Saturday, January 25, 2025

ਸ਼੍ਰੀ ਵਾਲਮੀਕਿ ਤੀਰਥ ਵਿਖੇ ਮੂਰਤੀ ਸਥਾਪਨਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ

Date:

ਅੰਮ੍ਰਿਤਸਰ, 1 ਦਸੰਬਰ

ਸ਼੍ਰੀ ਵਾਲਮੀਕ ਤੀਰਥ ਵਿਖੇ ਮੂਰਤੀ ਸਥਾਪਨਾ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਸੰਗਤਾਂ ਨੂੰ ਵਧਾਈ ਦੇਣ ਦੀ ਉਚੇਚੇ ਤੌਰ ਉੱਤੇ ਤੀਰਥ ਵਿਖੇ ਪੁੱਜੇ ਅਤੇ ਇਹਨਾਂ ਜਸ਼ਨਾ ਵਿੱਚ ਹਿੱਸਾ ਲਿਆ।

    ਕੈਬਨਿਟ ਮੰਤਰੀ ਨੇ ਕਿਹਾ ਕਿ ਆਦਿ ਕਵੀ ਮਹਾਂਰਿਸ਼ੀ ਵਾਲਮੀਕਿ ਜੀ ਨੇ ਮਾਨਵਤਾ ਦੀ ਭਲਾਈ ਅਤੇ ਕਲਿਆਣ ਲਈ ਵਡਮੁੱਲਾ ਯੋਗਦਾਨ ਪਾਇਆ ਹੈ। ਰਮਾਇਣ ਦੇ ਰਚੇਤਾ ਭਗਵਾਨ ਵਾਲਮੀਕਿ ਨੇ ਲਵ ਅਤੇ ਕੁਸ਼ ਨੂੰ ਸਿੱਖਿਆ ਦਿੱਤੀ ਅਤੇ ਰਮਾਇਣ ਪਾਠ ਯਾਦ ਕਰਵਾਇਆ, ਜਿਸ ਵਿੱਚ 24000 ਹਜ਼ਾਰ ਸਲੋਕ ਤੇ 7 ਕਾਂਡ ਹਨ।

    ਉਹਨਾਂ ਨੇ ਦੱਸਿਆ ਕਿ ਭਗਵਾਨ ਵਾਲਮੀਕਿ ਜੀ ਦੁਆਰਾ ਲਿਖੀ ਰਮਾਇਣ ਵਿੱਚ ਭਗਵਾਨ ਰਾਮ ਚੰਦਰ ਜੀ ਦੁਆਰਾ ਰਾਵਣ ਨੂੰ ਮਾਰਨ ਬਾਰੇ ਦੱਸਿਆ ਗਿਆ ਹੈ ਜਿਸ ਨੂੰ ਬੁਰਾਈ ਉਤੇ ਚੰਗਿਆਈ ਦੀ ਜਿੱਤ ਦੇ ਤਿਉਹਾਰ ਦੁਸਹਿਰੇ ਦੇ ਰੂਪ ਵਿਚ ਮਨਾਉਦੇ ਹਾਂ ਤੇ ਭਗਵਾਨ ਰਾਮ ਦੇ ਅਯੁੱਧਿਆ ਵਾਪਸ ਵਰਤਣ ਬਾਰੇ ਵੀ ਦੱਸਿਆ ਹੈ ਜਿਸ ਨੂੰ ਰੌਸ਼ਨੀ ਦੇ ਤਿਉਹਾਰ ਦੀਵਾਲੀ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਅਸੀਂ ਭਗਵਾਨ ਵਾਲਮੀਕਿ ਦੁਆਰਾ ਦਰਸਾਏ ਗਏ ਮਾਰਗ ਉੱਤੇ ਚੱਲ ਕੇ ਜਿੱਥੇ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਉਥੇ ਸਮਾਜ ਤੇ ਭਲੇ ਲਈ ਵਡਾਈ ਯੋਗਨ ਵੀ ਪਾ ਸਕਦੇ ਹਾਂ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਵੀ ਸ਼ਿਰਕਤ ਕੀਤੀ।

Share post:

Subscribe

spot_imgspot_img

Popular

More like this
Related

ਐਕਸੀਡੈਂਟ ਬਲੈਕ ਸਪਾਟ ਦੇ ਸੁਧਾਰ ਅਤੇ ਸੜਕ ਦੁਰਘਟਨਾਵਾਂ ਅਤੇ ਮੌਤਾਂ ਤੇ ਪ੍ਰਭਾਵ ਬਾਰੇ ਵਰਕਸ਼ਾਪ ਆਯੋਜਿਤ

ਚੰਡੀਗੜ੍ਹ, 25 ਜਨਵਰੀ ਸੜਕ ਸੁਰੱਖਿਆ ਏਜੰਸੀ, ਪੰਜਾਬ ਰਾਜ ਸੜਕ ਸੁਰੱਖਿਆ...

ਤੇਲ ਬੀਜ਼ ਫ਼ਸਲਾਂ ਦੀ ਕਾਸ਼ਤ ਸਬੰਧੀ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਆਯੋਜਿਤ

ਮਾਨਸਾ, 25 ਜਨਵਰੀ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ, ਮਾਨਸਾ...

ਮਜ਼ਬੂਤ ਲੋਕਤੰਤਰ ਦਾ ਹਿੱਸਾ ਬਣਨ ਲਈ ਵੋਟਰ ਬਣਨਾ ਜ਼ਰੂਰੀ: ਨਿਕਾਸ ਕੁਮਾਰ

ਹੁਸ਼ਿਆਰਪੁਰ, 25 ਜਨਵਰੀ: ਵਧੀਕ  ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਿਕਾਸ...