ਫਾਜ਼ਿਲਕਾ 25 ਨਵੰਬਰ
ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਅੱਜ ਪਿੰਡ ਰਾਮਪੁਰਾ, ਜੰਡਵਾਲਾ ਮੀਰਾ ਸਾਂਘਲਾ, ਖਿਉ ਵਾਲੀ ਢਾਬ, ਲੱਖੇਵਾਲੀ ਢਾਬ ਅਤੇ ਹੀਰਾਂਵਾਲੀ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਨੇ ਪਿੰਡ ਦੀਆਂ ਪੰਚਾਇਤਾਂ, ਆਮ ਲੋਕਾਂ ਅਤੇ ਪਾਰਟੀ ਆਗੂਆਂ ਨਾਲ ਬੈਠਕਾਂ ਕਰਕੇ ਜਿੱਥੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਉੱਥੇ ਹੀ ਨਵੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਵਧਾਈ ਦਿੱਤੀ । ਉਹਨਾਂ ਨੇ ਪਿੰਡਾਂ ਵਿੱਚ ਸ਼ਾਂਤਮਈ ਤਰੀਕੇ ਨਾਲ ਅਤੇ ਭਾਈਚਾਰਾ ਬਰਕਰਾਰ ਰੱਖਦੇ ਹੋਏ ਪੰਚਾਇਤ ਚੋਣਾਂ ਦੀ ਵੀ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ।
ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਆਖਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸੇਵਾਵਾਂ ਮੁਹਈਆ ਕਰਾਉਣ ਲਈ ਲਗਾਤਾਰ ਉਪਰਾਲੇ ਜਾਰੀ ਹਨ। ਉਹਨਾਂ ਨੇ ਕਿਹਾ ਕਿ ਇਹ ਸਰਕਾਰ ਲੋਕਾਂ ਦੀ ਸਰਕਾਰ ਹੈ ਜੋ ਲੋਕਾਂ ਦੀ ਉਮੀਦਾਂ ਅਤੇ ਆਸਾਂ ਅਨੁਸਾਰ ਨੀਤੀਆਂ ਬਣਾ ਕੇ ਲਾਗੂ ਕਰਦੀ ਹੈ।
ਇਸ ਮੌਕੇ ਉਨਾਂ ਦੇ ਨਾਲ ਸਾਬਕਾ ਸਰਪੰਚ ਗਗਨਦੀਪ ਸਿੰਘ ਰਾਮਪੁਰਾ, ਸਰਪੰਚ ਗੁਰਮੀਤ ਸਿੰਘ ਬਾਧਾ, ਸਮਰਾਟ ਕੰਬੋਜ, ਕੁਲਦੀਪ ਸਿੰਘ ਪੰਨੂ ਬਲਾਕ ਪ੍ਰਧਾਨ, ਦਲੀਪ ਸਹਾਰਨ ਬਲਾਕ ਪ੍ਰਧਾਨ, ਸੁਰਿੰਦਰ ਕੁਮਾਰ ਸਰਪੰਚ, ਸੰਦੀਪ ਕੁਮਾਰ ਜੰਡਵਾਲਾ ਮੀਰਾ ਸਾਂਘਲਾ, ਲਖਵਿੰਦਰ ਸਿੰਘ ਜੰਡਵਾਲਾ ਮੀਰਾ ਸਾਂਘਲਾ, ਪ੍ਰਹਿਲਾਦ ਸਹਾਰਨ ਲੱਖੇਵਾਲੀ ਢਾਬ, ਦਿਨੇਸ਼ ਸਿਹਾਗ, ਨੀਰਜ ਰਿਣਵਾ ਖਿਓ ਵਾਲੀ ਢਾਬ, ਸੁਰਿੰਦਰ ਕੁਮਾਰ ਬੋਦੀਵਾਲਾ, ਵੇਦ ਪ੍ਰਕਾਸ਼ ਹੀਰਾਂਵਾਲੀ ਅਤੇ ਵਿਨੋਦ ਕੁਮਾਰ ਹੀਰਾਂਵਾਲੀ ਵੀ ਹਾਜ਼ਰ ਸਨ।
ਫਾਜ਼ਿਲਕਾ ਦੇ ਵਿਧਾਇਕ ਵੱਲੋਂ ਪਿੰਡਾਂ ਦਾ ਦੌਰਾ, ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ, ਸ਼ਾਂਤਮਈ ਪੰਚਾਇਤ ਚੋਣਾਂ ਦੀਆਂ ਦਿੱਤੀਆਂ ਵਧਾਈਆਂ
Date: