Wednesday, January 22, 2025

ਬਸੰਤ ਮੇਲੇ ਦੇ ਨਾਕਆਊਟ ਮੁਕਾਬਿਲਾਂ ਦੀ ਹੋਈ ਸ਼ੁਰੂਆਤ

Date:

ਫਿਰੋਜ਼ਪੁਰ, 22 ਜਨਵਰੀ ( )

             ਅੱਜ ਬਸੰਤ ਮੇਲੇ ਦੇ  ਪੰਤਗਬਾਜ਼ੀ   ਦੇ ਨਾਕਆਊਟ ਮੁਕਾਬਿਲਆਂ ਦੀ ਸ਼ੁਰੂਆਤ ਦੌਰਾਨ ਸ਼ਹੀਦ ਭਗਤ ਸਿੰਘ ਸਟੇਟ ਯੂਨਿਵਰਸਿਟੀ ਦੇ ਮੈਦਾਨ ਵਿੱਚ ਨੌਜਵਾਨਾਂ ਤੇ  ਸਕੂਲੀ ਬੱਚਿਆਂ ਨੇ ਹਿੱਸਾ ਲਿਆ ਅਤੇ  ਪੰਤਗਬਾਜ਼ੀ  ਨੂੰ ਲੈ ਕੇ ਉਨ੍ਹਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਅੱਜ ਨਾਕਆਊਟ ਮੁਕਾਬਲਿਆਂ ਦੇ ਪਹਿਲੇ ਦਿਨ ਪਹੁੰਚ ਕੇ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।

            ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ  27 ਅਤੇ 28 ਜਨਵਰੀ 2025 ਨੂੰ ਰਾਜ ਪੱਧਰੀ ਬਸੰਤ ਪੰਚਮੀ ਪਤੰਗ ਮੇਲਾ ਕਰਵਾਇਆ ਜਾ ਰਿਹਾ ਹੈ ਅਤੇ ਜਿਸ ਦੇ ਨਾਕਆਊਟ ਮੁਕਾਬਲੇ ਸ਼ੁਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ  ਪੰਤਗਬਾਜ਼ੀ   ਮੁਕਾਬਲਿਆਂ ਵਿੱਚ ਹਿੱਸ ਲੈਣ ਲਈ ਮੌਕੇ ਤੇ ਵੀ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੋ ਵੀ ਚਾਹਵਾਨ  ਪੰਤਗਬਾਜ਼ੀ   ਮੁਕਾਬਿਲਆਂ ਵਿੱਚ ਹਿੱਸਾ ਲੈਣਾ ਚਾਹੁੰਦਾ ਹੈ, ਉਹ ਮੌਕੇ ਤੇ ਪਹੁੰਚ ਕੇ ਰਜਿਸਟ੍ਰੇਸ਼ਨ ਕਰਵਾ ਕੇ ਮੁਕਾਬਿਲਆਂ ਵਿੱਚ ਹਿੱਸਾ ਲੈ ਸਕਦੇ ਹਨ। ਫਾਈਨਲ ਮੁਕਾਬਲੇ 27 ਜਨਵਰੀ ਨੂੰ ਕਰਵਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬਸੰਤ ਮੇਲੇ ਵਿੱਚ ਵੱਧ ਚੜ੍ਹ ਕੇ ਭਾਗ ਲਿਆ ਜਾਵੇ। ਉਨ੍ਹਾਂ ਨੇ ਪਤੰਗਬਾਜੀ ਮੁਕਾਬਿਲਆਂ ਵਿੱਚ ਹਿੱਸਾ ਲੈ ਰਹੇ ਨੌਜਵਾਨਾਂ ਅਤੇ ਸਕੂਲੀ ਬੱਚਿਆਂ ਦੀ ਹੌਂਸਲਾਅਫਜਾਈ ਵੀ ਕੀਤੀ। ਉਨ੍ਹਾਂ ਕਿਹਾ ਕਿ 27 ਅਤੇ 28 ਜਨਵਰੀ ਨੂੰ ਬਸੰਤ ਮੇਲਾ ਹੋਰ ਵੀ ਖਾਸ ਹੋਵੇਗਾ, ਜਿਸ ਵਿੱਚ ਵੱਖ ਵੱਖ ਥਾਵਾਂ ਤੋਂ ਹੈਂਡਕਰਾਫਟ ਸਟਾਲ, ਬੱਚਿਆਂ ਲਈ ਝੂਲੇ, ਖਾਣ-ਪੀਣ ਦੇ ਸਟਾਲ, ਸਭਿਆਚਾਰਕ ਪ੍ਰੋਗਰਾਮ ਹੋਵੇਗਾ ਅਤੇ ਨਾਮੀ ਗਾਇਕਾਂ ਵੱਲੋਂ ਆਪਣੇ ਗੀਤਾਂ ਨਾਲ  ਲੋਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਦੇ ਨਾਲ-ਨਾਲ ਪੰਜਾਬ ਵਾਸੀਆਂ ਨੂੰ ਇਸ ਮੇਲੇ ਵਿੱਚ ਸ਼ਿਰਕਤ ਕਰਨ ਦੀ ਅਪੀਲ ਕੀਤੀ।

            ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬੰਬਾਹ ਨੇ ਬਸੰਤ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਅਹਿਮ ਮੀਟਿੰਗ ਵੀ ਕੀਤੀ ਅਤੇ ਜ਼ਰੂਰੀ ਨਿਰਦੇਸ਼ ਦਿੱਤੇ ਤਾਂ ਜੋ ਮੇਲੇ ਨੂੰ ਪੂਰੀ ਸਫ਼ਲਤਾ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਚਾਈਨਾ ਡੋਰ ਦੀ ਵਰਤੋਂ ਦੀ ਸਖ਼ਤ ਮਨਾਹੀ ਵੀ ਕੀਤੀ ਅਤੇ ਕਿਹਾ ਕਿ ਕੋਈ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰੇ।

            ਇਸ ਮੌਕੇ ਐਸ.ਡੀ.ਐਮ. ਜ਼ੀਰਾ ਗੁਰਮੀਤ ਸਿੰਘ, ਡਿਪਟੀ ਡੀ.ਈ.ਓ. ਡਾ. ਸਤਿੰਦਰ ਸਿੰਘ,  ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐਨਜੀਓਜ਼ ਦੇ ਮੈਂਬਰ ਹਾਜ਼ਰ ਸਨ। 

LEAVE A REPLY

Please enter your comment!
Please enter your name here

Share post:

Subscribe

spot_imgspot_img

Popular

More like this
Related

ਸਿਹਤ ਵਿਭਾਗ ਵੱਲੋਂ ਮਮਤਾ ਦਿਵਸ ਦੌਰਾਨ ਪਿੰਡ ਦੇ ਲੋਕਾਂ ਨੂੰ ਕੀਤਾ ਜਾਗਰੂਕ

ਫਾਜਿਲਕਾ 22 ਜਨਵਰੀਪੰਜਾਬ ਸਰਕਾਰ ਵੱਲੋਂ ਮਾਂ ਅਤੇ ਬੱਚੇ ਦੀ...

ਸੜ੍ਹਕ ਸੁਰੱਖਿਆ ਮਾਂਹ ਦੌਰਾਨ ਅਮਲੋਹ ਵਿਖੇ ਟਰੱਕ ਡਰਾਈਵਰਾਂ ਦੀਆਂ ਨਜ਼ਰ ਦੀ ਜਾਂਚ ਲਈ ਕੈਂਪ ਲਗਾਇਆ

ਅਮਲੋਹ/ਫ਼ਤਹਿਗੜ੍ਹ ਸਾਹਿਬ, 22 ਜਨਵਰੀ:           ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ...

ਆਮਦਨ ਕਰ ਵਿਭਾਗ ਵੱਲੋਂ “ਵਿਵਾਦ ਤੇ ਵਿਸ਼ਵਾਸ ਸਕੀਮ ” ਸਬੰਧੀ ਪ੍ਰੋਗਰਾਮ ਕਰਵਾਇਆ

ਮਾਲੇਰਕੋਟਲਾ 22 ਜਨਵਰੀ :                    ਆਮਦਨ ਕਰ ਵਿਭਾਗ ਮਾਲੇਰਕੋਟਲਾ ਵੱਲੋਂ ਸਥਾਨਕ ਮਾਲੇਰਕੋਟਲਾ ਕਲੱਬ ਵਿਖੇ ਵਿਵਾਦ ਤੋਂ ਵਿਸਵਾਸ਼ ਸਕੀਮ 2024 ਤਹਿਤ ਪ੍ਰੋਗਰਾਮ ਚੀਫ ਕਮਿਸ਼ਨਰ ਇਨਕਮ ਟੈਕਸ ਅੰਮ੍ਰਿਤਸਰ ਲਾਲ ਚੰਦ ਆਈ.ਆਰ.ਐਸ ਤੇ ਪ੍ਰਿੰਸੀਪਲ ਕਮਿਸ਼ਨਰ ਆਫ਼ ਇਨਕਮ ਟੈਕਸ-1 ਲੁਧਿਆਣਾ ਸ਼੍ਰੀ ਸੁਰਿੰਦਰ ਕੁਮਾਰ ਆਈ.ਆਰ.ਐਸ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਰਵਾਇਆ ਗਿਆ।                 ਸਮਾਗਮ ‘ਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਐਡੀਸ਼ਨਲ ਕਮਿਸ਼ਨਰ ਇਨਕਮ ਟੈਕਸ ਰੇਂਜ 4 ਲੁਧਿਆਣਾ ਰਿਸ਼ੀ ਕੁਮਾਰ ਆਈ.ਆਰ.ਐਸ, ਵਰਿੰਦਰਾ ਸਿੰਘ ਏ.ਸੀ.ਆਈ.ਟੀ ਸਰਕਲ-4 ਲੁਧਿਆਣਾ ਰੇਂਜ ਅਤੇ ਆਈ.ਟੀ.ਓ ਮਾਲੇਰਕੋਟਲਾ ਮਨਦੀਪ ਦੱਤ ਨੇ ਸ਼ਹਿਰ ਦੇ ਵਕੀਲਾਂ ਅਤੇ ਸੀ.ਏ ਨਾਲ ਸਾਂਝੀ ਮੀਟਿੰਗ ਕਰਦਿਆਂ ਕੇਂਦਰ ਸਰਕਾਰ ਵੱਲੋਂ ਚਲਾਈ ਗਈ ਸਕੀਮ ਸਬੰਧੀ ਦੱਸਿਆ ਕਿ ਜਿਹੜੇ ਲੋਕਾਂ ਵੱਲ ਇਨਕਮ ਟੈਕਸ ਵਿਭਾਗ ਦੇ ਟੈਕਸ ਬਕਾਇਆ ਹਨ ਉਨ੍ਹਾਂ ’ਤੇ ਕਿਸੇ ਕਿਸਮ ਦਾ ਜੁਰਮਾਨਾ ਜਾਂ ਵਿਆਜ਼ ਨਹੀਂ ਲਾਇਆ ਜਾਵੇਗਾ ਜੇਕਰ ਉਹ 31 ਜਨਵਰੀ ਤੱਕ ਟੈਕਸ ਜਮ੍ਹਾਂ ਕਰਵਾਉਂਦੇ ਹਨ।               ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਵੱਲ ਐਗਜ਼ੰਪਸ਼ਨ ਤੇ ਡਿਡਕਸ਼ਨਾਂ ਰਾਹੀਂ ਟੀਡੀਐੱਸ ਗਲਤ ਰਿਫ਼ੰਡ ਲਿਆ ਗਿਆ ਹੈ ਉਨ੍ਹਾਂ ਦੀ ਵੀ ਜਾਂਚ ਕਰਵਾਈ ਜਾ ਰਹੀ ਹੈ, ਉਹ ਅਪਣੀ ਰਿਟਰਨਾ ਨੂੰ ਅਪਡੇਟ ਕਰਵਾ ਲੈਣ।ਰਿਸ਼ੀ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ‘ਚ ਭਾਰੀ ਜੁਰਮਾਨੇ ਅਤੇ ਵਿਆਜ਼ ਤੋਂ ਬਚਿਆ ਜਾ ਸਕੇ। ਇਸ ਤੋਂ ਪਹਿਲਾਂ ਟੈਕਸ ਬਾਰ ਐਸੋਸੀਏਸ਼ਨ ਮਾਲੇਰਕੋਟਲਾ ਅਤੇ ਸੀ.ਏ ਐਸੋਸੀਏਸ਼ਨ ਵੱਲੋਂ ਵਿਭਾਗ ਦੇ ਅਧਿਕਾਰੀਆਂ ਦਾ ਸਵਾਗਤ ਕੀਤਾ ਗਿਆ।            ਇਸ ਮੌਕੇ ਮੁਹੰਮਦ ਜਾਵੇਦ ਫਾਰੂਕੀ, ਬਰਿਜ ਭੂਸ਼ਣ ਬਾਂਸਲ, ਸੁਰਿੰਦਰ ਕੁਮਾਰ, ਸਤੀਸ਼ ਕੁਮਾਰ, ਮਨਦੀਪ ਸਿੰਘ, ਹਿਤੇਸ਼ ਗੁਪਤਾ, ਬੂਟਾ ਖਾਂ, ਰਮਨ ਵਰਮਾ, ਮੁਹੰਮਦ ਰਮਜ਼ਾਨ (ਸਾਰੇ ਵਕੀਲ), ਵੀਪਨ ਜੈਨ, ਅਜੈ ਅੱਗਰਵਾਲ, ਅਕਸ਼ੇ ਕੁਮਾਰ (ਸਾਰੇ ਸੀ.ਏ) ਆਦਿ ਹਾਜ਼ਰ ਸਨ।

ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ

ਹੁਸ਼ਿਆਰਪੁਰ, 22 ਜਨਵਰੀ:ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਚੰਡੀਗੜ੍ਹ ਬ੍ਰਾਂਚ ਆਫਿਸ...