Saturday, December 28, 2024

ਰਿਸ਼ਤੇ ਹੋਏ ਤਾਰ ਤਾਰ,ਮਮੂਲੀ ਤਕਰਾਰ ਨੂੰ ਲੈ ਕੇ ਕੀਤਾ ਚਚੇਰੇ ਭਰਾ ਦਾ ਕਤਲ

Date:

ਪੱਤਰਕਾਰ ਕਵਲਜੀਤ ਵਾਂ ਭਿੱਖੀਵਿੰਡ ਤੋ ਖਾਸ ਰਿਪੋਰਟ

The murder of the cousin ਮਾਮੂਲੀ ਤਕਰਾਰ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਨੌਜਵਾਨ ਦਾ ਕਤਲ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਸ਼ਪਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਹਿਦੀਪੁਰ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਤੇ ਪਤਨੀ ਰਜਵੰਤ ਕੌਰ ਨੇ ਦੱਸਿਆ ਦੁਪਹਿਰੇ ਵਕਤ ਦੋ ਵਜੇ ਦੇ ਕਰੀਬ ਕਿ ਉਸਦੇ ਪਤੀ ਨੇ ਝੋਨਾ ਵੱਢ ਕੇ ਬਚੀ ਰਹਿਦ ਖੂਹਿਦ ਨੂੰ ਪਾਣੀ ਲਗਾਇਆ ਹੋਇਆ ਸੀ ਕਿ ਉਸਦੇ ਚਚੇਰੇ ਭਰਾ ਪ੍ਰਭਜੀਤ ਸਿੰਘ ਵੱਲੋਂ ਉਸਦੀ ਜਮੀਨ ਵਿੱਚ ਪਾਣੀ ਪਾਉਣ ਨੂੰ ਲੈ ਤੇਜ ਧਾਰ ਹਥਿਆਰਾਂ ਨਾਲ ਰਸ਼ਪਾਲ ਸਿੰਘ ਉੱਪਰ ਹਮਲਾ ਕਰ ਦਿੱਤਾ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ |

READ ALSO : ਪੰਜਾਬ ਪੁਲਿਸ ਨੇ ਜੰਮੂ ਕਸ਼ਮੀਰ ਪੁਲਿਸ ਨਾਲ ਮਿਲ ਕੇ ਮਾਰੀ ਵੱਡੀ ਮੱਲ, ਕਰੋੜਾਂ ਰੁਪਏ, ਪਿਸਤੌਲ ‘ਤੇ 38 ਜਾਅਲੀ ਨੰਬਰ ਪਲੇਟਾਂ ਕੀਤੀਆ ਬਰਾਮਦ

ਜਿਸ ਨੂੰ ਭਿੱਖੀਵਿੰਡ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਕਤ ਨੌਜਵਾਨ ਨੂੰ ਮ੍ਰਿਤਕ ਕਰਾਰ ਦੇ ਦਿੱਤਾ।The murder of the cousin

ਉਧਰ ਇਸ ਮਾਮਲੇ ਸੰਬੰਧੀ ਥਾਣਾ ਖੇਮਕਰਨ ਏ ਐਸ ਆਈ ਕਵਲਜੀਤ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਸਿਵਿਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਉੱਪਰ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।The murder of the cousin

Share post:

Subscribe

spot_imgspot_img

Popular

More like this
Related