ਫਾਜ਼ਿਲਕਾ 11 ਨਵੰਬਰ
ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਆਮ ਲੋਕਾਂ ਤੇ ਬੱਚਿਆਂ ਦੀ ਸਿਹਤ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਤੇ ਇਸ ਨਾਲ ਦੁਰਘਟਨਾਵਾਂ ਵੀ ਬਹੁਤ ਹੁੰਦੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਆਮ ਲੋਕਾਂ ਨੂੰ ਝੋਨੇ ਦੀ ਪਰਾਲੀ ਨੂੰ ਨਾ ਸਾੜਨ ਦੀ ਵੀ ਅਪੀਲ ਕੀਤੀ।
ਸਿਵਲ ਸਰਜਨ ਡਾ. ਚੰਦਰ ਸ਼ੇਖਰ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਹਵਾ ਤੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਅਤੇ ਪ੍ਰਦੂਸ਼ਿਤ ਹਵਾ ਦਾ ਸਿਹਤ ‘ਤੇ ਮਾੜਾ ਪ੍ਰਭਾਵ ਪੈਦਾ ਹੈ। ਪ੍ਰਦੂਸ਼ਿਤ ਹਵਾ ਨਾਲ ਦਿਲ, ਫੇਫੜਿਆਂ, ਦਿਮਾਗ ਅਤੇ ਅੱਖਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਪ੍ਰਦੂਸ਼ਿਤ ਹਵਾ ਦੇ ਥੋੜੇ ਸਮੇਂ ਲਈ ਭਾਵ ਜਿਵੇਂ ਕਿ ਸਿਰ ਦਰਦ, ਅੱਖਾਂ ਵਿਚ ਜਲਣ, ਖੰਘਣਾ, ਸਾਹ ਦਾ ਫੁੱਲਣਾ, ਚਮੜੀ ਤੇ ਜਲਣ ਹੋ ਸਕਦੇ ਹਨ ਅਤੇ ਜ਼ਿਆਦਾ ਸਮੇਂ ਲਈ ਪ੍ਰਭਾਵਾਂ ਵਿਚ ਸਟ੍ਰੋਕ, ਦਿਲ ਦੇ ਰੋਗ (ਦਿਲ ਦਾ ਦੌਰਾ), ਸਾਹ ਦੇ ਰੋਗ (ਦਮਾ ਰੋਗ) ਅਤੇ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ। ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਅ ਲਈ ਪਰਾਲੀ, ਸੁੱਕੇ ਪੱਤੇ ਅਤੇ ਕੂੜੇ ਨੂੰ ਨਾ ਜਲਾਓ ਅਤੇ ਖਾਣਾ ਬਣਾਉਣ ਲਈ ਧੂੰਏਦਾਰ ਬਾਲਣ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਪਰਾਲੀ ਸਾੜਨ ਦਾ ਸਭ ਤੋਂ ਵੱਧ ਮਾੜਾ ਪ੍ਰਭਾਵ ਗਰਭਵਤੀ ਔਰਤਾਂ, ਛੋਟੇ ਬੱਚਿਆਂ ਅਤੇ ਬਜ਼ੁਰਗਾਂ ‘ਤੇ ਪੈਂਦਾ ਲਗਾਉਣ ਤੋਂ ਹੁੰਦੇ ਨੁਕਸਾਨਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਹੁਤ ਉਪਰਾਲੇ ਕਰ ਰਹੀ ਹੈ, ਜਿਸ ਨਾਲ ਪਰਾਲੀ ਨੂੰ ਸਾੜਨ ਤੋਂ ਬਚਿਆ ਜਾ ਸਕਦਾ ਹੈ, ਜਿਸ ਵਿੱਚ ਪਰਾਲੀ ਦੀ ਸਾਂਭ- ਫਸਲ ਦੀ ਬਿਜਾਈ ਕਰਨ ਨਾਲ ਅਸੀਂ ਵਾਤਾਵਰਣ ਨੂੰ ਸ਼ੁੱਧ ਸੰਭਾਲ, ਮਿੱਟੀ ਪਰਖ ਕਰਵਾਉਣ ਸਬੰਧੀ, ਫਸਲਾਂ ਤੇ ਕੀੜੇ ਰੱਖਣ ਵਿਚ ਸਹਾਈ ਬਣ ਸਕਦੇ ਹਾਂ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਨਾ ਸਾੜਿਆ ਜਾਵੇ ਤੇ ਬੱਚਿਆਂ, ਬਜੁਰਗਾਂ, ਗਰਭਵਤੀ ਔਰਤਾਂ ਦੀ ਸਿਹਤ ਬਚਾਉਣ ਦੇ ਨਾਲ ਨਾਲ ਅਸੀਂ ਸੜਕੀ ਦੁਘਟਨਾਵਾਂ ਨੂੰ ਵੀ ਰੋਕ ਸਕਦੇ ਹਾਂ।
ਪਰਾਲੀ ਸਾੜਨ ਨਾਲ ਨਿਕਲਣ ਵਾਲਾ ਧੂੰਆਂ ਕਰਦਾ ਹੈ ਫੇਫੜਿਆਂ ਨੂੰ ਖਰਾਬ : ਸਿਵਲ ਸਰਜਨ ਡਾ. ਚੰਦਰ ਸ਼ੇਖਰ
Date: