ਤੁਹਾਡੀ ਬਰਬਾਦੀ ਦਾ ਅਸਲ ਕਾਰਨ ਅਸੀ ਮੂਰਖ ਲੋਕ ਹੀ ਹਾਂ

Date:

ਪੰਜਾਬ ਦਾ ਤਾਪਮਾਨ 46 ਡਿਗਰੀ ਤੱਕ ਪਹੁੰਚ ਗਿਆ…

ਆਓ ਸਾਰੇ ਮਿਲ ਕੇ ਹੁਣ 55 ਡਿਗਰੀ ਦਾ ਟੀਚਾ ਲੈ ਕੇ ਚੱਲੀਏ। the temperature of Punjab

  • ਵੱਧ ਤੋ ਵੱਧ ਦਰੱਖਤ ਕੱਟੋ.
  • ਸੜਕਾਂ ਹੋਰ ਚੌੜੀਆਂ ਕਰੋ।
  • ਚਾਰੇ ਪਾਸੇ ਸੀਮਿੰਟ ਦੇ ਘਰ ਅਤੇ ਜੰਗਲ ਬਣਾਓ
  • ਸਭ ਤਰ੍ਹਾ ਦੇ ਅਖਬਾਰ ਪੜ੍ਹੋ ਤਾਂ ਜੋ ਬਾਂਸ-ਰੁੱਖਾਂ ਨੂੰ ਖਤਮ ਕੀਤਾ ਜਾ ਸਕੇ
  • ਵੱਧ ਤੋ ਵੱਧ ਟਿਊਬਵੈਲ ਪੁੱਟੋ
  • ਵੱਧ ਤੋ ਵੱਧ ਪਲਾਸਟਿਕ ਦੀ ਵਰਤੋਂ ਕਰੋ
  • ਹਰ ਰੋਜ਼ ਨਦੀਆਂ, ਨਹਿਰਾਂ ਵਿੱਚ ਕੂੜਾ ਸੁੱਟੋ
  • ਇਸ ਤਰ੍ਹਾਂ ਰਾਤ ਅਤੇ ਦਿਨ ਭੱਜਦੇ ਰਹੋ,
    ਦਿਨ ਅਤੇ ਰਾਤ ਏਅਰ ਕੰਡਸ਼ਨਰਾਂ ਨੂੰ ਚਾਲੂ ਰੱਖੀਏ,
  • ਗੱਡੀਆਂ ਨੂੰ 24 ਘੰਟੇ ਚਲਾਉਂਦੇ ਰਹੋ,
  • RO ਤੋਂ ਹੀ ਪਾਣੀ ਪੀਓ ਅਤੇ ਭਰਪੂਰ ਪਾਣੀ ਨਾਲੀ ਵਿਚ ਵਹਾਓ,
  • ਸਾਈਕਲ ਚਲਾਉਣ ‘ਤੇ ਪਾਬੰਦੀ ਰੱਖੀ ਜਾਵੇ,
    ਦੇਸ਼ ਵਿੱਚ ਧੂੰਆਂ ਅਤੇ ਪ੍ਰਦੂਸ਼ਣ ਪੈਦਾ ਕਰੋ,
    ਉਹ ਸਾਰਾ ਕੰਮ ਕਰੋ ਤਾਂ ਜਿਸ ਨਾਲ ਓਜ਼ੋਨ ਦਾ ਮੋਗਾ ਆਪਣੇ ਜੀਵਨ ਕਾਲ ਵਿੱਚ ਬਹੁਤ ਵੱਡਾ ਹੋ ਜਾਵੇ।
    ਬਹੁਤ ਸਾਰੀਆਂ ਡਿਸਪੋਜ਼ੇਬਲ ਵਸਤੂਆਂ ਦੀ ਵਰਤੋਂ ਕਰੋ।
    ਰੋਜ਼ ਸਵੇਰੇ-ਸ਼ਾਮ ਘਰ ਦੇ ਸਾਹਮਣੇ ਵਾਲੀ ਸੜਕ ਨੂੰ ਪਾਈਪ ਲਗਾ ਕੇ ਪੀਣ ਵਾਲੇ ਪਾਣੀ ਨਾਲ ਧੋਵੋ, ਹਰ ਰੋਜ਼ ਕਾਰ ਨੂੰ ਧੋਵੋ,
    ਪੰਪ ਚਲਾ ਕੇ ਭੁੱਲ ਜਾਓ ਜਦੋਂ ਤੱਕ ਗੁਆਂਢੀ ਆ ਕੇ ਪੰਪ ਬੰਦ ਨਾ ਕਰਨ ਲਈ ਕਹਿ ਦੇਣ ਅਤੇ ਨਵੀਂ ਪੀੜ੍ਹੀ ਲਈ ਇੱਕ ਸੁਨੇਹਾ ਛੱਡੋ
    ਤੁਹਾਡੀ ਬਰਬਾਦੀ ਦਾ ਅਸਲ ਕਾਰਨ ਅਸੀ ਮੂਰਖ ਲੋਕ ਹੀ ਹਾਂ
    ਜੇਕਰ ਅਸੀਂ ਮੂਰਖ ਨਾ ਹੁੰਦੇ ਤਾਂ ਤੁਹਾਨੂੰ ਕਦੀ ਵੀ ਇੰਨਾ ਗੰਦਾ, ਜ਼ਹਿਰੀਲਾ , ਖਰਾਬ ਵਾਤਾਵਰਨ ਨਾ ਦਿੰਦੇ।
    ਸੁਧਰਨ ਲਈ ਸਮਾ ਹੈ ਸੁਧਰ ਜਾਓ ,
    ਨਹੀਂ ਤਾਂ ਕੁਦਰਤ ਨੂੰ ਮੂੰਹ ਦਿਖਾਉਣ ਜੋਗੇ ਅਸੀ ਨਹੀਂ ਰਹਿਣਾ!!!!!

ਦੱਸ ਦੇਈਏ ਕਿ ਇੱਕ ਦਰੱਖਤ ਇੱਕ ਸਾਲ ਵਿੱਚ ਔਸਤਨ 680 ਪੌਡ ਆਕਸੀਜਨ ਪੈਦਾ ਕਰਦਾ ਹੈ, ਜੋ ਇੱਕ ਸਾਲ ਵਿੱਚ 2 ਲੋਕਾਂ ਲਈ ਕਾਫੀ ਹੁੰਦਾ ਹੈ। ਇੱਕ ਦਰੱਖਤ ਇੱਕ ਸਾਲ ਵਿੱਚ ਔਸਤਨ 20 ਟਨ ਕਾਰਬਨ ਡਾਈਆਕਸਾਈਡ ਲੈਂਦਾ ਹੈ

( ਦੱਰਖਤ ਬੋਲ ਰਿਹਾ ਹੈ )

ਕਈ ਵਾਰੀ ਅਸੀ ਮਹਿਸੂਸ ਕਰਦੇ ਹਾਂ ਤਾਂ ਸਾਨੂੰ ਲਗਦਾ ਹੈ ਦਰੱਖਤ ਸਾਨੂੰ ਕੁਝ ਕਹਿਣਾ ਚਾਹੁੰਦਾ ਹੈ ਕਿਓਕਿ ਇੱਕ ਤਾਂ ਅਸੀ ਸੜਕਾਂ ਦੇ ਕੰਡਿਆ ਤੋ ਜੜੋ ਹੀ ਕੱਟ ਦਿਤੇ ਤੇ ਲੁਕ ਪਾ ਕੇ ਕੰਕਰੀਟ ਨਾਲ ਸਾਰੀ ਜਗਾ ਭਰ ਦਿੱਤੀ ਤੇ ਪੇੜ ਨੂੰ ਦੁੱਖ ਹੋਇਆ ਕੀ ਕਹਿੰਦਾ ਹੈ- ਹੇ ਮਨੁੱਖ ਤੈਨੂੰ ਤੁਰਦੇ ਆਉਂਦੇ ਨੂੰ ਵੇਖ ਕੇ ਅਪਣੀ ਬਾਹ ਤੇਰੇ ਵੱਲ ਨੂੰ ਵਧਾਉਣੀ ਸੀ ਪਰ ਕਿਸੇ ਲੱਕੜਹਾਰੇ ਨੇ ਮੇਰੀ ਉਹ ਬਾਂਹ ਕੱਟ ਸੁੱਟੀ ਜਿਸ ਨਾਲ ਮੈਂ ਤੈਨੂੰ ਅਪਣੇ ਹੱਥੀ ਛਾਂ ਦੇਣੀ ਸੀ ਤੇਰੀ ਥਕਾਵਟ ਲਾਹੁਣੀ ਸੀ,ਮੈਨੂੰ ਅਪਣੇ ਤੇ ਇੰਨਾ ਦੁੱਖ ਨਹੀ ਹੋਇਆ ਪਰ ਜਿੰਨਾ ਤੇਰੇ ਮੁੜਕੇ ਨੂੰ ਦੇਖ ਹੋਇਆ, ਤੈਨੂੰ ਤਾਂ ਠੰਡੀ ਛਾਂ ਤੇ ਸ਼ੁੱਧ ਹਵਾ ਦੇਣੀ ਸੀ ਹੁਣ ਤੂੰ ਹੀ ਦੱਸ ਕਿੱਥੋ ਲਭ ਕੇ ਲਿਆਵਾਂ,ਹੁਣ ਤਾਂ ਮੈਨੂੰ ਲਗਦਾ ਕਿਸੇ ਵੀ ਮੈਨੂੰ ਸੜਕ ਕੰਡੇ ਨਹੀ ਲਗਾਣਾ ਕਿਓਕਿ ਉੱਥੇ ਤਾਂ ਠੇਕੇਦਾਰ ਨੇ ਕੰਕਰੀਟ ਦਾ ਜੰਗਲ ਉਗਾ ਦਿਤਾ ਹੈ,ਮੇਰੀਆ ਜੜਾਂ ਵਾਸਤੇ ਮੈਨੂੰ ਜਗਾ ਹੀ ਨਹੀ ਮਿਲਣੀ, ਮੇਰੇ ਹੁੰਦੇ ਕਾਲੀਆਂ ਘਟਾਂ ਆਉਂਦੀਆ ਸਨ ਮੇਰਾ ਜਲਾਲ ਦੇਖ ਕੇ ਮੇਰੀ ਖੁਸ਼ੀ ਦੇਖ ਕੇ ਮੈਨੂੰ ਝੂਮਦਾ ਦੇਖ ਕੇ ਪਰ ਮੇਰੀ ਹੌਂਦ ਤੋ ਬਿਨਾ ਤਾਂ ਹੁਣ ਲਗਦਾ ਹੈ ਧਰਤੀ ਮਾਂ ਪਾਣੀ ਦੀ ਬੂੰਦ ਬੂੰਦ ਤੋ ਤਰਸੇਗੀ ਕਿਤੇ ਮੇਰਾ ਪੰਜਾਬ ਰਾਜਸਥਾਨ ਨਾ ਬਨ ਜਾਵੇ

ਤੁਸੀ ਸਾਨੂੰ ਅਪਨਾਓ ਵੱਧ ਤੋ ਵੱਧ ਪੇੜ ਲਗਾਓ ਤੇ ਅਸੀ ਤੁਹਾਨੂੰ ਪਹਿਲਾ ਵਾਲੀ ਖੁਸ਼ੀ ਦੇ ਸਕੀਏ, ਇਹ ਸਾਡੀ ਰੀਝ ਹੈ ਵਰਨਾ ਚੰਗੀ ਤੇ ਸ਼ੁੱਧ ਹਵਾ ਤਾਂ ਤੁਹਾਨੂੰ ਮਿਲਣੀ ਨਹੀ,ਆਕਸੀਜਨ ਲਈ ਤੁਹਾਨੂੰ ਗੈਸ ਸਿਲੰਡਰ ਦੇ ਨਾਲ ਨਾਲ ਆਕਸੀਜਨ ਸਿਲੰਡਰ ਵੀ ਲੈਣੇ ਪੈਣੇ ਹਨ the temperature of Punjab

ਰੁੱਖਾਂ ਬਾਰੇ ਮਹੱਤਵਪੂਰਨ ਜਾਣਕਾਰੀ

also read : ਸੰਗਰਸ਼ ਇਨਸਾਨ ਨੂੰ ਮਜ਼ਬੂਤ ਬਣਾਉਂਦਾ ਹੈ ਚਾਹੇ ਉਹ ਕਿੰਨਾ ਹੀ ਕਮਜ਼ੋਰ…

,

.ਰੁੱਖ ਧਰਤੀ ‘ਤੇ ਸਭ ਤੋਂ ਪੁਰਾਣੇ ਜੀਵਤ ਜੀਵ ਹਨ, ਅਤੇ ਉਹ ਬੁਢਾਪੇ ਕਾਰਨ ਕਦੇ ਨਹੀਂ ਮਰਦੇ।

,

ਹਰ ਸਾਲ 5 ਬਿਲੀਅਨ ਰੁੱਖ ਲਗਾਏ ਜਾ ਰਹੇ ਹਨ ਪਰ ਹਰ ਸਾਲ 10 ਬਿਲੀਅਨ ਰੁੱਖ ਕੱਟੇ ਵੀ ਜਾ ਰਹੇ ਹਨ।

,

ਇੱਕ ਦਰੱਖਤ ਇੱਕ ਦਿਨ ਵਿੱਚ ਇੰਨੀ ਆਕਸੀਜਨ ਦਿੰਦਾ ਹੈ ਕਿ 4 ਲੋਕ ਜ਼ਿੰਦਾ ਰਹਿ ਸਕਦੇ ਹਨ।

,

ਦੇਸ਼ਾਂ ਦੀ ਗੱਲ ਕਰੀਏ ਤਾਂ ਦੁਨੀਆਂ ਵਿੱਚ ਸਭ ਤੋਂ ਵੱਧ ਰੁੱਖ ਰੂਸ ਵਿੱਚ ਹਨ, ਉਸ ਤੋਂ ਬਾਅਦ ਕੈਨੇਡਾ, ਫਿਰ ਬ੍ਰਾਜ਼ੀਲ, ਫਿਰ ਅਮਰੀਕਾ ਅਤੇ ਉਸ ਤੋਂ ਬਾਅਦ ਭਾਰਤ ਵਿੱਚ 35 ਬਿਲੀਅਨ ਰੁੱਖ ਹੀ ਬਚੇ ਹਨ।

,

ਦੁਨੀਆਂ ਦੀ ਗੱਲ ਕਰੀਏ ਤਾਂ 1 ਵਿਅਕਤੀ ਲਈ 422 ਰੁੱਖ ਬਚੇ ਹਨ। ਪਰ ਜੇਕਰ ਭਾਰਤ ਦੀ ਗੱਲ ਕਰੀਏ ਤਾਂ 1 ਭਾਰਤੀ ਲਈ ਸਿਰਫ਼ 28 ਰੁੱਖ ਹੀ ਬਚੇ ਹਨ।

,

ਰੁੱਖਾਂ ਦੀ ਕਤਾਰ ਧੂੜ ਅਤੇ ਮਿੱਟੀ ਦੇ ਪੱਧਰ ਨੂੰ 75% ਘਟਾਉਂਦੀ ਹੈ। ਅਤੇ 50% ਤੱਕ ਸ਼ੋਰ ਘਟਾਉਂਦੀ ਹੈ।the temperature of Punjab

