ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਨਵੰਬਰ, 2024: ਮੋਹਾਲੀ ਦੇ ਫੇਜ਼ 6 ਸਥਿਤ ਸ਼ੂਟਿੰਗ ਰੇਂਜ ਵਿਖੇ ਅੱਜ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-3 ਦੇ ਚੱਲ ਰਹੇ ਸੂਬਾ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲਿਆਂ ਦਾ ਸਮਾਪਨ ਹੋਇਆ। ਇਸ ਮੌਕੇ ਜਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਬੇਗੜਾ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਇਸ ਮੌਕੇ ਉਨ੍ਹਾਂ ਮੈਚ ਖੇਡਣ ਆਏ ਸ਼ੂਟਰਾਂ ਨਾਲ ਗੱਲਬਾਤ ਕੀਤੀ ਅਤੇ ਸਮੂਹ ਖਿਡਾਰੀਆਂ ਨੂੰ ਭਵਿੱਖ ਵਿੱਚ ਹੋਰ ਵੀ ਬਿਹਤਰ ਪ੍ਰਦਰਸ਼ਨ ਲਈ ਪ੍ਰੇਰਿਤ ਕੀਤਾ। ਮੈਡਲ ਹਾਸਲ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਆਈ ਐਸ ਐਸ ਐਫ ਅੰਡਰ-17 ਏਅਰ ਰਾਇਫਲ ਲੜਕੀਆਂ ਵਿੱਚ ਮੋਹਾਲੀ ਤੋਂ ਓਜਸਵੀ ਠਾਕੁਰ 631.9 ਸਕੋਰ, ਆਈ ਐਸ ਐਸ ਐਫ ਅੰਡਰ-21 ਏਅਰ ਪਿਸਟਲ ਲੜਕੀਆਂ ਵਿੱਚ ਬਠਿੰਡਾ ਤੋਂ ਪਲਕ ਗਲਹੋਤਰਾ 574 ਸਕੋਰ, ਐਨ ਆਰ ਅੰਡਰ-21, 50 ਮੀਟਰ ਪ੍ਰੋਨ ਲੜਕੀਆਂ ਵਿੱਚ ਪਟਿਆਲਾ ਤੋਂ ਸੌਮਿਆ ਗੁਪਤਾ 579 ਸਕੋਰ, ਆਈ ਐਸ ਐਸ ਐਫ ਅੰਡਰ-21, 50 ਮੀਟਰ ਪ੍ਰੋਨ ਲੜਕੀਆਂ ਵਿੱਚ ਸੰਗਰੂਰ ਤੋਂ ਪ੍ਰਾਂਜਲੀ ਬਾਂਸਲ 589 ਸਕੋਰ, ਆਈ ਐਸ ਐਸ ਐਫ ਅੰਡਰ-21, 50 ਮੀਟਰ ਪ੍ਰੋਨ ਲੜਕੀਆਂ ਵਿੱਚ ਮਲੇਰਕੋਟਲਾ ਤੋਂ ਵੰਸ਼ੀਕਾ ਸ਼ਾਹੀ 593 ਸਕੋਰ ਅਤੇ ਮਹਿਕ ਜਟਾਣਾ 571 ਸਕੋਰ, ਆਈ ਐਸ ਐਸ ਐਫ ਅੰਡਰ-40, 50 ਮੀਟਰ ਪ੍ਰੋਨ ਲੜਕਿਆਂ ਵਿੱਚ ਹੁਸ਼ਿਆਰਪੁਰ ਤੋਂ ਜਗਰੂਪ ਸਿੰਘ 585 ਸਕੋਰ, ਆਈ ਐਸ ਐਸ ਐਫ ਅੰਡਰ-17 ਏਅਰ ਰਾਇਫਲ ਲੜਕਿਆਂ ਵਿੱਚ ਫਾਜਿਲਕਾ ਤੋਂ ਅੰਸ਼ੂਲ ਬਤਰਾ 390 ਸਕੋਰ, ਐਨ ਆਰ ਅੰਡਰ-21 ਏਅਰ ਰਾਇਫਲ ਲੜਕਿਆਂ ਵਿੱਚ ਮੋਹਾਲੀ ਤੋਂ ਦਰਸ਼ਪ੍ਰੀਤ ਸਿੰਘ 391 ਸਕੋਰ, ਆਈ ਐਸ ਐਸ ਐਫ ਅੰਡਰ-21, 25 ਮੀਟਰ ਸਪੋਰਟਸ ਪਿਸਟਲ ਲੜਕਿਆਂ ਵਿੱਚ ਬਠਿੰਡਾ ਤੋਂ ਮਾਨਵ ਸਿੰਘ 570 ਸਕੋਰ, ਐਨ ਆਰ ਅੰਡਰ-21, 10 ਮੀਟਰ ਏਅਰ ਰਾਈਫਲ ਲੜਕੀਆਂ ਵਿੱਚ ਫਾਜਿਲਕਾ ਤੋਂ ਤਿਥੀ ਸਰਸਵਤ ਸਿੰਘ 397 ਸਕੋਰ ਹਾਸਿਲ ਕਰਕੇ ਗੋਲਡ ਮੈਡਲ ਜਿੱਤੇ। ਪ੍ਰਾਂਜਲੀ ਬਾਂਸਲ ਅਤੇ ਵੰਸ਼ੀਕਾ ਸ਼ਾਹੀ ਨੇ ਸ਼ਾਨਦਾਰ ਸਕੋਰ ਨਾਲ ਲਗਾਤਾਰ 2 ਮੈਡਲ ਜਿੱਤ ਕੇ ਲੜਕੀਆਂ ਦਾ ਸ਼ੂਟਿੰਗ ਵਿੱਚ ਨਾਮ ਰੌਸ਼ਨ ਕੀਤਾ। ਗੋਲਡ ਮੈਡਲ ਜਿੱਤਣ ਵਾਲੇ ਬੱਚਿਆਂ ਨੂੰ 10 ਹਜ਼ਾਰ ਰੁਪਏ, ਸਿਲਵਰ ਮੈਡਲ ਜਿੱਤਣ ਵਾਲਿਆਂ ਨੂੰ 7 ਹਜ਼ਾਰ ਰੁਪਏ ਅਤੇ ਬਰੋਂਜ ਮੈਡਲ ਜਿੱਤਣ ਵਾਲਿਆਂ ਨੂੰ 5 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਇਨ੍ਹਾਂ ਰਾਜ ਪੱਧਰੀ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਲੜਕੇ ਤੇ ਲੜਕੀਆਂ ਦਾ ਰਸਮੀ ਤੌਰ ‘ਤੇ ਆਗਾਜ਼ 13 ਨਵੰਬਰ ਨੂੰ ਸ਼ੂਟਿੰਗ ਰੇਂਜ ਫੇਜ਼-6 ਮੋਹਾਲੀ ਵਿਖੇ ਹੋਇਆ ਸੀ, ਜਿਸਦਾ ਉਦਘਾਟਨ ਸਾਬਕਾ ਕੈਬਿਨਟ ਮੰਤਰੀ ਅਤੇ ਹਲਕਾ ਖਰੜ ਤੋਂ ਐਮ ਐਲ ਏ ਅਨਮੋਲ ਗਗਨ ਮਾਨ ਨੇ ਕੀਤਾ ਸੀ। ਜ਼ਿਲ੍ਹਾ ਖੇਡ ਅਫਸਰ ਮੋਹਾਲੀ ਰੁਪੇਸ਼ ਕੁਮਾਰ ਨੇ ਬੱਚਿਆਂ ਦੀ ਹੌਸਲਾ ਅਫਜ਼ਾਈ ਅਤੇ ਉਹਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਆਪ ਖੁਦ ਵੀ 25 ਮੀਟਰ ਦੀ ਨਿਸ਼ਾਨੇਬਾਜ਼ੀ ਕੀਤੀ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਵੱਧ ਤੋਂ ਵੱਧ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕੇ ਅਤੇ ਪੰਜਾਬ ਦੇ ਖਿਡਾਰੀਆਂ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰੋਸ਼ਨ ਕੀਤਾ ਜਾ ਸਕੇ। ਉਨ੍ਹਾਂ ਖਿਡਾਰੀਆਂ ਦੇ ਮਾਪਿਆਂ ਦਾ ਬੱਚਿਆਂ ਨੂੰ ਹੱਲਾਸ਼ੇਰੀ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ, ਬੇਸ਼ਕ ਬੱਚਾ ਕਿਸੇ ਵੀ ਖੇਡ ਵੱਲ ਰੁਚੀ ਰੱਖਦਾ ਹੋਵੇ ਉਸਨੂੰ ਉਸ ਪਾਸੇ ਵੱਲ ਤੋਰਿਆ ਜਾਵੇ ਤਾਂ ਜੋ ਬੱਚੇ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਹੈਡ ਸ਼ੂਟਿੰਗ ਕੋਚ ਸੁਪਰੀਤ ਸਿੰਘ ਧਾਲੀਵਾਲ, ਕਨਵੀਨਰ ਗੁਰਜੀਤ ਸਿੰਘ, ਪ੍ਰੀਆ ਕੋਚ, ਵਿਕਾਸ ਪ੍ਰਸਾਦ ਕੋਚ, ਗੁਰਜੀਤ ਸਿੰਘ ਕੋਚ, ਸਚਿਨ ਕੁਮਾਰ, ਸੁਰਜੀਤ ਸਿੰਘ ਕੋਚ ਮੰਚ ਸੰਚਾਲਕ, ਅਰਜੀਤ ਕੋਚ, ਮਨਦੀਪ ਕੋਚ, ਨਵਜੋਤ ਕੌਰ, ਖ਼ੁਸ਼ਪ੍ਰੀਤ ਕੌਰ, ਪ੍ਰਭਮੀਤ ਸਿੰਘ, ਅਰਸ਼ਪ੍ਰੀਤ ਹੇਅਰ ਅਤੇ ਹੋਰ ਪਤਵੰਤੇ ਸੱਜਣ ਵੀ ਮੌਜੂਦ ਰਹੇ।
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-3 ਦੇ ਰਾਜ ਪੱਧਰੀ ਨਿਸ਼ਾਨੇਬਾਜ਼ੀ ਮੁਕਾਬਲੇ ਮੋਹਾਲੀ ਵਿਖੇ ਸਮਾਪਤ
Date: