ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਬਲਾਕ ਪੱਧਰੀ ਟੂਰਨਾਂਮੈਂਟ ਦਾ ਫੇਜ-2 ਦਾ ਦੂਜਾ ਦਿਨ 

Date:

ਅੰਮ੍ਰਿਤਸਰ 8 ਸਤੰਬਰ 2024–

ਖੇਡ ਵਿਭਾਗ, ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਬਲਾਕ ਪੱਧਰੀ, ਜਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ।  ਇਹਨਾਂ ਖੇਡਾਂ ਦੇ ਅੱਜ ਦੂਜੇ ਫੇਜ ਵਿੱਚ ਸ੍ਰੀ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਵੱਖ ਵੱਖ ਬਲਾਕਾਂ ਵਿੱਚ ਬਲਾਕ ਪੱਧਰੀ ਟੂਰਨਾਂਮੈਂਟ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆ ਹੋਇਆ ਸ੍ਰੀ ਸੁਖਚੈਨ ਸਿੰਘ ਜਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਨੇ ਦਸਿੱਆ ਕਿ ਬਲਾਕ ਪੱਧਰ ਟੂਰਨਾਂਮੈਂਟ ਵਿੱਚ ਕੁੱਲ 5 ਗੇਮਾਂ (ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਖੋਹ-ਖੋਹ, ਐਥਲੈਟਿਕਸ, ਵਾਲੀਬਾਲ ਸਮੈਸਿੰਗ ਅਤੇ ਵਾਲੀਬਾਲ ਸੂਟਿੰਗ ) ਕਰਵਾਈਆ ਜਾ ਰਹੀਆਂ ਹਨ।

ਬਲਾਕ ਅਟਾਰੀ  :- ਵਿੱਚ  ਓਲੰਪਿਅਨ ਸ਼ਮਸ਼ੇਰ ਸਿੰਘ ਸੀ:ਸੈ:ਸਕੂਲ ਅਟਾਰੀ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆ ਗਈਆ।  ਗੇਮ ਫੁੱਟਬਾਲ :  ਵਿੱਚ 17 ਲੜਕਿਆ ਦੇ ਮੁਕਾਬਲੇ ਵਿੱਚ ਓਲੰਪਿਅਨ ਸਮਸ਼ੇਰ ਸਿੰਘ ਸੀ:ਸੈ:ਸਕੂਲ ਅਟਾਰੀ ਨੇ ਪਹਿਲਾ ਸਥਾਨ ਅਤੇ ਅਕਾਲ ਅਕੈਡਮੀ ਬਾਸਰਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਇਹਨਾਂ ਖੇਡਾਂ ਵਿੱਚ ਲਗਭਗ  200 ਖਿਡਾਰੀਆਂ ਨੇ ਭਾਗ ਲਿਆ।

ਬਲਾਕ ਰਈਆ :-  ਵਿੱਚ ਸ:ਸੀ:ਸੈ:ਸਕੂਲ ਖਲਚੀਆ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆ ਗਈਆ। ਗੇਮ ਫੁੱਟਬਾਲ :  ਵਿੱਚ  ਗੇਮ ਖੋਹ-ਖੋਹ  ਵਿੱਚ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਧੂਲਕਾ ਨੇ ਪਹਿਲਾ ਸਥਾਨ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਸਕੂਲ ਰਈਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕਿਆ ਦੇ ਮੁਕਾਬਲੇ ਵਿੱਚ ਸ:ਹਾਈ ਸਕੂਲ ਵੰਡਾਲਾ ਕਲਾਂ ਨੇ ਪਹਿਲਾ ਸਥਾਨ ਅਤੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਰੱਈਆ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਖੇਡਾਂ ਵਿੱਚ ਲਗਭਗ 550 ਖਿਡਾਰੀਆਂ ਨੇ ਭਾਗ ਲਿਆ।

