The start of the election campaign ਆਮ ਆਦਮੀ ਪਾਰਟੀ ਨੇ ਗੁਜਰਾਤ ‘ਚ ਚੋਣ ਕੈਂਪੇਨ ਦਾ ਆਗਾਜ਼ ਕਰ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੂਚ ਤੋਂ ਇਸ ਦੀ ਸ਼ੁਰੂਆਤ ਕੀਤੀ ਹੈ। ਆਮ ਆਦਮੀ ਪਾਰਟੀ ਗੁਜਰਾਤ ਦੀਆਂ 2 ਸੀਟਾਂ ‘ਤੇ ਚੋਣ ਲੜ ਰਹੀ ਹੈ। ਇੰਡੀਆ ਗਠਜੋੜ ‘ਚ ‘ਆਪ’ ਨੂੰ ਭਰੂਚ ਅਤੇ ਭਾਵਨਗਰ ਸੀਟ ਮਿਲੀ ਹੈ। ਜਿਸ ‘ਚ ਆਮ ਆਦਮੀ ਪਾਰਟੀ ਦੇ ਵਿਧਾਇਕ ਉਮੇਸ਼ ਮਕਵਾਨਾ, ਚੈਤਰ ਵਸਾਵਾ ਨੂੰ ਟਿੱਕਟ ਮਿਲੀ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਧਿਕਾਰਾਂ ਦੀ ਰੱਖਿਆ ਕਰਨ ਵਾਲਾ ਹੀ ਅਸਲੀ ਨੇਤਾ ਕਹਾਉਂਦਾ ਹੈ, ਨੇਤਾ ਉਹ ਹੁੰਦਾ ਹੈ ਜੋ ਜਨਤਾ ਦੇ ਅਧਿਕਾਰਾਂ ‘ਤੇ ਡਾਕਾ ਨਾ ਮਾਰੇ ਅਤੇ ਦੁੱਖ-ਸੁੱਖ ਦਾ ਸਾਥੀ ਹੋਵੇ। ਉਨ੍ਹਾਂ ਕਿਹਾ ਗੁਜਰਾਤ ‘ਚ ਕੇਜਰੀਵਾਲ ਦਾ ਮਤਲਬ ਇਹ ਹੈ ਕਿ ਕੇਜਰੀਵਾਲ ਦੀ ਸੋਚ ਗੁਜਰਾਤ ਤੋਂ ਨਿਕਲ ਕੇ ਸੰਸਦ ‘ਚ ਪਹੁੰਚੇ ਤੇ ਇਹ ਸਾਡਾ ਨਾਅਰਾ ਹੈ। ਉਨ੍ਹਾਂ ਕਿਹਾ ਅੱਜ ਅਸੀਂ ਗੁਜਰਾਤ ਵਾਸੀਆਂ ਨੂੰ ਧੰਨਵਾਦ ਕਰਨ ਲਈ ਆਏ ਹਨ ਅਤੇ ਗੁਜਰਾਤ ਦਾ ਨਾਂ ਇਤਿਹਾਸ ‘ਚ ਲਿਖਿਆ ਗਿਆ ਹੈ। The start of the election campaign
ਉਨ੍ਹਾਂ ਕਿਹਾ ਜੇਕਰ ਇਤਿਹਾਸ ‘ਚ ਲਿਖਿਆ ਜਾਵੇ ਕਿ ਆਮ ਆਦਮੀ ਪਾਰਟੀ ਨੂੰ ਨੈਸ਼ਨਲ ਪਾਰਟੀ ਬਣਾਉਣ ਲਈ ਕਿਸ ਦਾ ਯੋਗਦਾਨ ਸੀ ਤਾਂ ਸੁਨਿਹਰੀ ਅੱਖਰਾਂ ‘ਚ ਲਿਖਿਆ ਜਾਵੇਗਾ ‘ਗੁਜਰਾਤ’। ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦਾ ਲੋਕਤੰਤਰ ਖ਼ਤਰੇ ‘ਚ ਹੈ ਇਸ ਲਈ ਬਾਬਾ ਸਾਬ੍ਹ ਜੀ ਦੇ ਸੰਵਿਧਾਨ ਨੂੰ ਬਚਾਉਣ ਲਈ ਅਸੀਂ ਅੱਜ ਤੁਹਾਡੇ ਕੋਲ ਆਏ ਹਾਂ ਕਿਉਂਕਿ ਜੇਕਰ ਸੰਵਿਧਾਨ ਹੀ ਨਹੀਂ ਰਿਹਾ ਤਾਂ ਦੇਸ਼ ਹੀ ਨਹੀਂ ਰਹੇਗਾ ਇਹ ਸੋਚ ਕੇ ਹੀ ਇੰਡਿਆ ਗਠਜੋੜ ਨੂੰ ਆਪਣੇ ਨਾਲ ਸ਼ਾਮਲ ਕੀਤਾ ਹੈ । ਇਸ ਦੌਰਾਨ ਉਨ੍ਹਾਂ ਕਿਹਾ ਅਸੀਂ ਕੰਮ ਦੀ ਸਿਆਸਤ ਕਰਦੇ ਹਾਂ ਨਾਂ ਦੀ ਨਹੀਂ।
ALSO READ :- ਕੀ ਹੁਣ ਸਿੱਖ ਔਰਤਾਂ ਨੂੰ ਵੀ ਪਾਉਣਾ ਪਵੇਗਾ ਹੈਲਮੇਟ ?
ਭਗਵੰਤ ਮਾਨ ਨੇ ਕਿਹਾ 16 ਮਾਰਚ ਨੂੰ ਆਮ ਆਦਮੀ ਪਾਰਟੀ ਨੂੰ ਪੰਜਾਬ ਤੋਂ ਦੋ ਸਾਲ ਹੋ ਜਾਣਗੇ। ਉਨ੍ਹਾਂ ਕਿਹਾ ਆਮ ਤੌਰ ‘ਤੇ ਸੁੰਹ ਸਮਾਗਮ ਰਾਜਭਵਨ ਹੁੰਦਾ ਹੈ ਜਾਂ ਮੁੱਖ ਮੰਤਰੀ ਆਪਣੇ ਨਿਵਾਸ ‘ਚ ਕਰਵਾਉਂਦਾ ਅਤੇ ਜਾਂ ਫਿਰ ਕਿਸੇ ਸਟੇਡੀਅਮ ‘ਚ ਹੁੰਦਾ ਹੈ ਪਰ ਪੰਜਾਬ ਦੀ ਸੁੰਹ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਪਿੰਡ ਹੋਇਆ ਸੀ। ਇਸ ਲਈ ਕੱਲ੍ਹ ਵੀ ਉੱਥੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਜਦਾ ਕਰਨ ਲਈ ਮੱਥਾ ਟੇਕਣ ਜਾ ਰਿਹਾ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਅਸੀਂ ਝਾੜੂ ਨਾਲ ਪਹਿਲਾਂ ਦੁਕਾਨ ਜਾ ਘਰ ਸਾਫ਼ ਕਰਦੇ ਸੀ ਪਰ ਹੁਣ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਪੂਰਾ ਦੇਸ਼ ਸਾਫ਼ ਕੀਤਾ ਜਾਵੇਗਾ।The start of the election campaign