ਕਈ ਦਹਾਕੇ ਪਹਿਲਾਂ ਪਿਤਾ ਨਾਲ ਕੀਤੇ ਵਾਅਦੇ ਨੂੰ ਅੱਜ ਵੀ ਨਿਭਾਅ ਰਹੇ ਨੇ ਸਚਿਨ ਤੇਂਦੁਲਕਰ

ਸਚਿਨ ਤੇਂਦੁਲਕਰ ਭਾਰਤੀ ਤੇ ਵਿਸ਼ਵ ਕ੍ਰਿਕਟ ਦੇ ਸਭ ਤੋਂ ਵੱਡੇ ਸੁਪਰਸਟਾਰ ਹਨ। ‘ਕ੍ਰਿਕਟ ਦੇ ਭਗਵਾਨ’ ਵਜੋਂ ਜਾਣੇ ਜਾਂਦੇ ਸਚਿਨ 2014 ਵਿਚ ਖੇਡ ਦੇ ਮੈਦਾਨ ਤੋਂ ਸੰਨਿਆਸ ਲੈ ਗਏ। ਪਰ ਅੱਜ ਵੀ ਉਹ ਕਈ ਖਿਡਾਰੀਆਂ ਦੇ ਆਦਰਸ਼ ਹਨ। ਸਚਿਨ ਕਈ ਮਾਇਨਿਆਂ ਵਿਚ ਕ੍ਰਿਕਟ ਦਾ ਪਹਿਲਾ ਮੈਗਾ ਬ੍ਰਾਂਡ ਹਨ। ਉਨ੍ਹਾਂ ਨੂੰ 1995 ਵਿਚ ਭਾਰਤੀ ਮੂਲ ਦੇ ਇਕ ਯੂ.ਐੱਸ. ਅਧਾਰਤ ਬ੍ਰਾਡਕਾਸਟਰ ਸਵਰਗੀ ਮਾਰਕ ਮੈਸਕਰੇਨਹਾਸ ਵੱਲੋਂ ਵਰਲਡਟੈੱਲ ਦੇ ਨਾਲ 30 ਕਰੋੜ ਦੇ 5 ਸਾਲ ਦੇ ਸੌਦੇ ਲਈ ਸਾਈਨ ਕੀਤਾ ਗਿਆ ਸੀ। ਉਦੋਂ ਤੋਂ ਵਿਗਿਆਪਨ ਦੁਨੀਆ ਵਿਚ ਉਨ੍ਹਾਂ ਦਾ ਬਾਜ਼ਾਰ ਮੁੱਲ ਅਸਮਾਨ ਛੂੰਹਦਾ ਰਿਹਾ। The promise made to the father today

ਅਸੀਂ ਕਪਿਲ ਦੇਵ, ਸੁਨੀਲ ਗਾਵਸਕਰ, ਵਰਿੰਦਰ ਸਹਿਵਾਗ ਤੇ ਕ੍ਰਿੱਸ ਗੇਲ ਸਮੇਤ ਕਈ ਖਿਡਾਰੀਆਂ ਨੂੰ ਤੰਬਾਕੂ ਨਾਲ ਸਬੰਧਤ ਉਤਪਾਦਾਂ ਦਾ ਪ੍ਰਚਾਰ ਕਰਦਿਆਂ ਵੇਖਿਆ ਹੈ, ਪਰ ਸਚਿਨ ਤੇਂਦੁਲਕਰ ਕਦੀ ਵੀ ਅਜਿਹਾ ਪ੍ਰਚਾਰ ਕਰਦੇ ਨਹੀਂ ਦਿਖੇ। ਇਸ ਬਾਰੇ ‘ਨੋ ਤੰਬਾਕੂ ਡੇਅ’ ਮੌਕੇ ਭਾਰਤ ਦੇ ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਇਕ ਕਿੱਸਾ ਸਾਂਝਾ ਕੀਤਾ। The promise made to the father today

also read :- ਹਾਰ ਕੇ ਨਹੀਂ ਜਾਣਗੇ ਪਹਿਲਵਾਨ! ਅੱਜ ਵੱਡਾ ਫ਼ੈਸਲਾ ਲੈ ਸਕਦੀ ਹੈ ਖਾਪ ਮਹਾਪੰਚਾਇਤ

ਸਚਿਨ ਤੇਂਦੁਲਕਰ ਨੇ ਇਕ ਜਨਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, “ਜਦੋਂ ਮੈਂ ਭਾਰਤ ਲਈ ਖੇਡਣਾ ਸ਼ੁਰੂ ਕੀਤਾ, ਉਦੋਂ ਮੈਂ ਸਕੂਲ ਤੋਂ ਬਾਹਰ ਸੀ। ਮੈਨੂੰ ਕਈ ਵਿਗਿਆਪਨ ਪ੍ਰਸਤਾਅ ਮਿਲਣ ਲੱਗੇ। ਉਸ ਵੇਲੇ ਮੇਰੇ ਪਿਤਾ ਨੇ ਕਿਹਾ ਕਿ ਉਹ ਮੇਰੇ ਤੋਂ ਇਕ ਵਾਅਦਾ ਚਾਹੁੰਦੇ ਹਨ। ਉਸ ਵੇਲੇ ਉਨ੍ਹਾਂ ਨੇ ਮੇਰੇ ਤੋਂ ਵਾਅਦਾ ਲਿਆ ਕਿ ਤੂੰ ਕਦੇ ਵੀ ਤੰਬਾਕੂ ਦੀ ਮਸ਼ਹੂਰੀ ਨਹੀਂ ਕਰੇਂਗਾ। ਉਸ ਤੋਂ ਬਾਅਦ ਮੈਨੂੰ ਅਜਿਹੇ ਕਈ ਪ੍ਰਸਤਾਅ ਮਿਲੇ। ਕਿਸੇ ਨੇ ਕਰੋੜਾਂ ਰੁਪਏ ਦੀ ਪੇਸ਼ਕਸ਼ ਕੀਤੀ ਤਾਂ ਕਿਸੇ ਨੇ ਬਲੈਂਕ ਚੈੱਕ ਤਕ ਪੇਸ਼ ਕਰ ਦਿੱਤਾ, ਪਰ ਮੈਂ ਅਜਿਹਾ ਕੋਈ ਪ੍ਰਸਤਾਅ ਮਨਜ਼ੂਰ ਨਹੀਂ ਕੀਤਾ।”The promise made to the father today

[wpadcenter_ad id='4448' align='none']