Friday, January 24, 2025

ਮਾਨਸਾ ਖੁਰਦ ਦੀ ਫਰੈਸ਼ ਪੋਲ ਹੋਈ ਅਮਨ-ਅਮਾਨ ਨਾਲ ਮੁਕੰਮਲ

Date:

ਮਾਨਸਾ, 16 ਅਕਤੂਬਰ :
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਕਿਸੇ ਕਾਰਨਾਂ ਕਾਰਨ 15 ਅਕਤੂਬਰ ਨੂੰ ਰੱਦ ਹੋਈ ਮਾਨਸਾ ਖੁਰਦ ਦੀ ਚੋਣ ਸਬੰਧੀ ਫਰੈਸ਼ ਪੋਲ 16 ਅਕਤੂਬਰ 2024 ਨੂੰ ਮਾਨਸਾ ਖੁਰਦ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਕਰਵਾਈ ਗਈ ਜੋ ਪੂਰੇ ਅਮਨ-ਅਮਾਨ ਨਾਲ ਨੇਪਰੇ ਚੜ੍ਹੀ। 
ਇਸ ਤੋਂ ਪਹਿਲਾਂ ਜ਼ਿਲ੍ਹਾ ਚੋਣ ਅਫ਼ਸਰ ਨੇ ਮਾਨਸਾ ਖੁਰਦ ਵਿਖੇ ਦੌਰਾ ਕਰਕੇ ਕਰਵਾਈ ਜਾ ਰਹੀ ਪੋਲਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ ਅਤੇ ਚੋਣ ਅਮਲੇ ਨੂੰ ਪੂਰੀ ਪਾਰਦਰਸ਼ਤਾ ਅਤੇ ਨਿਰਪੱਖ ਢੰਗ ਨਾਲ ਵੋਟਿੰਗ ਅਤੇ ਗਿਣਤੀ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ ਅਤੇ ਭੈਅ ਦੇ ਆਪਣੇ ਮਤਦਾਨ ਦੀ ਵਰਤੋਂ ਕਰਨ ਲਈ ਕਿਹਾ। 

ਉਨ੍ਹਾਂ ਦੱਸਿਆ ਕਿ ਮਾਨਸਾ ਖੁਰਦ ਵਿਖੇ ਕਰਵਾਈ ਗਈ ਫਰੈਸ਼ ਪੋਲ ਦੌਰਾਨ ਲੋਕਾਂ ਨੇ ਆਪਣਾ ਪੂਰਾ ਉਤਸ਼ਾਹ ਦਿਖਾਇਆ ਅਤੇ  75.87 ਫੀਸਦੀ ਵੋਟਾਂ ਪੋਲ ਹੋਈਆਂ। ਉਨ੍ਹਾਂ ਮਾਨਸਾ ਖੁਰਦ ਦੇ ਵੋਟਰਾਂ ਦਾ ਸ਼ਾਂਤਮਈ ਅਤੇ ਏਕੇ ਦਾ ਸਬੂਤ ਦਿੰਦੇ ਹੋਏ ਵੋਟਾਂ ਭੁਗਤਾਉਣ ਲਈ ਧੰਨਵਾਦ ਕੀਤਾ।    

Share post:

Subscribe

spot_imgspot_img

Popular

More like this
Related