Wednesday, December 25, 2024

ਪੁਲਿਸ ਵਿਭਾਗ ਵੱਲੋਂ ਜ਼ਿਲ੍ਹਾ ਫਾਜਿਲਕਾ ਦੀਆਂ ਸਮੂਹ ਸਬ ਡਵੀਜਨਾਂ ਵਿਖੇ ਨਸ਼ਾ ਤਸਕਰਾਂ ਖਿਲਾਫ ਕਾਸੋ(ਕਾਰਡਨ ਤੇ ਸਰਚ ਆਪਰੇਸ਼ਨ) ਚਲਾਇਆ

Date:

ਫਾਜਿਲਕਾ 8 ਜਨਵਰੀ

ਸ੍ਰੀ ਗੌਰਵ ਯਾਦਵ ਆਈ.ਪੀ.ਐਸ. ਡੀ.ਜੀ.ਪੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਡਾ. ਜਤਿੰਦਰ ਜੈਨ ਆਈ.ਪੀ.ਐਸ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ ਪੀ.ਐਸ.ਪੀ.ਸੀ.ਐਲ ਪਟਿਆਲਾ ਦੀ ਯੋਗ ਅਗਵਾਈ ਹੇਠ ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ੍ਰੀ ਅਵਤਾਰ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸ.ਡ. ਅਬੋਹਰ ਦਿਹਾਤੀ, ਸ੍ਰੀ ਅਤੁਲ ਸੋਨੀ ਪੀ.ਪੀ.ਐਸ ਉਪ ਕਪਤਾਨ ਪੁਲਿਸ ਨਾਰਕੋਟਿਕ ਫਾਜਿਲਕਾ ਅਤੇ ਸ੍ਰੀ ਸੁਬੇਗ ਸਿੰਘ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸ.ਡ. ਫਾਜਿਲਕਾ ਦੀ ਅਗਵਾਈ ਹੇਠ ਜਿਲ੍ਹਾ ਫਾਜਿਲਕਾ ਦੀਆਂ ਸਮੂਹ ਸਬ-ਡਵੀਜਨਾਂ ਵਿੱਚ ਕੁੱਲ 08 ਵੱਖ ਵੱਖ ਥਾਵਾਂ, ਜਿਸ ਵਿੱਚ ਸਬ-ਡਵੀਜਨ ਜਲਾਲਾਬਾਦ ਦੇ ਪਿੰਡ ਮਹਾਲਮ ਅਤੇ ਪਿੰਡ ਟਿਵਾਣਾ ਕਲਾਂ, ਸਬ-ਡਵੀਜਨ ਫਾਜਿਲਕਾ ਦੇ ਅੰਨੀ ਦਿੱਲੀ ਬਾਰਡਰ ਰੋਡ ਫਾਜਿਲਕਾ ਅਤੇ ਹਸਤਾ ਕਲਾਂ, ਸਬ-ਡਵੀਜਨ ਅਬੋਹਰ ਸਿਟੀ ਦੇ ਸੰਤ ਨਗਰ ਅਤੇ ਸੁਭਾਸ਼ ਨਗਰ, ਸਬ-ਡਵੀਜਨ ਅਬੋਹਰ ਦਿਹਾਤੀ ਦੇ ਪਿੰਡ ਕੁੰਡਲ ਅਤੇ ਹਿੰਮਤਪੁਰਾ ਸ਼ਾਮਲ ਹਨ, ਜਿਥੇ ਅੱਜ 08 ਜਨਵਰੀ 2024 ਨੂੰ ਸਵੇਰੇ 08:00 ਵਜੇ ਤੋਂ ਬਾਅਦ ਦੁਪਹਿਰ 2:00 ਵਜੇ ਤੱਕ ਨਸ਼ਾ ਤਸਕਰਾਂ ਦੇ ਘਰਾਂ/ਟਿਕਾਣਿਆਂ ਦੀ ਘੇਰਾਬੰਦੀ/ਨਾਕਾਬੰਦੀ ਕਰਕੇ “ਕਾਰਡਨ ਤੇ ਸਰਚ ਆਪਰੇਸ਼ਨ” ਚਲਾਇਆ ਗਿਆ। ਇਸ ਅਪ੍ਰੇਸ਼ਨ ਦੌਰਾਨ ਸੀਨੀਅਰ ਪੁਲਿਸ ਅਧਿਕਾਰੀਆਂ ਵੱਲੋਂ 553 ਪੁਲਿਸ ਜਵਾਨਾਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਨਸ਼ਾ ਤਸਕਰਾਂ ਦੇ ਘਰਾਂ/ਟਿਕਾਣਿਆਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ। ਇਸ ਤੋਂ ਇਲਾਵਾ ਜਿਲ੍ਹਾ ਦੇ ਮਹੱਤਵਪੂਰਨ ਪੁਆਇੰਟਾਂ ਪਰ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਦੀ ਵਾਹਨ ਐਪ ਦੀ ਮਦਦ ਨਾਲ ਚੈਕਿੰਗ ਕੀਤੀ ਗਈ, ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਅਪ੍ਰੇਸ਼ਨ ਦੌਰਾਨ ਕੁੱਲ 279 ਸ਼ੱਕੀ ਵਿਅਕਤੀਆਂ ਨੂੰ ਚੈਕ ਕੀਤਾ ਗਿਆ, ਜਿਹਨਾਂ ਵਿੱਚੋਂ 05 ਸ਼ੱਕੀ ਪੁਰਸ਼ਾਂ ਨੂੰ ਰਾਊਂਡਅੱਪ ਕਰਕੇ ਬਾਅਦ ਪੁੱਛਗਿੱਛ ਛੱਡਿਆ ਗਿਆ, 06 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ 06 ਮੁਕੱਦਮੇ ਦਰਜ ਕੀਤੇ ਗਏ ਅਤੇ 09 ਵਹੀਕਲ, ਮੋਟਰ ਵਹੀਕਲ ਐਕਟ ਤਹਿਤ ਜਬਤ ਕੀਤੇ ਗਏ। ਇਸ ਅਪ੍ਰੇਸ਼ਨ ਦੌਰਾਨ 12,000/- ਲੀਟਰ ਲਾਹਨ, 210000 ਮਿਲੀਲੀਟਰ ਨਜਾਇਜ ਸ਼ਰਾਬ, 73,000/-ਰੁਪਏ, 395 ਨਸ਼ੀਲੀਆਂ ਗੋਲੀਆਂ ਅਤੇ ਇੱਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਹੈ। ਇਸਤੋਂ ਇਲਾਵਾ ਇਸ ਅਪ੍ਰੇਸ਼ਨ ਦੌਰਾਨ ਇੱਕ ਭਗੋੜੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।ਇਸ ਅਪ੍ਰੇਸ਼ਨ ਬਾਰੇ ਸ੍ਰੀ ਮਨਜੀਤ ਸਿੰਘ ਜੀ ਢੇਸੀ ਐਸ.ਐਸ.ਪੀ. ਫਾਜਿਲਕਾ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਫਾਜਿਲਕਾ ਦੀਆਂ ਚਾਰੋ ਸਬ-ਡਵੀਜਨਾਂ ਦੇ ਕੁੱਲ 08 ਥਾਵਾਂ ਚੁਣੀਆਂ ਗਈਆਂ ਹਨ, ਜਿਥੇ “ਕਾਰਡਨ ਤੇ ਸਰਚ ਆਪਰੇਸ਼ਨ” ਚਲਾਇਆ ਗਿਆ ਹੈ। ਇਸ ਦੌਰਾਨ ਉਹਨਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਨਸ਼ੇ ਦਾ ਕੰਮ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਸਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਨਸ਼ਾ ਵੇਚ ਕੇ ਪ੍ਰਾਪਰਟੀ ਬਣਾਉਣ ਵਾਲੇ ਨਸ਼ਾ ਤਸਕਰਾਂ ਖਿਲਾਫ ਇੱਕ ਵੱਖਰੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸਦੇ ਤਹਿਤ ਉਹਨਾਂ ਦੀ ਪ੍ਰਾਰਪਟੀ ਨੂੰ ਅਟੈਚ ਕਰਵਾਇਆ ਜਾ ਰਿਹਾ ਹੈ।

