Friday, December 27, 2024

ਵਿਦਿਆਰਥਣਾਂ ਨੇ ਲਗਵਾਇਆ ਐਚ.ਪੀ.ਵੀ. ਦਾ ਟੀਕਾ : ਮੋਨਿਕਾ ਸਿੰਘ

Date:

ਬਠਿੰਡਾ, 20 ਦਸੰਬਰ –

ਪੁਲਿਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਦੱਸਿਆ ਕਿ ਸਕੂਲ ਦੀਆਂ ਵਿਦਿਆਰਥਣਾਂ ਜੋ ਕਿ ਛੇਵੀਂ ਤੇ ਅੱਠਵੀਂ ਜਮਾਤ ਚ ਪੜ੍ਹ ਰਹੀਆਂ ਹਨ, ਨੂੰ ਸਿਹਤ ਵਿਭਾਗ ਦੇ ਡਾਕਟਰੀ ਅਮਲੇ ਵਲੋਂ ਐਚ.ਪੀ.ਵੀ. ਵੈਕਸੀਨ ਦੀ ਦੂਸਰੀ ਖੁਰਾਕ ਲਗਾਈ ਗਈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਮੈਡਮ ਮੋਨਿਕਾ ਸਿੰਘ ਨੇ ਸਿਹਤ ਵਿਭਾਗ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਵੈਕਸੀਨ ਬਹੁਤ ਹੀ ਲਾਹੇਵੰਦ ਹੈ, ਭਵਿੱਖ ਵਿੱਚ ਹੋਣ ਵਾਲੇ ਸਰਵਿਕਸ ਕੈਂਸਰ, ਜਿਹੀ ਨਾਮੁਰਾਦ ਬਿਮਾਰੀ ਨਾਲ ਨਜਿੱਠਣ ਲਈ ਬੇਹੱਦ ਕਾਰਗਰ ਸਾਬਿਤ ਹੋਵੇਗੀ।

ਇਸ ਮੌਕੇ ਡਾ. ਗਗਨ ਲਤਾ, ਡਾ. ਵੀਪਾ, ਡਾ. ਅਦਿੱਤਿਆ ਤੇ ਯੂਥ ਟੂਗੈਦਰ ਐਨ.ਜੀ.ਓ. ਦੀ ਸਮੁੱਚੀ ਟੀਮ ਹਾਜ਼ਰ ਰਹੀ।

Share post:

Subscribe

spot_imgspot_img

Popular

More like this
Related