Friday, December 27, 2024

ਜਲੰਧਰ ‘ਚ 18 ਦਿਨਾਂ ’ਚ 20 ਤੋਂ ਵੱਧ ਲੁੱਟ ਤੇ ਚੋਰੀ ਦੀਆਂ ਵਾਰਦਾਤਾਂ ਨੇ ਵਧਾਈ ਲੋਕਾਂ ਦੀ ਚਿੰਤਾ

Date:

The robbers are taking your breath away

ਜਲੰਧਰ ਸ਼ਹਿਰ ਦੇ ਹਾਲਾਤ ਹੁਣ ਕ੍ਰਾਈਮ ਸਿਟੀ ਵਰਗੇ ਬਣ ਚੁੱਕੇ ਹਨ। ਘਰਾਂ ਵਿਚੋਂ ਜਿੱਥੇ ਚੋਰ ਸਾਮਾਨ ’ਤੇ ਹੱਥ ਸਾਫ਼ ਕਰ ਰਹੇ ਹਨ, ਉਥੇ ਹੀ ਸੜਕਾਂ ’ਤੇ ਘੁੰਮ ਰਹੇ ਲੁਟੇਰੇ ਲੋਕਾਂ ਦੇ ਮਾਲ ਦੇ ਨਾਲ-ਨਾਲ ਸਾਹ ਵੀ ਖੋਹ ਰਹੇ ਹਨ। ਹਰ ਰੋਜ਼ ਸ਼ਹਿਰ ਵਿਚੋਂ ਦੋਪਹੀਆ ਵਾਹਨ ਚੋਰੀ ਹੋ ਰਹੇ ਹਨ। ਪਿਛਲੇ 18 ਦਿਨਾਂ ਅੰਦਰ ਸ਼ਹਿਰ ਵਿਚ 20 ਤੋਂ ਵੱਧ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ। ਕਈ ਲੁੱਟ ਅਤੇ ਚੋਰੀ ਦੇ ਅਜਿਹੇ ਵੱਡੇ ਕੇਸ ਹਨ, ਜਿਨ੍ਹਾਂ ਨੂੰ ਪੁਲਸ ਟਰੇਸ ਨਹੀਂ ਕਰ ਪਾ ਰਹੀ। ਇਸੇ ਕਾਰਨ ਚੋਰ-ਲੁਟੇਰਿਆਂ ਦੇ ਹੌਂਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਹਨ। ਲੁਟੇਰਿਆਂ ਕਾਰਨ ਸੰਸਾਰਪੁਰ ਵਿਚ ਇਕ ਸਾਬਕਾ ਕੈਪਟਨ ਦੀ ਜਾਨ ਚਲੀ ਗਈ। ਛੋਟਾ ਸਈਪੁਰ ਰੋਡ ’ਤੇ ਲੁੱਟ ਦੇ ਇਰਾਦੇ ਨਾਲ ਮਾਰੀ ਮਜ਼ਦੂਰ ਨੂੰ ਗੋਲੀ ਦਾ ਮਾਮਲਾ ਅਜੇ ਵੀ ਅਨਟਰੇਸ ਹੈ। ਹਾਲ ਹੀ ਵਿਚ ਮੋਤਾ ਸਿੰਘ ਨਗਰ ਵਿਚ ਲੁਟੇਰਿਆਂ ਨੇ ਪਰਸ ਖੋਹਣ ਦੇ ਚੱਕਰ ਵਿਚ 70 ਸਾਲਾ ਬਜ਼ੁਰਗ ਨੂੰ ਸੜਕ ’ਤੇ ਘੜੀਸਿਆ ਪਰ ਖ਼ੁਸ਼ਕਿਸਮਤੀ ਨਾਲ ਔਰਤ ਦੀ ਜਾਨ ਬਚ ਗਈ

ਅਪ੍ਰੈਲ ਮਹੀਨੇ ਵਿਚ ਹੀ ਇੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ, ਜਿਸ ਨਾਲ ਸ਼ਹਿਰ ਦੇ ਲੋਕ ਖ਼ੁਦ ਨੂੰ ਸੜਕਾਂ ’ਤੇ ਨਹੀਂ, ਸਗੋਂ ਘਰਾਂ ਵਿਚ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। 16 ਮਾਰਚ ਤੋਂ ਸ਼ਹਿਰ ਵਿਚ ਚੋਣਾਂ ਕਾਰਨ ਕੋਡ ਆਫ਼ ਕੰਡਕਟ ਲੱਗ ਚੁੱਕਾ ਹੈ, ਜਿਸ ਦੌਰਾਨ ਸ਼ਹਿਰ ਵਿਚ ਕਈ ਵਾਰ ਫਲੈਗ ਮਾਰਚ ਵੀ ਕੱਢੇ ਗਏ ਪਰ ਅਪਰਾਧੀ ਕਿਸਮ ਦੇ ਲੋਕਾਂ ਵਿਚ ਖਾਕੀ ਦਾ ਕੋਈ ਖ਼ੌਫ਼ ਨਹੀਂ ਦਿਸਿਆ। ਸ਼ਹਿਰ ਵਿਚ ਕੁਝ ਹੀ ਸਮੇਂ ਵਿਚ ਹੋਏ ਕਤਲਾਂ ਨੇ ਵੀ ਪੁਲਸ ਦੀ ਕਾਰਜਪ੍ਰਣਾਲੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

also read ;- ਦਿੱਲੀ ‘ਚ ਫਸੀ ਹਰਿਆਣਾ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ: ਬਿਹਾਰ ਦੌਰੇ ‘ਤੇ AICC ਪ੍ਰਧਾਨ ਖੜਗੇ, ਅਜੇ ਵਾਪਸ ਨਹੀਂ ਪਰਤੇ..

ਪੁਲਸ ਵੱਲੋਂ ਕੋਈ ਰਾਹਤ ਨਾ ਮਿਲਦੀ ਵੇਖ ਲੋਕ ਆਪਣੇ ਘਰਾਂ ਦੀ ਸੁਰੱਖਿਆ ਲਈ ਸਕਿਓਰਿਟੀ ਗਾਰਡ ਰੱਖਣ ਲੱਗ ਪਏ ਹਨ। ਪਿਛਲੇ ਕੁਝ ਦਿਨਾਂ ਵਿਚ ਗੋਪਾਲ ਨਗਰ ਵਿਖੇ ਕੁਝ ਚੋਰੀਆਂ ਹੋਈਆਂ ਸਨ ਪਰ ਟਰੇਸ ਨਹੀਂ ਹੋ ਸਕੀਆਂ। ਅਜਿਹੇ ਵਿਚ ਗੋਪਾਲ ਨਗਰ ਸੋਸਾਇਟੀ ਵਿਚ ਆਉਣ ਵਾਲੇ 14 ਘਰਾਂ ਦੇ ਮਾਲਕਾਂ ਨੇ ਪੈਸੇ ਪਾ ਕੇ ਆਪਣੇ ਘਰਾਂ ਦੀ ਸੁਰੱਖਿਆ ਲਈ ਸਕਿਓਰਟੀ ਗਾਰਡ ਰੱਖ ਲਏ ਹਨ, ਜਿਹੜੇ 2 ਸ਼ਿਫਟਾਂ ਵਿਚ ਕੰਮ ਕਰਨਗੇ।The robbers are taking your breath away

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...