ਇਟਲੀ ਵਿੱਚ ਦਿਲ ਦੇ ਦੌਰੇ ਨਾਲ ਮਾਰੇ ਗਏ ਨੌਜਵਾਨ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਲਈ ਕਰੇਗੀ ਸਰਕਾਰ ਮਦਦ- ਧਾਲੀਵਾਲ

ਅੰਮ੍ਰਿਤਸਰ 22 ਨਵੰਬਰ 2024—

ਅਜਨਾਲਾ ਨੇੜਲੇ ਪਿੰਡ ਬੋਹਲੀਆਂ ਦੇ ਰਹਿਣ ਵਾਲੇ ਤਿੰਨ ਭੈਣਾਂ ਦੇ ਇਕਲੌਤੇ ਭਰਾ ਸੁਖਜਿੰਦਰ ਸਿੰਘ ਜੋਕਿ ਪਿਛਲੀ ਦਿਨੀ ਅਚਾਨਕ ਇਟਲੀ ਵਿੱਚ ਸੀ , ਦੇ ਪਰਿਵਾਰ ਨਾਲ ਦੁੱਖ ਪ੍ਰਗਟਾਉਣ ਲਈ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਅੱਜ ਪਿੰਡ ਬੋਹਲੀਆ ਪਹੁੰਚੇ ਅਤੇ ਪਰਿਵਾਰ ਨਾਲ ਦੁੱਖ ਵੰਡਾਇਆ। ਉਹਨਾਂ ਵਿਸ਼ਵਾਸ਼ ਦਵਾਇਆ ਕਿ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਉਹਨਾਂ ਦੇ ਨਾਲ ਹੈ ਅਤੇ ਮੇਰੀ ਕੋਸ਼ਿਸ਼ ਰਹੇਗੀ ਕਿ ਸੁਖਜਿੰਦਰ ਸਿੰਘ ਦੀ ਮ੍ਰਿਤਕ ਦੇਹ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਲਿਆਂਦੀ ਜਾਵੇ। ਇਸੇ ਦੌਰਾਨ ਉਹ

ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਆਮ ਆਦਮੀ ਪਾਰਟੀ ਦਾ ਮੁੱਢ ਬੰਨਣ ਵਾਲਿਆਂ ਚੋਂ ਇੱਕ ਪਾਰਟੀ ਵਰਕਰ ਸ ਰਘਬੀਰ ਸਿੰਘ ਗਾਲਬ ਫੌਜੀ ਦੇ ਬੇਟੇ ਖੁਸ਼ਪਾਲ ਸਿੰਘ, ਜੋ ਆਪ ਵੀ ਪਾਰਟੀ ਨਾਲ ਕੰਮ ਕਰਦਾ ਸੀ, ਦੀ ਪੁਰਤਗਾਲ ਵਿੱਚ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਸੀ, ਦੀਆਂ ਪਿੰਡ ਗਾਲਬ ਵਿਖੇ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਨੌਜਵਾਨ ਬੱਚੇ ਜੋ ਕਿ ਵਿਦੇਸ਼ਾਂ ਵਿੱਚ ਕਮਾਈ ਲਈ ਅਤੇ ਘਰਾਂ ਦੀ ਹਾਲਾਤ ਬਦਲਣ ਲਈ ਗਏ ਸਨ ਦੀ ਇਸ ਤਰ੍ਹਾਂ ਅਚਾਨਕ ਜਵਾਨੀ ਵਿੱਚ ਮੌਤਾਂ ਹੋ ਰਹੀਆਂ ਹਨ , ਜੋ ਕਿ ਨਾ ਕੇਵਲ ਪਰਿਵਾਰ ਲਈ ਬਲਕਿ ਰਾਜ ਲਈ ਵੀ ਵੱਡੇ ਘਾਟਾ ਹੈ।

[wpadcenter_ad id='4448' align='none']