ਬਲਾਕ ਵੇਰਕਾ  :ਵਿੱਚ ਮੈਰੀਟੋਰੀਅਸ ਸਕੂਲ ਵਿਖੇ ਬਲਾਕ ਪੱਧਰੀ ਖੇਡਾਂ ਕਰਵਾਈਆ ਗਈਆ।  ਗੇਮ ਵਾਲੀਬਾਲ  ਵਿੱਚ ਅੰ-17  ਲੜਕਿਆ ਦੇ ਮੁਕਾਬਲੇ ਵਿੱਚ ਸ: ਹਾਈ :ਸਕੂਲ ਦਬੁਰਜੀ ਲੁਬਾਣਾ ਨੇ ਪਹਿਲਾ ਸਥਾਨ ਅਤੇ ਭਗਤ ਪੂਰਨ ਸਿੰਘ ਆਦਰਸ਼ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਖੋਹ-ਖੋਹ-ਵਿੱਚ ਅੰ-17 ਲੜਕੀਆ ਦੇ ਮੁਕਾਬਲੇੇ ਵਿੱਚ ਭਗਤ ਪੂਰਨ ਸਿੰਘ ਮਾਨਾਵਾਲਾ ਨੇ ਪਹਿਲਾ ਸਥਾਨ ਅਤੇ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਫੁੱਟਬਾਲ  ਵਿੱਚ ਅੰ-17 ਲੜਕੀਆ ਦੇ ਮੁਕਾਬਲੇ ਵਿੱਚ ਦਾ ਮਿਲੇਨੀਅਮ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਮੈਰੀਟੋਰੀਅਸ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕਿਆ ਵਿੱਚ ਮੈਰੀਟੋਰੀਅਸ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਮਿਲੇਨੀਅਮ ਸਕੂਲ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਸਕਰਲ ਸਟਾਈਲ ਵਿੱਚ ਅੰ-17 ਲੜਕੀਆ ਦੇ ਮੁਕਾਬਲੇ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕਿਆ ਦੇ ਮੁਕਾਬਲੇ ਵਿੱਚ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ ਦੀ ਟੀਮ ਨੇ ਪਹਿਲਾ ਸਥਾਨ ਅਤੇ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਅੰਮ੍ਰਿਤਸਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਖੇਡਾਂ ਵਿੱਚ ਲਗਭਗ 250 ਖਿਡਾਰੀਆਂ ਨੇ ਭਾਗ ਲਿਆ।

ਬਲਾਕ ਤਰਸਿੱਕਾ  ਵਿੱਚ ਬਲਾਕ ਪੱਧਰੀ ਖੇਡਾਂ ਸ:ਸੀ:ਸੈ:ਸਕੂਲ ਤਰਸਿੱਕਾ ਵਿਖੇ ਕਰਵਾਈਆ ਗਈਆ। ਗੇਮ ਖੋਹ-ਖੋਹ ਵਿੱਚ ਅੰ-17 ਲੜਕਿਆ ਦੇ ਮੁਕਾਬਲੇ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸੀ:ਸੈ:ਸਕੂਲ ਖਜਾਲਾ ਨੇ ਪਹਿਲਾ ਸਥਾਨ ਅਤੇ ਸ:ਸ:ਸ:ਸਕੂਲ ਤਰਸਿੱਕਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਗੇਮ ਐਥਲੈਟਿਕਸ  ਵਿੱਚ ਅੰ-17 ਲੜਕਿਆ ਦੇ ਲੌਗ ਜੰਪ ਵਿੱਚ ਜਸ਼ਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਅਵਿਨਾਸ ਸਿੰਘ ਨੇ ਦੂਜਾ ਅਤੇ ਅਕਾਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਖੇਡਾਂ ਵਿੱਚ ਲਗਭਗ 390 ਖਿਡਾਰੀਆਂ ਨੇ ਭਾਗ ਲਿਆ।

ਬਲਾਕ ਜੰਡਿਆਲਾ ਗੁਰੂ : -ਵਿੱਚ ਬਲਾਕ ਪੱਧਰੀ ਖੇਡਾਂ ਸ਼ਹੀਦ ਜਸਬੀਰ ਸਿੰਘ ਸ:ਸੀ:ਸੈ:ਸਕੂਲ ਬੰਡਾਲਾ ਵਿਖੇ ਕਰਵਾਈਆ ਗਈਆ। ਗੇਮ ਐਥਲੈਟਿਕਸ  ਵਿੱਚ ਅੰ-17 ਲੜਕੀਆਂ ਦੇ 200 ਮੀਟਰ ਦੌੜ ਵਿੱਚ ਸੁਭਜੀਤ ਕੌਰ (ਸ੍ਰੀ ਗੁਰੂ ਅਰਜਨ ਦੇਵ ਸਕੂਲ ਬੰਡਾਲਾ) ਨੇ ਪਹਿਲਾ ਸਥਾਨ, ਕਮਲਪ੍ਰੀਤ ਕੌਰ (ਸੇਂਟ ਸੋਲਜਰ ਸਕੂਲ) ਨੇ ਦੂਜਾ ਸਥਾਨ  ਅਤੇ ਮਨਦੀਪ ਕੌਰ (ਸੇਂਟ ਸੋਲਜਰ ਸਕੂਲ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੜਕੀਆ ਦੀ 200 ਦੌੜ ਵਿੱਚ ਸਰਤਾਜਜੀਤ ਸਿੰਘ (ਸੇਂਟ ਸੋਲਜਰ ਸਕੂਲ) ਨੇ ਪਹਿਲਾ ਸਥਾਨ, ਸੁਖਦੇਵ ਸਿੰਘ (ਸ੍ਰੀ ਗੁਰੂ ਹਰਗੋਬਿੰਦ ਸ:ਸ:ਮੱਲੀਆ ) ਨੇ ਦੂਜਾ ਸਥਾਨ ਅਤੇ ਅਨਮੋਲਦੀਪ ਸਿੰਘ (ਬੇਰਿੰਗ ਜੰਡਿਆਲਾ ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਗੇਮ ਖੋਹ-ਖੋਹ :- ਵਿੱਚ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ ਸੰਤ ਡੇ ਬੋਰਡਿੰਗ ਸਕੂਲ ਜੰਡਿਆਲਾ ਗੁਰੂ ਨੇ ਪਹਿਲਾ ਸਥਾਨ ਅਤੇ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮੱਲੀਆ ਦੀ ਟੀਮ ਨੇ ਦੂਜਾ ਅਤੇ ਬੇਰਿੰਗ ਸਕੂਲ ਜੰਡਿਆਲਾ ਗੁਰੂ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਖੇਡਾਂ ਵਿੱਚ ਲਗਭਗ 300  ਖਿਡਾਰੀਆਂ ਨੇ ਭਾਗ ਲਿਆ।

ਬਲਾਕ ਮਜੀਠਾ :-ਵਿੱਚ ਬਲਾਕ ਪੱਧਰੀ ਖੇਡਾਂ ਸ੍ਰੀ ਦਸਮੇਸ ਪਬਲਿਕ ਸੀ:ਸੈ:ਸਕੂਲ ਮਜੀਠਾ, ਕੋਟਲਾ ਸੁਲਤਾਨ ਸਿੰਘ ਵਿਖੇ ਕਰਵਾਈਆ ਗਈਆ।  ਗੇਮ ਖੋਹ-ਖੋਹ ਵਿੱਚ ਅੰ-17 ਲੜਕੀਆਂ ਦੇ ਮੁਕਾਬਲੇ ਵਿੱਚ ਸ: ਹਾਈ ਸਕੂਲ ਪਾਖਰਪੁਰਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਗੁਰੂ ਖਾਲਸਾ ਸਕੂਲ ਸ਼ਾਮਨਗਰ ਦੀ ਟੀਮ ਨੇ ਦੂਜਾ ਸਥਾਨ ਪ੍ਰ਼ਾਪਤ ਕੀਤਾ। ਇਹਨਾਂ ਖੇਡਾਂ ਵਿੱਚ ਲਗਭਗ 390 ਖਿਡਾਰੀਆਂ ਨੇ ਭਾਗ ਲਿਆ।

Share post:

Subscribe

spot_imgspot_img

Popular

More like this
Related

ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ 19 ਨਵੰਬਰ 2024- ਹਾਲ ਹੀ ਵਿੱਚ ਸਿੰਗਾਪੁਰ ਵਿਖੇ ਹੋਈ ਸ਼ਤਰੰਜ ਦੀ ਵਿਸ਼ਵ...

ਬਾਲ ਭਿੱਖਿਆ ਨੂੰ ਰੋਕਣ ਲਈ ਟੀਮਾਂ ਵੱਲੋਂ ਗਿੱਦੜਬਾਹਾ ਵਿਖੇ ਕੀਤੀ ਗਈ ਚੈਕਿੰਗ

ਸ੍ਰੀ ਮੁਕਤਸਰ ਸਾਹਿਬ, 19 ਦਸੰਬਰ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਤੇ ਇਸਤਰੀ...

ਸ਼ਮਸ਼ੇਰ ਸੰਧੂ ਦਾ ਖੇਡਾਂ ਪ੍ਰਤੀ ਪਿਆਰ, ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਕੋਲੋਂ ਨਵੀਂ ਪੁਸਤਕ ਕਰਵਾਈ ਰਿਲੀਜ਼

ਚੰਡੀਗੜ੍ਹ, 19 ਦਸੰਬਰ ਨਾਮੀਂ ਗੀਤਕਾਰ ਤੇ ਪੱਤਰਕਾਰ ਸ਼ਮਸ਼ੇਰ ਸੰਧੂ ਨੇ ਖੇਡਾਂ...