,

ਇੱਕ ਰੁੱਖ 10 ਕਮਰਿਆਂ ਵਿੱਚ 20 ਘੰਟਿਆਂ ਲਈ 1 A.C ਜਿੰਨੀ ਠੰਡ ਪੈਦਾ ਕਰਦਾ ਹੈ। ਦਰੱਖਤਾਂ ਨਾਲ ਘਿਰਿਆ ਇਲਾਕਾ ਬਾਕੀ ਇਲਾਕਿਆਂ ਨਾਲੋਂ 9 ਡਿਗਰੀ ਠੰਢਾ ਰਹਿੰਦਾ ਹੈ।

,

ਰੁੱਖ ਆਪਣਾ 10% ਭੋਜਨ ਮਿੱਟੀ ਤੋਂ ਅਤੇ 90% ਹਵਾ ਤੋਂ ਲੈਂਦੇ ਹਨ। ਇੱਕ ਦਰੱਖਤ ਇੱਕ ਸਾਲ ਵਿੱਚ ਜ਼ਮੀਨ ਵਿੱਚੋਂ 2000 ਲੀਟਰ ਪਾਣੀ ਚੂਸਦਾ ਹੈ।

,

ਇੱਕ ਏਕੜ ਵਿੱਚ ਲਗਾਏ ਰੁੱਖ 1 ਸਾਲ ਵਿੱਚ ਓਨੀ CO2 ਸੋਖ ਲੈਂਦੇ ਹਨ ਜਿੰਨੀ ਇੱਕ ਕਾਰ 41,000 ਕਿਲੋਮੀਟਰ ਚੱਲਣ ਤੋਂ ਬਾਅਦ ਛੱਡਦੀ ਹੈ।

,

ਦੁਨੀਆ ਦੀ 20% ਆਕਸੀਜਨ ਐਮਾਜ਼ਾਨ ਦੇ ਜੰਗਲਾਂ ਦੁਆਰਾ ਪੈਦਾ ਕੀਤੀ ਜਾਂਦੀ ਹੈ। ਇਹ ਜੰਗਲ 8 ਕਰੋੜ 15 ਲੱਖ ਏਕੜ ਵਿੱਚ ਫੈਲੇ ਹੋਏ ਹਨ।

,

ਇਨਸਾਨਾਂ ਵਾਂਗ ਰੁੱਖਾਂ ਨੂੰ ਵੀ ਕੈਂਸਰ ਹੁੰਦਾ ਹੈ ਕੈਂਸਰ ਤੋਂ ਬਾਅਦ ਰੁੱਖ ਘੱਟ ਆਕਸੀਜਨ ਦੇਣ ਲੱਗਦੇ ਹਨ।

,

ਰੁੱਖ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਜਾ ਸਕਦੀਆਂ ਹਨ। ਦੱਖਣੀ ਅਫਰੀਕਾ ਵਿੱਚ, ਇੱਕ ਅੰਜੀਰ ਦੇ ਦਰੱਖਤ ਦੀਆਂ ਜੜ੍ਹਾਂ 400 ਫੁੱਟ ਹੇਠਾਂ ਪਾਈਆਂ ਗਈਆਂ ਸਨ।

,

ਦੁਨੀਆ ਦਾ ਸਭ ਤੋਂ ਪੁਰਾਣਾ ਦਰੱਖਤ ਸਵੀਡਨ ਦੇ ਦਲਾਰਨਾ ਸੂਬੇ ਵਿੱਚ ਹੈ।ਟਜਿਕੋ ਨਾਮ ਦਾ ਇਹ ਦਰੱਖਤ 9,550 ਸਾਲ ਪੁਰਾਣਾ ਹੈ। ਇਸ ਦੀ ਲੰਬਾਈ ਲਗਭਗ 13 ਫੁੱਟ ਹੈ।

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...