ਪਾਕਿਸਤਾਨ ਦੇ ਸ਼ਹਿਰ ਗੁਜਰਾਤ ਵਿੱਚ ਇੱਕ ਡੇਰਾ ਹੈ ਦੌਲੇ ਸ਼਼ਾਹ ਦਾ..ਇਸ਼ ਮਜ਼ਾਰ ਬਾਰੇ ਇਹ ਵਹਿਮ ਹੈ ਜੇ ਕਿਸੇ ਦੇ ਘਰ ਔਲਾਦ ਨਹੀ ਹੁੰਦੀ ਤਾ ਉਹ ਦੌਲੇ ਸ਼ਾਹ ਦੀ ਮਜ਼ਾਰ ਤੇ ਔਲਾਦ ਦੀ ਸੁੱਖਣਾ ਸੁੱਖਦਾ ਹੈ ਤੇ ਇਸ ਸੁੱਖਣਾ ਦੀ ਇਹ ਸ਼ਰਤ ਹੈ ਕਿ ਸੁੱਖਣਾ ਤੋਂ ਬਾਦ ਜੋ ਵੀ ਪਹਿਲਾ ਬੱਚਾ ਪੈਦਾ ਹੋਵੇਗਾ ਮਾਪੇ ਉਸ ਨੂੰ ਇਸ ਮਜ਼ਾਰ ਤੇ ਚੜ੍ਹਾਉਣਗੇ ਤੇ ਬਹੁਤ ਸਾਰੇ ਚੜ੍ਹਾ ਵੀ ਜਾਂਦੇ ਹਨ.ਹੁਣ ਤੱਕ ਹਜ਼ਾਰਾਂ ਹੀ ਬੱਚੇ… ਇਸ ਸੋਚ ਦੇ ਮਾਪਿਆ ਨੇ ਉਥੇ ਚੜਾ੍ਹ ਦਿੱਤੇ ਹਨ।
ਉਹਨਾਂ ਵਿੱਚ ਬੱਚੀਆਂ ਵੀ ਹਨ. ਸਿੱਤਮ ਦੀ ਗੱਲ ਇਹ ਹੈ ਜਦੋਂ ਬੱਚੇ ਮਾਂਪੇ ਉੱਥੇ ਚੱੜ੍ਹਾਂ ਜਾਂਦੇ ਸਨ ਤਾਂ ਇੱਕ ਦੰਦ ਮੁਤਾਬਿਕ ਮਜ਼ਾਰ ਵਾਲੇ ਲੋਹੇ ਦਾ ਇੱਕ ਟੋਪ ਬੱਚੇ ਦੇ ਸਿਰ ਤੇ ਫਿੱਟ ਕਰ ਦਿੰਦੇ ਸਨ ਬੱਚਾ ਵੱਧਦਾ ਜਾਂਦਾ ਹੈ ਪਰ ਉਸ ਦਾ ਸਿਰ ਬਨਾਮ ਦਿਮਾਗ ਨਹੀ ਵੱਧਦਾ. ਲੋਹੇ ਦੇ ਚੱੜ੍ਹੇ ਟੋਪ ਕਰਕੇ… ਸਿਰ ਛੋਟਾਂ ਰਹਿ ਜਾਂਦਾ ਹੈ ਤੇ ਬਾਕੀ ਸਰੀਰ ਵੱਡਾ ਹੋ ਜਾਂਦਾ ਹੈ ਸਿੱਟਾ ਇਹ ਨਿੱਕਲਦਾ ਹੈ ਹਰ ਬੱਚੇ ਬੱਚੀ ਦੀ ਸ਼ਕਲ ਇੱਕੋ ਜਿਹੀ ਹੋ ਜਾਦੀ ਹੈ ਜੇਕਰ ਮਾਪੇ ਬਾਦ ਵਿੱਚ ਆਪਣਾ ਬੱਚਾ ਪਹਿਚਾਨਣਾ ਵੀ ਚਾਹੁਣ ਨਹੀ ਪਹਿਚਾਣ ਸਕਦੇ ।
READ ALSO : ਹਾਕੀ ਦੀ ਦੁਨੀਆ ਦਾ ਮਹਾਨ ਖਿਡਾਰੀ ਮੇਜਰ ਧਿਆਨ ਚੰਦ ਜੀ ਦਾ
ਹਰ ਇੱਕ ਦੀ ਸ਼ਕਲ ਇੱਕੋ ਜਿਹੀ ਹੋ ਜਾਂਦੀ ਹੈ..ਸਰੀਰ ਦਾ ਵਿਕਾਸ ਹੋ ਜਾਂਦਾ ਹੈ ਪਰ ਦਿਮਾਗ ਦਾ ਨਹੀ . ਇਸ ਕਰਕੇ ਇਹ ਚੂਹੇ ਚੂਹੀਆਂ ਬੱਚੇ ਹੀ ਰਹਿੰਦੇ ਹਨ ਤੇ ਸਾਰੀ ਉਮਰ ਬੱਚਿਆਂ ਵਰਗੀਆਂ ਹੀ ਹਰਕਤਾ ਕਰਦੇ ਹਨ। The rats of Pir Dole Shah
ਇਹਨਾ ਨੂੰ ਦਰਜ਼ਨਾਂ ਦੇ ਹਿਸਾਬ ਨਾਲ ਮੰਗਣ ਲਈ ਸ਼ਟੇਸ਼ਨਾਂ,ਪਾਰਕਾਂ,ਬਜ਼ਾਰਾਂ ਮੁਹੱਲਿਆ ਵਿੱਚ ਛੱਡ ਦਿੱਤਾ ਜਾਂਦਾ ਹੈ.ਇਹਨਾਂ ਨੂੰ ਦੌਲੇ ਸ਼ਾਹ ਦੇ ਚੂਹੇ ਕਿਹਾ ਜਾਂਦਾ ਹੈ. ਪੰਜਾਬ ਵਿੱਚ ਇੱਕ ਪੁਰਾਣੀ ਕਹਾਵਤ ਹੈ ਜਿਸ ਦਾ ਦਿਮਾਗ ਘੱਟ ਹੋਵੇ ਉਸ ਨੂੰ ਦੌਲੇ ਸ਼ਾਹ ਦੇ ਚੂਹੇ ਦੀ ਤਸ਼ਬੀਹ ਦਿੱਤੀ ਜਾਂਦੀ ਹੈ | The rats of Pir Dole Shah