Share post:

Subscribe

spot_imgspot_img

Popular

More like this
Related

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 25 ਦਸੰਬਰ 2024

Hukamnama Sri Harmandir Sahib Ji ਸੋਰਠਿ ਮਹਲਾ ੩ ॥ ਬਿਨੁ ਸਤਿਗੁਰ...

ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰੀ ਆਵਾਸ ਯੋਜਨਾ ਅਧੀਨ ਬਣਨ ਵਾਲੇ ਮਕਾਨਾਂ ਦੀ ਸਮੀਖਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਦਸੰਬਰ, 2024:ਪ੍ਰਧਾਨ ਮੰਤਰੀ ਸ਼ਹਿਰੀ...

ਸੁਸਾਸ਼ਨ ਹਫ਼ਤੇ ਤਹਿਤ ਜ਼ਿਲ੍ਹੇ ਦੇ ਪਿੰਡਾਂ ’ਚ ਲਗਾਏ ਕੈਂਪ

ਮਾਨਸਾ, 24 ਦਸੰਬਰ :ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ...

ਅਸਲਾ ਲਾਇਸੰਸ ਸਬੰਧੀ ਦਸਤਾਵੇਜ ਜਲਦੀ ਨੇੜੇ ਦੇ ਸੇਵਾ ਕੇਂਦਰ ਵਿੱਚ ਕਰਵਾਉਣ ਜਮ੍ਹਾਂ – ਜ਼ਿਲ੍ਹਾ ਮੈਜਿਸਟਰੇਟ

ਸ੍ਰੀ ਮੁਕਤਸਰ ਸਾਹਿਬ 24 ਦਸੰਬਰਸ੍ਰੀ ਰਾਜੇਸ਼ ਤ੍ਰਿਪਾਠੀ ਜ਼ਿਲ੍ਹਾ ਮੈਜਿਸਟਰੇਟ...