ਕੀਤਾ। 36 ਕਿਲੋ ਵਿੱਚ ਮੁਸਕਾਨ ਨੇ ਪਹਿਲਾ, ਸੁਮਨ ਨੇ ਦੂਜਾ, ਮੁਨੀਸ਼ਾ ਅਤੇ ਸਿਮਰਨਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 42 ਕਿਲੋ ਵਿੱਚ ਹਰਮਨ ਨੇ ਪਹਿਲਾ, ਨਵਨੀਤ ਕੌਰ ਨੇ ਦੂਜਾ, ਗਗਨਦੀਪ ਕੌਰ ਅਤੇ ਸਹਿਜਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 (ਲੜਕੀਆ) 40 ਕਿਲੋ ਭਾਰ ਵਰਗ ਵਿੱਚ ਲਛਮੀ ਨੇ ਪਹਿਲਾ, ਚੂਨੀਆਂ ਨੇ ਦੂਜਾ, ਸੁਖਮਨਦੀਪ ਕੌਰ ਅਤੇ ਖੁਸ਼ੀ ਨੇ ਤੀਜਾ ਸਥਾਨ ਹਾਸਿਲ ਕੀਤਾ। 46 ਕਿਲੋ ਵਿੱਚ ਕਮਲ ਪ੍ਰੀਤ ਕੌਰ ਨੇ ਪਹਿਲਾ, ਹਰਵਿੰਦਰ ਕੌਰ ਨੇ ਦੂਜਾ, ਚਾਹਤ ਅਤੇ ਖੁਸ਼ੀ ਨੇ ਤੀਜਾ ਸਥਾਨ ਹਾਸਿਲ ਕੀਤਾ। ਵਾਲੀਬਾਲ ਦੇ ਖੇਡ ਮੁਕਾਬਲਿਆ ਵਿੱਚ ਅੰ:17 (ਲੜਕਿਆ) ਵਿੱਚ ਵਾਂਦਰਜਟਾਣਾ ਅਤੇ ਡੋਹਕ ਦੀਆਂ ਟੀਮਾਂ ਵਿੱਚੋ ਵਾਂਦਰਜਟਾਣਾ ਦੀ ਟੀਮ ਜੇਤੂ ਰਹੀ। ਅੰ:17 (ਲੜਕੀਆਂ) ਦੇ ਖੇਡ ਮੁਕਾਬਲੇ ਵਿੱਚ ਡੋਹਕ ਅਤੇ ਕੋਚਿੰਗ ਸੈਂਟਰ ਜੈਤੋ ਦੀਆਂ ਟੀਮਾ ਵਿੱਚੋ ਕੋਚਿੰਗ ਸੈਂਟਰ ਜੈਤੋ ਦੀ ਟੀਮ ਜੇਤੂ ਰਹੀ। ਅੰ:14 (ਲੜਕੀਆਂ) ਦੇ ਫਾਈਨਲ ਮੈਚ ਵਿੱਚ ਕੋਚਿੰਗ ਸੈਂਟਰ ਜੈਤੋ ਦੀ ਟੀਮ ਨੇ ਵਾਂਦਰਜਟਾਣਾ ਦੀ ਟੀਮ ਨੂੰ ਹਰਾਇਆ। ਬਾਸਕਿਟਬਾਲ ਖੇਡ ਮੁਕਾਬਲਿਆ ਵਿੱਚ ਅੰ:14 (ਲੜਕੇ) ਵਿੱਚ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਅਤੇ ਬਾਬਾ ਫਰੀਦ ਕਲੱਬ ਦੀਆਂ ਟੀਮਾ ਵਿੱਚੋ ਦਸਮੇਸ਼ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਬਾਬਾ ਫਰੀਦ ਕਲੱਬ ਦੀ ਟੀਮ ਨੇ ਦੂਜਾ, ਅਤੇ ਬੈਸਟ ਪੁਆਇੰਟ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:14 (ਲੜਕੀਆਂ) ਵਿੱਚ ਸ.ਸ.ਸ.ਸ. ਸਕੂਲ ਕੋਟਕਪੂਰਾ ਦੀ ਟੀਮ ਨੇ ਪਹਿਲਾ, ਦਿੱਲੀ ਇੰਟਰਨੈਂਸ਼ਨਲ ਸਕੂਲ ਫਰੀਦਕੋਟ ਦੀ ਟੀਮ ਨੇ ਦੂਜਾ, ਅਤੇ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਖੋਹ-ਖੋਹ ਦੇ ਖੇਡ ਮੁਕਾਬਲਿਆ ਵਿੱਚ ਅੰ:14 (ਲੜਕੇ) ਵਿੱਚ ਸਰਕਾਰੀ ਹਾਈ ਸਕੂਲ ਢੀਮਾਂਵਾਲੀ ਦੀ ਟੀਮ ਨੇ ਪਹਿਲਾ, ਜੀ.ਟੀ.ਬੀ.ਮਹਿਮੂਆਣਾ ਦੀ ਟੀਮ ਨੇ ਦੂਜਾ ਅਤੇ ਸੰਧਵਾਂ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਅੰ:17 ਵਿੱਚ ਅਜਿਤ ਗਿੱਲ ਦੀ ਟੀਮ ਨੇ ਪਹਿਲਾ, ਗੁਰੂ ਹਰਕ੍ਰਿਸ਼ਨ ਸਕੂਲ ਗੋਲੇਵਾਲਾ ਦੀ ਟੀਮ ਨੇ ਦੂਜਾ, ਅਤੇ ਸੰਧਵਾਂ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ।
ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਜਿਲ੍ਹਾ ਪੱਧਰ ਖੇਡਾਂ ਨਹਿਰੂ ਸੇਟਡੀਅਮ ਵਿਚ ਜਾਰੀ
[wpadcenter_ad id='4448' align='none']